136 ਕਰੋੜ ਦਾ ਇਨਾਮੀ ਸੀ ਐੱਲ ਮੈਂਚੋ ! ਸਭ ਤੋਂ ਵੱਡੇ ਡਰੱਗ ਮਾਫੀਆ ਦੇ ਐਨਕਾਊਂਟਰ ਮਗਰੋਂ ਦੇਸ਼ ''ਚ ਮਚੀ ਹਾਹਾਕਾਰ

Tuesday, Feb 24, 2026 - 10:33 AM (IST)

136 ਕਰੋੜ ਦਾ ਇਨਾਮੀ ਸੀ ਐੱਲ ਮੈਂਚੋ ! ਸਭ ਤੋਂ ਵੱਡੇ ਡਰੱਗ ਮਾਫੀਆ ਦੇ ਐਨਕਾਊਂਟਰ ਮਗਰੋਂ ਦੇਸ਼ ''ਚ ਮਚੀ ਹਾਹਾਕਾਰ

ਇੰਟਰਨੈਸ਼ਨਲ ਡੈਸਕ- ਮੈਕਸੀਕੋ ’ਚ ਫ਼ੌਜ ਨੇ ਐਤਵਾਰ ਨੂੰ ਇਕ ਆਪ੍ਰੇਸ਼ਨ ਚਲਾ ਕੇ ਦੇਸ਼ ਦੇ ਸਭ ਤੋਂ ਵੱਡੇ ਡਰੱਗ ਮਾਫੀਆ ਸਰਗਨਾ ਐੱਲ ਮੈਂਚੋ ਨੂੰ ਮਾਰ ਸੁੱਟਿਆ। ਇਸ ਤੋਂ ਬਾਅਦ ਦੇਸ਼ ਭਰ ’ਚ ਅੱਗਜ਼ਨੀ ਅਤੇ ਹਿੰਸਾ ਸ਼ੁਰੂ ਹੋ ਗਈ ਹੈ। ਮੈਂਚੋ ਦੇ ਸਮਰਥਕਾਂ ਨੇ ਬਦਲਾ ਲੈਣ ਲਈ ਹਾਈਵੇਅ ਨੂੰ ਜਾਮ ਕਰ ਦਿੱਤਾ ਹੈ ਅਤੇ ਗੱਡੀਆਂ ਦੀ ਭੰਨ-ਤੋੜ ਕਰ ਰਹੇ ਹਨ। ਤਲਪਲਾ ਸ਼ਹਿਰ ਵਿਚ ਫ਼ੌਜ ਦੇ ਆਪ੍ਰੇਸ਼ਨ ਦੌਰਾਨ ਮੈਂਚੋ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਏਅਰਲਿਫਟ ਕਰ ਕੇ ਮੈਕਸੀਕੋ ਸਿਟੀ ਲਿਜਾਇਆ ਜਾ ਰਿਹਾ ਸੀ ਪਰ ਰਸਤੇ ’ਚ ਹੀ ਉਸ ਨੇ ਦਮ ਤੋੜ ਦਿੱਤਾ। ਇਸ ਆਪ੍ਰੇਸ਼ਨ ਵਿਚ ਮੈਂਚੋ ਤੋਂ ਇਲਾਵਾ ਘੱਟੋ-ਘੱਟ 9 ਹੋਰ ਅਪਰਾਧੀ ਵੀ ਮਾਰੇ ਗਏ ਹਨ। ਰਿਪੋਰਟਾਂ ਮੁਤਾਬਕ ਐੱਲ ਮੈਂਚੋ, ਜਲਿਸਕੋ ਨਿਊ ਜਨਰੇਸ਼ਨ ਕਾਰਟੇਲ ਦਾ ਲੀਡਰ ਸੀ।

ਜਲਿਸਕੋ ਕਾਰਟੇਲ ਮੈਕਸੀਕੋ ਵਿਚ ਡਰੱਗਜ਼ ਬਣਾਉਣ ਅਤੇ ਵੇਚਣ, ਸਥਾਨਕ ਕਾਰੋਬਾਰੀਆਂ ਤੋਂ ਵਸੂਲੀ ਕਰਨ ਅਤੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਡਰਾ ਕੇ ਰੱਖਣ ਲਈ ਬਦਨਾਮ ਰਿਹਾ ਹੈ। ਇਸ ਕਾਰਟੇਲ ਦੀ ਮੌਜੂਦਗੀ ਅਮਰੀਕਾ ਦੇ 50 ਸੂਬਿਆਂ ’ਚ ਹੈ। ਅਮਰੀਕੀ ਸਰਕਾਰ ਨੇ ਐੱਲ ਮੈਂਚੋ ’ਤੇ 136 ਕਰੋੜ ਰੁਪਏ ਦਾ ਇਨਾਮ ਰੱਖਿਆ ਸੀ। ਅਮਰੀਕੀ ਰਾਸ਼ਟਰਪਤੀ ਟਰੰਪ ਕਾਫੀ ਸਮੇਂ ਤੋਂ ਮੈਕਸੀਕੋ ’ਤੇ ਐੱਲ ਮੈਂਚੋ ਵਿਰੁੱਧ ਕਾਰਵਾਈ ਕਰਨ ਦਾ ਦਬਾਅ ਬਣਾ ਰਹੇ ਸਨ।

