TCS-ਇਨਫੋਸਿਸ ਸਮੇਤ 6 ਕੰਪਨੀਆਂ ਦੇ ਸ਼ੇਅਰਾਂ ’ਚ ਗਿਰਾਵਟ ਨਾਲ ਹਿੱਲੇ ਨਿਵੇਸ਼ਕ, 3 ਲੱਖ ਕਰੋੜ ਰੁਪਏ ਸੁਆਹ
Monday, Feb 16, 2026 - 01:10 PM (IST)
ਬਿਜ਼ਨੈੱਸ ਡੈਸਕ - ਸ਼ੇਅਰ ਬਾਜ਼ਾਰ ’ਚ ਪਿਛਲੇ 2 ਦਿਨਾਂ ਦੀ ਗਿਰਾਵਟ ਤੋਂ ਬਾਅਦ ਸੈਂਸੈਕਸ ਦੀਆਂ ਟਾਪ 10 ਸਭ ਤੋਂ ਕੀਮਤੀ ਕੰਪਨੀਆਂ ’ਚੋਂ 6 ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ’ਚ ਪਿਛਲੇ ਹਫਤੇ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਗਿਰਾਵਟ ਆਈ। ਸਭ ਤੋਂ ਵੱਧ ਨੁਕਸਾਨ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੀਆਂ ਕੰਪਨੀਆਂ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਅਤੇ ਇਨਫੋਸਿਸ ਨੂੰ ਹੋਇਆ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਪਿਛਲੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 953.64 ਅੰਕ ਜਾਂ 1.14 ਫੀਸਦੀ ਹੇਠਾਂ ਆਇਆ। ਗਲੋਬਲ ਮਾਰਕੀਟਸ ’ਚ ਕਮਜ਼ੋਰੀ ਵਿਚਾਲੇ ਸ਼ੁੱਕਰਵਾਰ ਨੂੰ ਮੈਟਲ ਅਤੇ ਆਈ. ਟੀ. ਸਮੇਤ ਜਿਣਸ ਸ਼ੇਅਰਾਂ ’ਚ ਭਾਰੀ ਵਿਕਰੀ ਹੋਣ ਕਾਰਨ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 1,048 ਅੰਕ ਡਿੱਗ ਗਿਆ, ਜਦੋਂਕਿ ਨਿਫਟੀ 336 ਅੰਕ ਟੁੱਟਿਆ। ਇਸ ਦੌਰਾਨ ਕੰਪਨੀਆਂ ਦੇ ਮਾਰਕੀਟ ਕੈਪ ’ਚ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਵੀ ਭਾਰੀ ਨੁਕਸਾਨ ਝੱਲਣਾ ਪਿਆ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਸਮੀਖਿਆ ਅਧੀਨ ਹਫਤੇ ’ਚ ਟੀ. ਸੀ. ਐੱਸ., ਇਨਫੋਸਿਸ, ਐੱਚ. ਡੀ. ਐੱਫ. ਸੀ. ਬੈਂਕ, ਰਿਲਾਇੰਸ ਇੰਡਸਟਰੀਜ਼, ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਨ ’ਚ ਗਿਰਾਵਟ ਆਈ। ਉੱਥੇ ਹੀ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਬਜਾਜ ਫਾਈਨਾਂਸ, ਲਾਰਸਨ ਐਂਡ ਟੁਬਰੋ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਬਾਜ਼ਾਰ ਹੈਸੀਅਤ ਵਧ ਗਈ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਦੇ ਘਰ ਗੂੰਜਣਗੀਆਂ ਸ਼ਹਿਨਾਈਆਂ, ਪੁੱਤਰ ਬਣੇਗਾ ਲਾੜਾ, ਜਾਣੋ ਕਿੰਨੀ ਹੈ ਅਰਜੁਨ ਦੀ ਨੈੱਟਵਰਥ
ਇਨ੍ਹਾਂ ਕੰਪਨੀਆਂ ਨੇ ਡੋਬਿਆ ਨਿਵੇਸ਼ਕਾਂ ਦਾ ਪੈਸਾ
