46 ਲੱਖ ਦੇ ਇਨਾਮੀ 9 ਨਕਸਲੀਆਂ ਵੱਲੋਂ ਆਤਮਸਮਰਪਣ
Saturday, Jan 11, 2025 - 08:35 PM (IST)
![46 ਲੱਖ ਦੇ ਇਨਾਮੀ 9 ਨਕਸਲੀਆਂ ਵੱਲੋਂ ਆਤਮਸਮਰਪਣ](https://static.jagbani.com/multimedia/2025_1image_20_35_325808986bgt.jpg)
ਸੁਕਮਾ, (ਯੂ. ਐੱਨ. ਆਈ.)- ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਨਕਸਲੀਆਂ ਨੂੰ ਸ਼ਨੀਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 46 ਲੱਖ ਰੁਪਏ ਦੀਆਂ ਇਨਾਮੀ 2 ਔਰਤਾਂ ਸਮੇਤ 9 ਕੱਟੜ ਨਕਸਲੀਆਂ ਨੇ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ।
ਪੁਲਸ ਸੁਪਰਡੈਂਟ ਕਿਰਨ ਚੌਹਾਨ ਨੇ ਦੱਸਿਆ ਕਿ ਆਤਮਸਮਰਪਣ ਕਰਨ ਵਾਲੇ 2 ਨਕਸਲੀਆਂ ’ਤੇ 8-8 ਤੇ 4 ਨਕਸਲੀਆਂ ’ਤੇ 5-5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਨਕਸਲੀਆਂ ’ਤੇ ਕੁੱਲ 46 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।