ਇਹ ਵੀ ਪੜ੍ਹੋ- ''ਛੇਤੀ ਤੋਂ ਛੇਤੀ ਛੱਡ ਦਿਓ ਇਰਾਨ..!'' ਜੰਗ ਦੇ ਮਾਹੌਲ ਵਿਚਾਲੇ ਭਾਰਤੀਆਂ ਲਈ ਜਾਰੀ ਹੋਈ ਅਡਵਾਈਜ਼ਰੀ

ਪਹਿਲਾਂ ਵੀ ਹੋਈਆਂ ਅਜਿਹੀਆਂ ਹਿੰਸਕ ਘਟਨਾਵਾਂ
ਮੈਕਸੀਕੋ ਵਿਚ ਪਹਿਲਾਂ ਵੀ ਜਦੋਂ ਕਿਸੇ ਵੱਡੇ ਕਾਰਟੇਲ ਨੇਤਾ ਨੂੰ ਫੜਿਆ ਜਾਂ ਮਾਰਿਆ ਗਿਆ ਹੈ, ਉਦੋਂ ਸਰਕਾਰ ਅਤੇ ਕਾਰਟੇਲ ਵਿਚਾਲੇ ਹਿੰਸਕ ਟਕਰਾਅ ਹੋਇਆ ਹੈ। ਕਈ ਵਾਰ ਗਿਰੋਹ ਦੇ ਅੰਦਰ ਹੀ ਸੱਤਾ ਦੀ ਲੜਾਈ ਛਿੜ ਜਾਂਦੀ ਹੈ, ਜਿਸ ਨਾਲ ਹਾਲਾਤ ਹੋਰ ਵਿਗੜ ਜਾਂਦੇ ਹਨ। ਐੱਲ ਮੈਂਚੋ ਦੀ ਮੌਤ ਤੋਂ ਪਹਿਲਾਂ 2016 ’ਚ ਸਿਨਾਓਲਾ ਕਾਰਟੇਲ ਦੇ ਸਰਗਨਾ ਐੱਲ ਚਾਪੋ ਦੀ ਗ੍ਰਿਫ਼ਤਾਰੀ ਅਤੇ 2024 ਵਿਚ ਐੱਲ ਮਾਯੋ ਦੀ ਗ੍ਰਿਫ਼ਤਾਰੀ ਵੇਲੇ ਵੀ ਦੇਸ਼ ’ਚ ਅਜਿਹਾ ਹੀ ਹੋਇਆ ਸੀ।

2019 ’ਚ ਜਦੋਂ ਐੱਲ ਚਾਪੋ ਦੇ ਬੇਟੇ ਓਵੀਦੀਓ ਗੁਜ਼ਮਾਨ ਨੂੰ ਫੜਿਆ ਗਿਆ ਸੀ, ਉਦੋਂ ਉਸ ਦੇ ਗੁਰਗਿਆਂ ਨੇ ਕੁਲੀਆਕਾਨ ਸ਼ਹਿਰ ਨੂੰ ਘੰਟਿਆਂ ਤੱਕ ਬੰਧਕ ਬਣਾ ਲਿਆ ਸੀ ਅਤੇ ਸਰਕਾਰ ਨੂੰ ਉਸ ਨੂੰ ਛੱਡਣਾ ਪਿਆ ਸੀ। ਇਸ ਲਈ ਹੁਣ ਵੀ ਡਰ ਹੈ ਕਿ ਹਾਲਾਤ ਹੋਰ ਵਿਗੜ ਸਕਦੇ ਹਨ। ਹੁਣ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਜਲਿਸਕੋ ਕਾਰਟੇਲ ਕੋਲ ਨਵਾਂ ਨੇਤਾ ਸਪੱਸ਼ਟ ਤੌਰ ’ਤੇ ਤੈਅ ਹੈ ਜਾਂ ਨਹੀਂ। ਜੇ ਅੰਦਰੂਨੀ ਲੜਾਈ ਸ਼ੁਰੂ ਹੋਈ ਤਾਂ ਖੂਨ-ਖਰਾਬਾ ਹੋਰ ਵਧ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੂੰ ਨਹੀਂ ਮਿਲੇਗਾ UK ਦਾ ਵੀਜ਼ਾ ! ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News