ਕਾਂਗਰਸ ਨੂੰ ਖ਼ਤਮ ਕਰਨ ਲਈ ਇਕੱਲਾ ਰਾਹੁਲ ਗਾਂਧੀ ਹੀ ਕਾਫ਼ੀ : ਅਸ਼ਵਨੀ ਸ਼ਰਮਾ

Thursday, Feb 05, 2026 - 11:42 AM (IST)

ਕਾਂਗਰਸ ਨੂੰ ਖ਼ਤਮ ਕਰਨ ਲਈ ਇਕੱਲਾ ਰਾਹੁਲ ਗਾਂਧੀ ਹੀ ਕਾਫ਼ੀ : ਅਸ਼ਵਨੀ ਸ਼ਰਮਾ

ਚੰਡੀਗੜ੍ਹ (ਅੰਕੁਰ) : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਵਰਤੀ ਗਈ ਸ਼ਬਦਾਵਲੀ ਦੀ ਤਿੱਖੀ ਨਿਖ਼ੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਬਿਆਨ ਕਾਂਗਰਸ ਦੀ ਦੀਵਾਲੀਆ ਹੋ ਚੁੱਕੀ ਮਾਨਸਿਕਤਾ ਨੂੰ ਸਪੱਸ਼ਟ ਤੌਰ 'ਤੇ ਬੇਨਕਾਬ ਕਰਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਿਆਸਤ ’ਚ ਸੰਜੀਦਗੀ ਤੇ ਮਰਿਆਦਾ ਕਾਇਮ ਰੱਖਣ ਦੀ ਥਾਂ ਸਿਰਫ਼ ਅਪਮਾਨਜਨਕ ਅਤੇ ਭੜਕਾਊ ਭਾਸ਼ਾ ਵਰਤ ਕੇ ਆਪਣੀ ਨਾਕਾਮੀ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰ ਹੋ ਜਾਣ ALERT, ਪੂਰੇ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਆਈ ਵੱਡੀ ਖ਼ਬਰ

ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਖ਼ਤਮ ਕਰਨ ਲਈ ਕਿਸੇ ਵਿਰੋਧੀ ਪਾਰਟੀ ਦੀ ਲੋੜ ਨਹੀਂ, ਇਕੱਲਾ ਰਾਹੁਲ ਗਾਂਧੀ ਹੀ ਕਾਫ਼ੀ ਹੈ, ਜੋ ਆਪਣੇ ਬਿਆਨਾਂ ਅਤੇ ਗ਼ਲਤ ਨੀਤੀਆਂ ਨਾਲ ਪਾਰਟੀ ਨੂੰ ਅੰਦਰੋਂ ਹੀ ਖੋਖਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਕਾਂਗਰਸ ਦੀ ਇਸ ਨਕਾਰਾਤਮਕ ਸਿਆਸਤ ਨੂੰ ਸਮਝ ਚੁੱਕੀ ਹੈ ਅਤੇ ਇਸੇ ਕਰਕੇ ਪਾਰਟੀ ਲਗਾਤਾਰ ਚੋਣਾਂ ’ਚ ਹਾਰ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇਸ਼ ਅਤੇ ਪੰਜਾਬ ਦੇ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨਾ ਕਾਂਗਰਸ ਦੀ ਹਤਾਸ਼ਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : ਮੋਹਾਲੀ SSP ਦਫ਼ਤਰ ਮੂਹਰੇ ਹੋਏ ਕਤਲ ਮਾਮਲੇ 'ਚ ਵੱਡੀ ਖ਼ਬਰ, ਗੋਲੀਆਂ ਨਾਲ ਭੁੰਨ੍ਹਿਆ ਸੀ ਬੰਦਾ

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਵਿਕਾਸ ਅਤੇ ਲੋਕ-ਹਿਤ ਦੇ ਮੁੱਦਿਆਂ ਤੋਂ ਧਿਆਨ ਹਟਾ ਕੇ ਨਿੱਜੀ ਹਮਲਿਆਂ ਦੀ ਰਾਹ ਅਪਣਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੇਸ਼ ਨੂੰ ਵਿਕਾਸ, ਸਥਿਰਤਾ ਤੇ ਮਜ਼ਬੂਤ ਭਵਿੱਖ ਵੱਲ ਲੈ ਕੇ ਜਾ ਰਹੀ ਹੈ, ਜਦੋਂ ਕਿ ਕਾਂਗਰਸ ਅਜੇ ਵੀ ਪੁਰਾਣੀ ਸੋਚ ਤੇ ਪਰਿਵਾਰਵਾਦੀ ਸਿਆਸਤ ਤੋਂ ਬਾਹਰ ਨਹੀਂ ਨਿਕਲ ਸਕੀ। ਉਨ੍ਹਾਂ ਕਾਂਗਰਸ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਮਰਿਆਦਾ ਬਣਾਈ ਰੱਖੇ ਤੇ ਗਾਲੀ-ਗਲੋਚ ਦੀ ਥਾਂ ਜਨਤਾ ਦੇ ਮੁੱਦਿਆਂ 'ਤੇ ਕੇਂਦਰਿਤ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News