ਕੀ ਲੋਕਤੰਤਰ 'ਚ ਕਿਸੇ ਤੋਂ ਸਵਾਲ ਪੁੱਛਣਾ ਅਪਰਾਧ ਹੈ? ਪਰਗਟ ਸਿੰਘ ਨੇ ਘੇਰੀ 'ਆਪ' ਸਰਕਾਰ

Saturday, Jan 24, 2026 - 07:40 PM (IST)

ਕੀ ਲੋਕਤੰਤਰ 'ਚ ਕਿਸੇ ਤੋਂ ਸਵਾਲ ਪੁੱਛਣਾ ਅਪਰਾਧ ਹੈ? ਪਰਗਟ ਸਿੰਘ ਨੇ ਘੇਰੀ 'ਆਪ' ਸਰਕਾਰ

ਜਲੰਧਰ (ਸੁਨੀਲ ਮਹਾਜਨ) : ਜਲੰਧਰ ਤੋਂ ਕਾਂਗਰਸੀ ਵਿਧਾਇਕ ਅਤੇ ਓਲੰਪੀਅਨ ਪਰਗਟ ਸਿੰਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਪੱਤਰਕਾਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਅਤੇ ਚੈਨਲਾਂ 'ਤੇ ਲਗਾਈਆਂ ਜਾ ਰਹੀਆਂ ਸਟ੍ਰਾਈਕਾਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਵਰਤੋਂ ਬਾਰੇ ਸਵਾਲ ਪੁੱਛਣ ਵਾਲੇ ਪੱਤਰਕਾਰਾਂ 'ਤੇ ਦਰਜ ਹੋਈਆਂ ਐੱਫ.ਆਈ.ਆਰ. (FIR) ਦੇ ਮਾਮਲੇ ਵਿੱਚ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਕੀ ਲੋਕਤੰਤਰ ਵਿੱਚ ਕਿਸੇ ਕੋਲੋਂ ਸਵਾਲ ਪੁੱਛਣਾ ਅਪਰਾਧ ਹੈ।

ਡਿਕਟੇਟਰਸ਼ਿਪ ਅਤੇ ਹਿਟਲਰ ਨਾਲ ਕੀਤੀ ਤੁਲਨਾ
ਪਰਗਟ ਸਿੰਘ ਨੇ ਇੱਕ ਗੰਭੀਰ ਮੁੱਦੇ 'ਤੇ ਗੱਲ ਕਰਦਿਆਂ ਕਿਹਾ ਕਿ ਅੱਜ ਡਿਜੀਟਲ ਦਾ ਜ਼ਮਾਨਾ ਹੈ, ਪਰ ਪੰਜਾਬ ਦੀ 'ਆਪ' ਸਰਕਾਰ ਇਸ ਦੌਰ ਵਿੱਚ ਹਿਟਲਰ ਤੋਂ ਵੀ ਅੱਗੇ ਨਿਕਲ ਗਈ ਹੈ। ਉਨ੍ਹਾਂ ਸਰਕਾਰ 'ਤੇ ਤਾਨਾਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਸਵਾਲ ਉਠਾਇਆ ਕਿ ਭਗਵੰਤ ਮਾਨ ਸਿਰਫ਼ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਹਨ ਜਾਂ ਪੰਜਾਬ ਦੇ ਲੋਕਾਂ ਦੇ?

ਕਾਪੀਰਾਈਟ ਐਕਟ ਦੀ ਦੁਰਵਰਤੋਂ ਦਾ ਇਲਜ਼ਾਮ
ਵਿਧਾਇਕ ਨੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਕਾਪੀਰਾਈਟ ਐਕਟ 1957 ਦੀ ਪਰਿਭਾਸ਼ਾ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਪਰਗਟ ਸਿੰਘ ਅਨੁਸਾਰ, ਜਿਨ੍ਹਾਂ ਪੱਤਰਕਾਰਾਂ ਦੇ ਡਿਜੀਟਲ ਚੈਨਲ ਪਿਛਲੇ ਦਿਨੀਂ ਬੰਦ ਕੀਤੇ ਗਏ ਹਨ, ਉਨ੍ਹਾਂ ਨੂੰ ਸਟ੍ਰਾਈਕਾਂ 'ਆਪ' ਦੇ ਅਧਿਕਾਰਤ ਪੇਜ ਤੋਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੱਤਰਕਾਰਾਂ 'ਤੇ ਕੀਤੀ ਗਈ ਕਾਰਵਾਈ 1957 ਦੇ ਕਾਨੂੰਨ ਦੇ ਤਹਿਤ ਸਹੀ ਨਹੀਂ ਹੈ। ਕਾਪੀਰਾਈਟ ਦਾ ਮਤਲਬ ਉਸ ਚੀਜ਼ 'ਤੇ ਅਧਿਕਾਰ ਜਮਾਉਣਾ ਹੁੰਦਾ ਹੈ ਜੋ ਸਭ ਤੋਂ ਪਹਿਲਾਂ ਵਰਤੀ ਗਈ ਹੋਵੇ, ਪਰ ਇੱਥੇ ਇਸ ਦੀ ਵਰਤੋਂ ਸੱਚ ਦੀ ਆਵਾਜ਼ ਦਬਾਉਣ ਲਈ ਕੀਤੀ ਜਾ ਰਹੀ ਹੈ। ਪਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਇਸ ਕਾਰਵਾਈ ਨਾਲ ਲੋਕਤੰਤਰ ਦੇ ਚੌਥੇ ਥੰਮ੍ਹ (ਮੀਡੀਆ) ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਵਿਰੁੱਧ ਉਨ੍ਹਾਂ ਨੇ ਚੋਣ ਕਮਿਸ਼ਨ ਅਤੇ ਵਿਧਾਨ ਸਭਾ ਸਪੀਕਰ ਕੋਲ ਪਹੁੰਚ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News