ਪੰਜਾਬ ਤੋਂ ਵੱਡੀ ਖ਼ਬਰ, ਦੋ ਸਕੀਆਂ ਭੈਣਾਂ ਨਾਲ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਅਸ਼ਲੀਲ ਤਸਵੀਰਾਂ

Monday, Sep 09, 2024 - 07:05 PM (IST)

ਪੰਜਾਬ ਤੋਂ ਵੱਡੀ ਖ਼ਬਰ, ਦੋ ਸਕੀਆਂ ਭੈਣਾਂ ਨਾਲ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਖਿੱਚੀਆਂ ਅਸ਼ਲੀਲ ਤਸਵੀਰਾਂ

ਦੇਵੀਗੜ੍ਹ (ਨੌਗਾਵਾਂ)- ਥਾਣਾ ਜੁਲਕਾਂ ਅਧੀਨ ਇਕ ਪਿੰਡ ਦੀਆਂ ਦੋ ਸਕੀਆਂ ਭੈਣਾਂ ਨਾਲ ਦੋ ਮੁੰਡਿਆਂ ਵੱਲੋਂ ਅਗਵਾ ਕਰਕੇ ਕਿਸੇ ਦੇ ਘਰ ਲਿਜਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਵਿਖੇ ਪੀੜਤ ਕੁੜੀਆਂ ਦੇ ਮੁਦੈਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਿੰਡ ਦੇ ਹੀ ਦੋ ਮੁੰਡੇ ਗੁਰਦੀਪ ਗਿਰ ਪੁੱਤਰ ਮੇਜਰ ਗਿਰ ਅਤੇ ਹਰੀਸ਼ ਗਿਰ ਪੁੱਤਰ ਟਹਿਲ ਗਿਰ ਉਨ੍ਹਾਂ ਦੀਆਂ ਦੋ ਕੁੜੀਆਂ ਨੂੰ 2023 ਤੋਂ ਤੰਗ ਪਰੇਸ਼ਾਨ ਕਰਦੇ ਆ ਰਹੇ ਸਨ। 

ਇਹ ਵੀ ਪੜ੍ਹੋ-  ਸ਼ਰਮਸਾਰ ਹੋਇਆ ਪੰਜਾਬ, 19 ਸਾਲਾ ਕੁੜੀ ਨਾਲ ਮਾਮਾ-ਭਾਣਜਾ ਸਣੇ 3 ਨੇ ਕੀਤਾ ਗੈਂਗਰੇਪ

ਇਸ ਦੌਰਾਨ ਫਰਵਰੀ 2024 ਵਿੱਚ ਦੋਸ਼ੀਆਂ ਨੇ ਮੁਦੈਲਾ ਦੀ ਇਕ ਕੁੜੀ ਨੂੰ ਅਗਵਾ ਕਰਕੇ ਆਪਣੀ ਕਾਰ ਵਿੱਚ ਬਿਠਾ ਕੇ ਕਿਤੇ ਲੈ ਗਏ ਅਤੇ ਕੋਲਡ ਡਰਿੰਕਸ 'ਚ ਕੁਝ ਮਿਲਾ ਕੇ ਪਿਆ ਦਿੱਤਾ ਅਤੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਲਈਆਂ। ਜਿਸ ਨਾਲ ਦੋਸ਼ੀ ਮੁਦੈਲਾ ਦੀ ਲੜਕੀ ਨੂੰ ਬਲੈਕਮੇਲ ਕਰਨ ਲੱਗ ਪਏ ਅਤੇ ਉਸ ਦੀ ਛੋਟੀ ਭੈਣ ਦੀ ਗੱਲ ਹਰੀਸ਼ ਗਿਰ ਨਾਲ ਕਰਵਾਉਣ ਲਈ ਕਿਹਾ। ਜਿਸ ਦੇ ਚਲਦਿਆਂ ਮੁਦੈਲਾ ਦੀ ਵੱਡੀ ਕੁੜੀ ਨੇ ਆਪਣੀ ਛੋਟੀ ਭੇਣ ਦੀ ਗੱਲ ਦੋਸ਼ੀ ਹਰੀਸ਼ ਨਾਲ ਕਰਵਾ ਦਿੱਤੀ ਅਤੇ ਅਪ੍ਰੈਲ 2024 ਨੂੰ ਦੋਸ਼ੀ ਦੋਵੇਂ ਕੁੜੀਆਂ ਨੂੰ ਬਲੈਕਮੇਲ ਕਰਕੇ ਆਪਣੇ ਨਾਲ ਗੱਡੀ ‘ਚ ਬਿਠਾ ਕੇ ਕਿਸੇ ਦੇ ਘਰ ਲੈ ਗਏ ਅਤੇ ਉਨ੍ਹਾਂ ਨਾਲ ਜਬਰ-ਜ਼ਿਨਾਹ ਕੀਤਾ। ਥਾਣਾ ਜੁਲਕਾਂ ਦੀ ਪੁਲਸ ਨੇ ਗੁਰਦੀਪ ਗਿਰ ਪੁੱਤਰ ਮੇਜਰ ਗਿਰ ਅਤੇ ਹਰੀਸ਼ ਗਿਰ ਪੁੱਤਰ ਟਹਿਲ ਗਿਰ ਵਿਰੁਧ ਧਾਰਾ 376, 506, 34 ਆਈ. ਪੀ. ਸੀ. ਪੋਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਬਾਬਾ ਗੁਰਿੰਦਰ ਢਿੱਲੋਂ ਤੇ ਜਸਦੀਪ ਗਿੱਲ ਨੂੰ ਵੇਖ ਭਾਵੁਕ ਹੋਈ ਸੰਗਤ, ਵੀਡੀਓ 'ਚ ਵੇਖੋ ਕੀ ਬਣਿਆ ਮਾਹੌਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News