ਬੁਰਾੜੀ ਕੇਸ : ਫਾਂਸੀ 'ਤੇ ਲਟਕਣ ਕਾਰਨ ਹੋਈ ਸੀ ਨਾਰਾਇਣ ਦੇਵੀ ਦੀ ਮੌਤ
Friday, Jul 13, 2018 - 04:49 AM (IST)

ਨਵੀਂ ਦਿੱਲੀ—ਦਿੱਲੀ ਦੇ ਬੁਰਾੜੀ ਦੇ ਸੰਤਨਗਰ 'ਚ ਇਕ ਘਰ 'ਚ 11 ਲੋਕਾਂ ਦੀ ਹੋਈ ਮੌਤ ਸਬੰਧੀ ਵੀਰਵਾਰ ਪਰਿਵਾਰ ਦੀ ਸਭ ਤੋਂ ਬਜ਼ੁਰਗ ਔਰਤ ਨਾਰਾਇਣ ਦੇਵੀ ਦੀ ਪੋਸਟਮਾਰਟਮ ਦੀ ਰਿਪੋਰਟ ਵੀ ਆ ਗਈ। ਪਰਿਵਾਰ ਦੇ 10 ਮੈਂਬਰਾਂ ਦੀ ਪੋਸਟਮਾਰਟਮ ਦੀ ਰਿਪੋਰਟ ਪਹਿਲਾਂ ਹੀ ਆ ਚੁੱਕੀ ਹੈ।
ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਉਸਦੀ ਮੌਤ ਵੀ ਫਾਂਸੀ 'ਤੇ ਲਟਕਣ ਕਾਰਨ ਹੋਈ ਹੈ। ਨਾਰਾਇਣ ਦੇਵੀ ਦੀ ਲਾਸ਼ ਮਕਾਨ ਦੇ ਇਕ ਕਮਰੇ 'ਚ ਇਕ ਫਰਸ਼ 'ਤੇ ਪਈ ਮਿਲੀ ਸੀ। ਅਧਿਕਾਰੀਆਂ ਮੁਤਾਬਕ ਨਾਰਾਇਣ ਦੇਵੀ ਦੀ ਲਾਸ਼ ਕੋਲੋਂ ਇਕ ਬੈਲਟ ਵੀ ਮਿਲੀ ਸੀ। ਰਿਪੋਰਟ 'ਚ ਕਿਸੇ ਸਾਜ਼ਿਸ਼ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਮੌਤ ਫਾਂਸੀ ਲੱਗਣ ਨਾਲ ਹੀ ਹੋਈ ਹੈ।