ਸੁਰੱਖਿਆ ਫ਼ੋਰਸਾਂ ਨੇ 2 ਨਕਸਲੀਆਂ ਦਾ ਕੀਤਾ ਐਨਕਾਊਂਟਰ ! ਇਸ ਸਾਲ ਹੁਣ ਤੱਕ 25 ਮਾਓਵਾਦੀ ਕੀਤੇ ਢੇਰ

Thursday, Feb 26, 2026 - 10:08 AM (IST)

ਸੁਰੱਖਿਆ ਫ਼ੋਰਸਾਂ ਨੇ 2 ਨਕਸਲੀਆਂ ਦਾ ਕੀਤਾ ਐਨਕਾਊਂਟਰ ! ਇਸ ਸਾਲ ਹੁਣ ਤੱਕ 25 ਮਾਓਵਾਦੀ ਕੀਤੇ ਢੇਰ

ਰਾਏਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਵੀਰਵਾਰ ਨੂੰ ਮੁਕਾਬਲੇ 'ਚ 2 ਨਕਸਲੀਆਂ ਨੂੰ ਮਾਰ ਸੁੱਟਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਦੇ ਇੰਦਰਾਵਤੀ ਨਦੀ ਖੇਤਰ 'ਚ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ 'ਤੇ ਸੁਰੱਖਿਆ ਫ਼ੋਰਸਾਂ ਦੇ ਸੰਯੁਕਤ ਦਲ ਨੂੰ ਨਕਸਲ ਵਿਰੋਧੀ ਮੁਹਿੰਮ 'ਤੇ ਰਵਾਨਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਵੀਰਵਾਰ ਸਵੇਰੇ ਇੰਦਰਾਵਤੀ ਨਦੀ ਖੇਤਰ 'ਚ ਸੁਰੱਖਿਆ ਫ਼ੋਰਸਾਂ ਅਤੇ ਮਾਓਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਬੀਜਾਪੁਰ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਜਿਤੇਂਦਰ ਯਾਦਵ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਖੋਜ ਦੌਰਾਨ ਮੁਕਾਬਲੇ ਵਾਲੀ ਜਗ੍ਹਾ ਤੋਂ 2 ਵਰਦੀਧਾਰੀ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਐੱਸਐੱਲਆਰ ਰਾਈਫਲ, ਇੰਸਾਸ ਰਾਈਫਲ ਅਤੇ 12 ਬੋਰ ਦੀ ਰਾਈਫਲ ਸਮੇਤ ਹਥਿਆਰ, ਵਿਸਫੋਟਕ ਅਤੇ ਹੋਰ ਮਾਓਵਾਦੀ ਸਮੱਗਰੀ ਬਰਾਮਦ ਕੀਤੀ ਗਈ। 

ਬਸਤਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ ਸੁੰਦਰਰਾਜ ਪਟਲਿੰਗਮ ਨੇ ਕਿਹਾ ਕਿ ਖੇਤਰ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਪੂਰੀ ਰਿਪੋਰਟ ਬਾਅਦ 'ਚ ਜਾਰੀ ਕੀਤੀ ਜਾਵੇਗੀ। ਇਸ ਕਾਰਵਾਈ ਨਾਲ, ਇਸ ਸਾਲ ਹੁਣ ਤੱਕ ਸੂਬੇ 'ਚ ਵੱਖ-ਵੱਖ ਮੁਕਾਬਲਿਆਂ 'ਚ 25 ਮਾਓਵਾਦੀ ਮਾਰੇ ਜਾ ਚੁੱਕੇ ਹਨ। ਤਿੰਨ ਜਨਵਰੀ ਨੂੰ, ਬਸਤਰ ਇਲਾਕੇ 'ਚ 2 ਮੁਕਾਬਲਿਆਂ 'ਚ 14 ਮਾਓਵਾਦੀ ਮਾਰੇ ਗਏ ਸਨ। ਪਿਛਲੇ ਸਾਲ ਛੱਤੀਸਗੜ੍ਹ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਕੁੱਲ 285 ਮਾਓਵਾਦੀ ਮਾਰੇ ਗਏ ਸਨ। ਕੇਂਦਰ ਸਰਕਾਰ ਨੇ ਮਾਓਵਾਦ ਨੂੰ ਖ਼ਤਮ ਕਰਨ ਲਈ ਇਸ ਸਾਲ 31 ਮਾਰਚ ਤੱਕ ਸਮੇਂ-ਹੱਦ ਤੈਅ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News