ਪਤੰਗ ਬਣੀ ਕਾਲ: ਰੇਲ ਗੱਡੀ ਥੱਲੇ ਆਉਣ ਕਾਰਨ ਦੋ ਲੜਕਿਆਂ ਦੀ ਮੌਤ

Monday, Jan 26, 2026 - 02:28 AM (IST)

ਪਤੰਗ ਬਣੀ ਕਾਲ: ਰੇਲ ਗੱਡੀ ਥੱਲੇ ਆਉਣ ਕਾਰਨ ਦੋ ਲੜਕਿਆਂ ਦੀ ਮੌਤ

ਜ਼ੀਰਕਪੁਰ (ਧੀਮਾਨ) - ਜ਼ੀਰਕਪੁਰ ਦੀ ਹਰਮਿਲਾਪ ਨਗਰ ਕਾਲੋਨੀ ’ਚ ਪਤੰਗ ਲੁੱਟਣ ਦੇ ਚੱਕਰ ’ਚ 2 ਮਾਸੂਮ ਬੱਚਿਆਂ ਦੀ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਇਹ ਦਰਦਨਾਕ ਘਟਨਾ ਸ਼ਾਮ ਕਰੀਬ 6 ਵਜੇ ਹਰਮਿਲਾਪ ਨਗਰ ਕਾਲੋਨੀ ਨੇੜੇ ਰੇਲਵੇ ਟਰੈਕ ’ਤੇ ਵਾਪਰੀ, ਜਿੱਥੇ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਰੇਲ ਗੱਡੀ ਨੇ ਦੋਵਾਂ ਨੂੰ ਕੁਚਲ ਦਿੱਤਾ।

ਹਰਮਿਲਾਪ ਨਗਰ ਦੇ ਵਸਨੀਕ ਤੇ ਸਮਾਜਸੇਵੀ ਸੁਰਿੰਦਰ ਵਰਮਾ ਨੇ ਦੱਸਿਆ ਕਿ ਦੋਵੇਂ ਬੱਚੇ ਸ਼ਾਮ ਸਮੇਂ ਪਤੰਗ ਲੁੱਟ ਰਹੇ ਸਨ। ਇਸ ਦੌਰਾਨ ਪਤੰਗ ਰੇਲਵੇ ਲਾਈਨ ਵੱਲ ਚਲਿਆ ਗਿਆ ਤੇ ਬੱਚੇ ਉਸ ਦੇ ਪਿੱਛੇ ਟਰੈਕ ਨੇੜੇ ਪਹੁੰਚ ਗਏ। ਇਲਾਕੇ ’ਚ ਰੇਲਵੇ ਲਾਈਨ ਨਾਲ ਸੁਰੱਖਿਆ ਲਈ ਕੰਧ ਬਣੀ ਹੋਈ ਹੈ ਪਰ ਪਤੰਗ ਦੇ ਜਨੂੰਨ ਅਤੇ ਬੇਧਿਆਨੀ ਕਾਰਨ ਬੱਚੇ ਖ਼ਤਰੇ ਨੂੰ ਸਮਝ ਨਹੀਂ ਸਕੇ ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਰੇਲ ਗੱਡੀ ਦੀ ਲਪੇਟ ’ਚ ਆ ਗਏ।

ਮ੍ਰਿਤਕਾਂ ਦੀ ਪਛਾਣ ਸ਼ਿਵਮ (14) ਪੁੱਤਰ ਅਭਿਮੰਨਿਯੂ ਵਾਸੀ ਮਕਾਨ ਨੰਬਰ 105 ਹਰਮਿਲਾਪ ਨਗਰ ਕਾਲੋਨੀ ਜ਼ੀਰਕਪੁਰ ਤੇ ਆਰੂਸ਼ ਕੁਮਾਰ (10) ਪੁੱਤਰ ਬਾਲ ਚੰਦਰ ਵਾਸੀ ਐੱਸ. ਸੀ. ਐੱਫ.–1 ਹਰਮਿਲਾਪ ਨਗਰ ਜ਼ੀਰਕਪੁਰ ਵਜੋਂ ਹੋਈ ਹੈ। ਦੋਵੇਂ ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਤ ਸਨ। ਆਰੂਸ਼ ਚੌਥੀ ਜਦਕਿ ਸ਼ਿਵਮ ਛੇਵੀਂ ਕਲਾਸ ਦਾ ਵਿਦਿਆਰਥੀ ਸੀ।


author

Inder Prajapati

Content Editor

Related News