ਪੇਟ ''ਚ ਲੁਕਾਏ ਸਨ ਹੈਰੋਇਨ ਦੇ ਕੈਪਸੂਲ, 9 ਅਫਗਾਨੀ ਗ੍ਰਿਫਤਾਰ

Monday, Jan 13, 2020 - 10:44 AM (IST)

ਪੇਟ ''ਚ ਲੁਕਾਏ ਸਨ ਹੈਰੋਇਨ ਦੇ ਕੈਪਸੂਲ, 9 ਅਫਗਾਨੀ ਗ੍ਰਿਫਤਾਰ

ਨਵੀਂ ਦਿੱਲੀ— ਅਫਗਾਨਿਸਤਾਨ ਤੋਂ ਦਿੱਲੀ 'ਚ ਹੈਰੋਇਨ ਲਿਆਉਣ ਵਾਲੇ ਇਕ ਗਿਰੋਹ ਦਾ ਭਾਂਡਾਫੋੜ ਹੋਇਆ ਹੈ। ਇਹ ਲੋਕ ਹੈਰੋਇਨ ਵਾਲੇ ਕੈਪਸੂਲ ਪੇਟ 'ਚ ਲੁਕਾ ਕੇ ਲੈ ਕੇ ਆਉਂਦੇ ਸਨ। ਇਸ ਦੇ ਬਦਲੇ ਇਨ੍ਹਾਂ ਨੂੰ ਲੱਖ-ਲੱਖ ਰੁਪਏ ਮਿਲਦੇ ਸਨ। ਗਰੁੱਪ ਦੇ 7 ਲੋਕਾਂ ਨੂੰ ਖੁਫੀਆ ਸੂਚਨਾ ਦੇ ਆਧਾਰ 'ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੇ ਪੇਟ 'ਚੋਂ ਕਰੀਬ 40 ਕੈਪਸੂਲ ਤਕ ਸਨ। ਸੱਤਾਂ ਦੇ ਪੇਟ 'ਚੋਂ ਕੁੱਲ 177 ਕੈਪਸੂਲ ਬਰਾਮਦ ਕੀਤੇ ਗਏ ਹਨ। ਬਰਾਮਦ ਹੈਰੋਇਨ ਦੀ ਕੀਮਤ 10 ਕਰੋੜ ਕਰੀਬ ਹੈ। 2 ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਭਾਰਤ ਵਿਚ ਹੀ ਰਹਿੰਦੇ ਸਨ, ਇਨ੍ਹਾਂ ਨੂੰ ਰਿਸੀਵਰ ਦੱਸਿਆ ਗਿਆ ਹੈ। 

PunjabKesari

ਸਾਰੇ ਲੋਕਾਂ ਨੂੰ ਨਸ਼ੀਲੇ ਪਦਾਰਥ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਫੜਿਆ ਹੈ। ਸ਼ੱਕ ਹੋਣ 'ਤੇ ਇਨ੍ਹਾਂ ਨੂੰ ਤਲਾਸ਼ੀ ਲਈ ਰੋਕਿਆ ਗਿਆ। ਸਾਮਾਨ 'ਚੋਂ ਕੁਝ ਨਾ ਮਿਲਣ 'ਤੇ ਇਨ੍ਹਾਂ ਨੂੰ ਸਕੈਨਿੰਗ ਅਤੇ ਐਕਸ-ਰੇਅ ਲਈ ਭੇਜਿਆ ਗਿਆ। ਰਿਪੋਰਟ ਹੈਰਾਨ ਕਰਨ ਵਾਲੀ ਸੀ। ਇਨ੍ਹਾਂ ਸਾਰਿਆਂ ਦੇ ਪੇਟ 'ਚੋਂ ਕੈਪਸੂਲ ਨਜ਼ਰ ਆਏ। ਇਨ੍ਹਾਂ ਨੂੰ ਕੱਢਵਾਉਣ ਲਈ ਐੱਨ. ਸੀ. ਬੀ. ਨੇ ਕਰੀਬ 10 ਦਰਜਨ ਕੇਲੇ ਖੁਆਏ। ਇਹ ਕੈਪਸੂਲ ਉਨ੍ਹਾਂ ਦੇ ਪੇਟ ਵਿਚ ਕਿਵੇਂ ਗਏ? ਅਸਲ 'ਚ ਸਵਾਲ ਇਹ ਸੀ। ਇਸ ਦੀ ਜਾਣਕਾਰੀ ਵੀ ਗਰੁੱਪ ਦੇ ਲੋਕਾਂ ਨੇ ਦਿੱਤੀ। ਉਨ੍ਹਾਂ ਮੁਤਾਬਕ ਸ਼ਹਿਦ ਅਤੇ ਇਕ ਸਪੈਸ਼ਲ ਤੇਲ ਦੀ ਮਦਦ ਨਾਲ ਉਨ੍ਹਾਂ ਗੋਲੀਆਂ ਨੂੰ ਪੇਟ 'ਚ ਪਾਇਆ ਸੀ। ਇਨ੍ਹਾਂ ਦੀ ਯੋਜਨਾ ਸੀ ਕਿ ਸਾਰੇ 177 ਕੈਪਸੂਲ ਹੋਟਲ 'ਚ ਜਾ ਕੇ ਕੱਢੇ ਜਾਣਗੇ।


author

Tanu

Content Editor

Related News