ਵੋਟ ਲਈ ਕਾਂਗਰਸ ਚੁੱਕ ਰਹੀ ਹੈ NRC 'ਤੇ ਸਵਾਲ: ਅਮਿਤ ਸ਼ਾਹ

Tuesday, Jul 31, 2018 - 06:17 PM (IST)

ਨਵੀਂ ਦਿੱਲੀ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਸੰਸਦ 'ਚ ਮੈਨੂੰ ਬੋਲਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਦੁੱਖ ਦੀ ਗੱਲ ਹੈ ਕਿ ਮੈਂ ਆਪਣੀ ਗੱਲ ਨਹੀਂ ਰੱਖ ਸਕਿਆ। ਇਸ ਲਈ ਪ੍ਰੈੱਸ ਕਾਨਫਰੰਸ ਕਰਨੀ ਪਈ। 'ਨਾਗਰਿਕਤਾ ਵਿਵਾਦ 'ਤੇ ਬੋਲਦੇ ਹੋਏ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਨਾਗਰਿਕ ਰਜਿਸਟਰ 'ਚੋਂ ਕਿਸੇ ਭਾਰਤੀ ਦਾ ਨਾਂ ਨਹੀਂ ਕੱਟੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਵੋਟ ਲਈ ਕਾਂਗਰਸ ਐੱਨ.ਆਰ.ਸੀ.'ਤੇ ਸਵਾਲ ਚੁੱਕ ਰਹੀ ਹੈ। ਸ਼ਾਹ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਦੇਸ਼ 'ਚ ਐੱਨ.ਆਰ.ਸੀ. 'ਤੇ ਬਹਿਸ ਚੱਲ ਰਹੀ ਹੈ ਅਤੇ ਇਹ ਕਿਹਾ ਜਾ ਰਿਹਾ ਹੈ ਕਿ 40 ਲੱਖ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ ਜਦਕਿ ਅਸਲੀਅਤ ਇਹ ਹੈ ਕਿ ਸ਼ਿਕਾਇਤ ਜਾਂਚ ਹੋਣ ਦੇ ਬਾਅਦ ਜੋ ਭਾਰਤੀ ਨਹੀਂ ਹਨ ਉਨ੍ਹਾਂ ਦੇ ਨਾਂ ਐੱਨ.ਆਰ.ਸੀ. ਤੋਂ ਹਟਾਏ ਜਾਣਗੇ। 
PunjabKesariਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਐੱਨ.ਆਰ.ਸੀ. ਨੂੰ 1985 'ਚ ਕਾਂਗਰਸ ਵੱਲੋਂ ਘੋਸ਼ਿਤ ਯੋਜਨਾ ਦਾ ਨਤੀਜਾ ਦੱਸਦੇ ਹੋਏ ਕਿਹਾ ਕਿ ਇਸ ਨੂੰ ਲਾਗੂ ਕਰਨ ਦੀ ਕਾਂਗਰਸ ਦੀ ਹਿੰਮਤ ਨਹੀਂ ਸੀ। ਅਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਮੁੱਦੇ 'ਤੇ ਅੱਜ ਰਾਜਸਭਾ 'ਚ ਚਰਚਾ 'ਚ ਹਿੱਸਾ ਲੈਂਦੇ ਹੋਏ ਸ਼ਾਹ ਨੇ ਕਿਹਾ ਕਿ 1985 'ਚ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੇ ਅਸਾਮ ਸਮਝੌਤੇ ਤਹਿਤ ਐੱਨ.ਆਰ.ਸੀ. ਬਣਾਉਣ ਦੀ ਘੋਸ਼ਣਾ ਕੀਤੀ ਸੀ।


Related News