ਸਮੀਖਿਆ ਅਧੀਨ ਹਫਤੇ ’ਚ ਟੀ. ਸੀ. ਐੱਸ. ਦਾ ਬਾਜ਼ਾਰ ਮੁਲਾਂਕਣ 90,198.92 ਕਰੋੜ ਰੁਪਏ ਘਟ ਕੇ 9,74,043.43 ਕਰੋੜ ਰੁਪਏ ਰਹਿ ਗਿਆ। ਇਨਫੋਸਿਸ ਦਾ ਮੁਲਾਂਕਣ 70,780.23 ਕਰੋੜ ਰੁਪਏ ਦੇ ਨੁਕਸਾਨ ਨਾਲ 5,55,287.72 ਕਰੋੜ ਰੁਪਏ ਰਿਹਾ। ਐੱਚ. ਡੀ. ਐੱਫ. ਸੀ. ਬੈਂਕ ਦੀ ਬਾਜ਼ਾਰ ਹੈਸੀਅਤ 54,627.71 ਕਰੋੜ ਰੁਪਏ ਘਟ ਕੇ 13,93,621.92 ਕਰੋੜ ਰੁਪਏ ਅਤੇ ਰਿਲਾਇੰਸ ਇੰਡਸਟਰੀਜ਼ ਦਾ ਮੁਲਾਂਕਣ 41,883 ਕਰੋੜ ਰੁਪਏ ਘਟ ਕੇ 19,21,475.79 ਕਰੋੜ ਰੁਪਏ ਰਹਿ ਗਿਆ। ਐੱਲ. ਆਈ. ਸੀ. ਦਾ ਬਾਜ਼ਾਰ ਪੂੰਜੀਕਰਨ 23,971.74 ਕਰੋੜ ਰੁਪਏ ਘਟ ਕੇ 5,46,226.80 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ਦਾ ਮੁਲਾਂਕਣ 19,244.61 ਕਰੋੜ ਰੁਪਏ ਘਟ ਕੇ 11,43,044.03 ਕਰੋੜ ਰੁਪਏ ਰਹਿ ਗਿਆ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਇਨ੍ਹਾਂ ਕੰਪਨੀਆਂ ਦੀ ਵਧੀ ਮਾਰਕੀਟ ਵੈਲਿਊ
ਇਸ ਰੁਖ ਦੇ ਉਲਟ ਐੱਸ. ਬੀ. ਆਈ. ਦਾ ਮੁਲਾਂਕਣ 1,22,213.38 ਕਰੋੜ ਰੁਪਏ ਵਧ ਕੇ 11,06,566.44 ਕਰੋੜ ਰੁਪਏ ਹੋ ਗਿਆ। ਬਜਾਜ ਫਾਈਨਾਂਸ ਦੀ ਬਾਜ਼ਾਰ ਹੈਸੀਅਤ 26,414.44 ਕਰੋੜ ਰੁਪਏ ਵਧ ਕੇ 6,37,244.64 ਕਰੋੜ ਰੁਪਏ ਹੋ ਗਈ। ਲਾਰਸਨ ਐਂਡ ਟੁਬਰੋ ਦਾ ਮੁਲਾਂਕਣ 14,483.9 ਕਰੋੜ ਰੁਪਏ ਵਧ ਕੇ 5,74,028.93 ਕਰੋੜ ਰੁਪਏ ਹੋ ਗਿਆ। ਆਈ. ਸੀ. ਆਈ. ਸੀ. ਆਈ. ਬੈਂਕ ਦੀ ਬਾਜ਼ਾਰ ਹੈਸੀਅਤ 5,719.95 ਕਰੋੜ ਰੁਪਏ ਵਧ ਕੇ 10,11,978.77 ਕਰੋੜ ਰੁਪਏ ਹੋ ਗਈ।
ਇਹ ਵੀ ਪੜ੍ਹੋ : Pizza Lovers : ਇੱਕ ਸਾਲ ਤੱਕ ਮੁਫ਼ਤ ਮਿਲੇਗਾ Domino Pizza, ਬਸ ਕਰੋ ਇਹ ਕੰਮ
ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ ’ਤੇ ਰਹੀ ਕਾਇਮ
ਟਾਪ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ ’ਤੇ ਕਾਇਮ ਰਹੀ। ਇਸ ਤੋਂ ਬਾਅਦ ਕ੍ਰਮਵਾਰ ਐੱਚ. ਡੀ. ਐੱਫ. ਸੀ. ਬੈਂਕ, ਭਾਰਤੀ ਏਅਰਟੈੱਲ, ਐੱਸ. ਬੀ. ਆਈ., ਆਈ. ਸੀ. ਆਈ. ਸੀ. ਆਈ. ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਬਜਾਜ ਫਾਈਨਾਂਸ, ਲਾਰਸਨ ਐਂਡ ਟੁਬਰੋ, ਇਨਫੋਸਿਸ ਅਤੇ ਐੱਲ. ਆਈ. ਸੀ. ਦਾ ਸਥਾਨ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
