'ਆਪ' ਵਰਕਰਾਂ ਨੇ ਹੀ ਘੇਰ ਲਿਆ ਆਪਣਾ MLA, ਪੁੱਛੇ ਤਿੱਖੇ ਸਵਾਲ

Sunday, Jan 25, 2026 - 07:36 PM (IST)

'ਆਪ' ਵਰਕਰਾਂ ਨੇ ਹੀ ਘੇਰ ਲਿਆ ਆਪਣਾ MLA, ਪੁੱਛੇ ਤਿੱਖੇ ਸਵਾਲ

ਜਲੰਧਰ/ਪਟਿਆਲਾ (ਵੈੱਬ ਡੈਸਕ)- ਸ਼ੁਤਰਾਣਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਆਪਣੇ ਹੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।  ਵਰਕਰਾਂ ਨੇ ਆਗੂ ਉੱਤੇ ਪਿਛਲੇ ਚਾਰ ਸਾਲਾਂ ਤੋਂ ਪਿੰਡ ਅਤੇ ਵਰਕਰਾਂ ਦੀ ਸਾਰ ਨਾ ਲੈਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਦੇ ਨਾਲ ਹੀ ਤਿੱਖੇ ਸਵਾਲ ਵੀ ਕੀਤੇ।

ਇਹ ਵੀ ਪੜ੍ਹੋ: ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! 26 ਜਨਵਰੀ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ

ਵਰਕਰਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੂੰ ਸਪੱਸ਼ਟ ਕਿਹਾ ਕਿ ਉਨ੍ਹਾਂ ਨੇ ਚੋਣਾਂ ਸਮੇਂ 'ਅੱਡੀ ਚੋਟੀ ਦਾ ਜ਼ੋਰ' ਲਗਾਇਆ ਸੀ ਪਰ ਹੁਣ ਹਾਲਾਤ ਅਜਿਹੇ ਹਨ ਕਿ ਪਿੰਡਾਂ ਵਿੱਚ ਸਾਰ ਤੱਕ ਲੈਣ ਨਹੀਂ ਆਏ। ਵਰਕਰ ਨੇ ਤਿੱਖੇ ਸਵਾਲ ਕਰਦੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਉਹ ਪਿੰਡ ਵਿੱਚ ਕਿਸੇ ਦੇ ਵੀ ਮਰਗ ਜਾਂ ਖ਼ੁਸ਼ੀ-ਗਮੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਏ। ਲੋਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨ ਵਰਕਰਾਂ ਦੀ ਮੌਤ ਹੋ ਗਈ ਪਰ ਤੁਸੀਂ ਕਿਸੇ ਦੇ ਭੋਗ 'ਤੇ ਵੀ ਨਹੀਂ ਆਏ। ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਤੁਹਾਨੂੰ ਫੋਨ ਤੱਕ ਵੀ ਕੀਤੇ ਗਏ ਪਰ ਕਿਸੇ ਨੇ ਵੀ ਇਥੇ ਆ ਕੇ ਬਾਤ ਤੱਕ ਨਹੀਂ ਪੁੱਛੀ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਤਰਨਜੋਤ ਸਿੰਘ ਦੀ ਮੌਤ 'ਤੇ ਜਤਾਇਆ ਦੁੱਖ਼, ਕਿਹਾ-ਅਣਗਹਿਲੀ ਕਾਰਨ ਵਾਪਰ ਰਹੀਆਂ ਘਟਨਾਵਾਂ

ਇਸ ਮੌਕੇ ਕੁਲਵੰਤ ਸਿੰਘ ਨੇ ਜਦੋਂ ਵਰਕਰ ਨੂੰ ਤਲਖੀ (ਗੁੱਸੇ) 'ਚ ਗੱਲ ਨਾ ਕਰਨ ਲਈ ਕਿਹਾ ਤਾਂ ਵਰਕਰ ਨੇ ਜਵਾਬ ਦਿੱਤਾ ਕਿ ਇਹ ਗੁੱਸਾ ਜਾਇਜ਼ ਹੈ ਕਿਉਂਕਿ ਉਨ੍ਹਾਂ ਨੇ ਸਾਥ ਦਿੱਤਾ ਪਰ ਬਦਲੇ ਵਿੱਚ ਅਣਦੇਖੀ ਮਿਲੀ। ਆਗੂ ਨੇ ਇਨ੍ਹਾਂ ਗੱਲਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦੇ ਹਨ। ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਜ਼ਮੀਨੀ ਪੱਧਰ 'ਤੇ ਵਰਕਰਾਂ ਵਿੱਚ ਸਿਆਸੀ ਲੀਡਰਸ਼ਿਪ ਪ੍ਰਤੀ ਭਾਰੀ ਰੋਸ ਹੈ। ਵਰਕਰਾਂ ਦਾ ਕਹਿਣਾ ਹੈ ਕਿ ਜਦੋਂ ਆਗੂ ਦੁੱਖ਼-ਸੁੱਖ ਵਿੱਚ ਹੀ ਸਹਾਈ ਨਹੀਂ ਹੁੰਦੇ ਤਾਂ ਉਹ ਜਨਤਾ ਵਿੱਚ ਜਾ ਕੇ ਕਿਸ ਆਧਾਰ 'ਤੇ ਵੋਟਾਂ ਮੰਗਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News