ਛੱਤੀਸਗੜ੍ਹ ’ਚ 22 ਨਕਸਲੀਆਂ ਨੇ ਕੀਤਾ ਆਤਮਸਮਰਪਣ
Tuesday, Feb 17, 2026 - 09:18 PM (IST)
ਸੁਕਮਾ, (ਯੂ. ਐੱਨ. ਆਈ.)- ਸੂਬਾ ਸਰਕਾਰ ਦੀ ਮੁੜਵਸੇਬਾ ਨੀਤੀ ਤੋਂ ਪ੍ਰਭਾਵਿਤ ਹੋ ਕੇ ਸੁਕਮਾ ਜ਼ਿਲੇ ’ਚ 22 ਨਕਸਲੀਆਂ ਨੇ ਮੰਗਲਵਾਰ ਪੁਲਸ ਅੱਗੇ ਆਤਮਸਮਰਪਣ ਕਰ ਦਿੱਤਾ। ਇਹ ਸਾਰੇ ਨਕਸਲੀ ਸੁਕਮਾ ਜ਼ਿਲੇ ਦੇ ਦੂਰ-ਦੁਰਾਡੇ ਦੇ ਜੰਗਲੀ ਖੇਤਰਾਂ ਦੇ ਵਸਨੀਕ ਹਨ।
ਸੁਕਮਾ ਪੁਲਸ ਨੇ ‘ਪੁਨਾ ਮਾਰਗੇਮ’ ਭਾਵ ਪੁਨਰਵਾਸ ਤੋਂ ਪੁਨਰ ਜਨਮ ਮੁਹਿੰਮ ਸ਼ੁਰੂ ਕੀਤੀ ਹੈ ਜੋ ਇਨ੍ਹਾਂ ਨਕਸਲੀਆਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਹੈ। ਇਹ ਮੁਹਿੰਮ ਛੱਤੀਸਗੜ੍ਹ ਸਰਕਾਰ ਦੀ ‘ਛੱਤੀਸਗੜ੍ਹ ਨਕਸਲੀ ਆਤਮ ਸਮਰਪਣ/ਪੀੜਤ ਰਾਹਤ ਪੁਨਰਵਾਸ ਨੀਤੀ - 2025’ ਅਧੀਨ ਚਲਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
