ਹੈਂ! ਬਿਹਾਰ ਪੁਲਸ ਨੇ 9 ਸਾਲਾ ਮੂੰਡੇ ''ਤੇ ਲਗਾ ''ਤਾ SC/ST ਐਕਟ, ਜੁਵੇਨਾਈਲ ਜਸਟਿਸ ਬੋਰਡ ਨੇ ਮੰਗਿਆ ਜਵਾਬ

Saturday, Feb 21, 2026 - 07:50 PM (IST)

ਹੈਂ! ਬਿਹਾਰ ਪੁਲਸ ਨੇ 9 ਸਾਲਾ ਮੂੰਡੇ ''ਤੇ ਲਗਾ ''ਤਾ SC/ST ਐਕਟ, ਜੁਵੇਨਾਈਲ ਜਸਟਿਸ ਬੋਰਡ ਨੇ ਮੰਗਿਆ ਜਵਾਬ

ਬਿਹਾਰ : ਬਿਹਾਰ ਪੁਲਸ ਆਪਣੀਆਂ ਅਜੀਬੋ-ਗਰੀਬ ਕਾਰਵਾਈਆਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਤਾਜ਼ਾ ਮਾਮਲਾ ਰੋਹਤਾਸ ਜ਼ਿਲ੍ਹੇ ਦੇ ਨਵਹੱਟਾ ਥਾਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਸ ਨੇ ਇੱਕ 9 ਸਾਲ ਦੇ ਬੱਚੇ 'ਤੇ SC/ST ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ। ਜਦੋਂ ਬੱਚਾ ਅਦਾਲਤ ਵਿੱਚ ਪੇਸ਼ ਹੋਇਆ, ਤਾਂ ਉਸ ਦੀ ਉਮਰ ਦੇਖ ਕੇ ਜੱਜ ਵੀ ਹੈਰਾਨ ਰਹਿ ਗਏ।

ਜਾਣਕਾਰੀ ਅਨੁਸਾਰ, ਦਸੰਬਰ 2025 ਵਿੱਚ ਪਿੰਡ ਦੇ ਕੁਝ ਬੱਚਿਆਂ ਵਿਚਕਾਰ ਆਪਸੀ ਲੜਾਈ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਇੱਕ ਬੱਚੇ ਦੀ ਮਾਂ ਨੇ ਥਾਣੇ ਪਹੁੰਚ ਕੇ ਪੰਜ ਲੋਕਾਂ ਖ਼ਿਲਾਫ਼ SC/ST ਐਕਟ ਤਹਿਤ ਕੇਸ ਦਰਜ ਕਰਵਾਇਆ ਸੀ। ਪੁਲਸ ਨੇ ਬਿਨਾਂ ਜਾਂਚ ਕੀਤੇ ਇਸ ਕੇਸ ਵਿੱਚ 9 ਸਾਲ ਦੇ ਬੱਚੇ ਨੂੰ ਵੀ ਮੁਲਜ਼ਮ ਬਣਾ ਦਿੱਤਾ।

19 ਫਰਵਰੀ ਨੂੰ ਜਦੋਂ ਬੱਚਾ ਜੁਵੇਨਾਈਲ ਜਸਟਿਸ ਬੋਰਡ (JJB) ਦੇ ਸਾਹਮਣੇ ਪੇਸ਼ ਹੋਇਆ, ਤਾਂ ਬੋਰਡ ਦੇ ਮੈਜਿਸਟ੍ਰੇਟ ਅਮਿਤ ਕੁਮਾਰ ਪਾਂਡੇ ਅਤੇ ਮੈਂਬਰ ਤੇਜ ਬਲੀ ਸਿੰਘ ਬੱਚੇ ਦੀ ਉਮਰ ਦੇਖ ਕੇ ਦੰਗ ਰਹਿ ਗਏ। ਬੋਰਡ ਨੇ ਪਾਇਆ ਕਿ ਪੁਲਸ ਵੱਲੋਂ ਦਰਜ ਕੀਤੀ FIR ਵਿੱਚ ਕਈ ਕਾਲਮ ਖਾਲੀ ਸਨ ਅਤੇ ਮੁਲਜ਼ਮਾਂ ਦੀ ਉਮਰ ਦਾ ਵੀ ਜ਼ਿਕਰ ਨਹੀਂ ਕੀਤਾ ਗਿਆ ਸੀ।

ਜੁਵੇਨਾਈਲ ਜਸਟਿਸ ਬੋਰਡ ਨੇ ਇਸ ਨੂੰ SC/ST ਐਕਟ ਦੀ ਸਿੱਧੀ ਦੁਰਵਰਤੋਂ ਕਰਾਰ ਦਿੱਤਾ ਹੈ। ਬੋਰਡ ਨੇ ਹੁਕਮ ਦਿੱਤਾ ਹੈ ਕਿ ਬੱਚੇ 'ਤੇ ਲਗਾਇਆ ਗਿਆ SC/ST ਐਕਟ ਤੁਰੰਤ ਹਟਾਇਆ ਜਾਵੇ। ਇਸ ਦੇ ਨਾਲ ਹੀ ਨਵਹੱਟਾ ਥਾਣਾ ਮੁਖੀ ਨੂੰ ਤਲਬ ਕਰਦਿਆਂ 24 ਘੰਟੇ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਕਿ ਇਹ ਕਾਰਵਾਈ ਕਿਸ ਆਧਾਰ 'ਤੇ ਕੀਤੀ ਗਈ ਸੀ।

ਥਾਣਾ ਮੁਖੀ ਦਾ ਕਹਿਣਾ ਹੈ ਕਿ ਬੱਚਿਆਂ ਵਿਚਕਾਰ ਮਾਰਕੁੱਟ ਅਤੇ ਗਾਲੀ-ਗਲੋਚ ਦੇ ਦੋਸ਼ਾਂ ਤਹਿਤ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ 'ਤੇ FIR ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ 'ਤੇ SC/ST ਐਕਟ ਕਿਵੇਂ ਲੱਗ ਗਿਆ।
 


author

Inder Prajapati

Content Editor

Related News