ਲੁਧਿਆਣਾ ''ਚ ਮੌਜੂਦਾ ਸਰਪੰਚ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Wednesday, Jan 28, 2026 - 06:02 PM (IST)
ਜੋਧਾਂ (ਜ.ਬ.)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਪੈਂਦੇ ਇਤਿਹਾਸਕ ਪਿੰਡ ਰਤਨ ਦੇ ਮੌਜੂਦਾ ਸਰਪੰਚ ਐਡਵੋਕੇਟ ਮਨਪਰਿੰਦਰ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਬੀਤੇ ਦਿਨੀਂ ਸਰਪੰਚ ਰਤਨ ਵੱਲੋਂ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਖੁਦਕਸ਼ੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਰਪੰਚ ਮਨਪਰਿੰਦਰ ਸਿੰਘ ਵਲੋਂ ਅਜਿਹੇ ਹਾਲਾਤ ’ਚ ਖ਼ੁਦਕਸ਼ੀ ਕਰਨ ਦੇ ਕਾਰਨਾਂ ਦਾ ਅਜੇ ਨਹੀਂ ਪਤਾ ਲੱਗ ਸਕਿਆ।
