ਨਾਨਾ ਪਟੋਲੇ ਨੇ ਪਾਰਟੀ ਕਾਰਕੁੰਨਾਂ ਤੋਂ ਧੁਵਾਏ ਆਪਣੇ ਪੈਰ, ਭਾਜਪਾ ਨੇ ਸ਼ੇਅਰ ਕੀਤਾ ਵੀਡੀਓ

06/19/2024 10:57:36 AM

ਨੈਸ਼ਨਲ ਡੈਸਕ : ਮਹਾਰਾਸ਼ਟਰ ’ਚ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਇਕ ਵਾਰ ਫਿਰ ਵਿਵਾਦਾਂ ’ਚ ਆ ਗਏ ਹਨ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਨਾਨਾ ਪਟੋਲੇ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਕਾਂਗਰਸ ਨੇਤਾ ਪਾਰਟੀ ਦੇ ਕਾਰਕੁੰਨਾਂ ਤੋਂ ਆਪਣੇ ਪੈਰ ਪਾਣੀ ਨਾਲ ਧੁਵਾਂਦੇ ਹੋਏ ਨਜ਼ਰ ਆ ਰਹੇ ਹਨ। ਇਕ ਰਿਪੋਰਟ ਅਨੁਸਾਰ ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ਦੇ ਵਾਡੇਗਾਓਂ ’ਚ ਨਾਨਾ ਪਟੋਲੇ ਦੇ ਪੈਰ ਚਿੱਕੜ ’ਚ ਫਸ ਗਏ ਸਨ। ਇਸ ਤੋਂ ਬਾਅਦ ਕਾਰਕੁੰਨਾਂ ਨੇ ਪਾਣੀ ਨਾਲ ਉਨ੍ਹਾਂ ਦੇ ਪੈਰ ਧੋਤੇ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਨਾਨਾ ਪਟੋਲੇ ਆਪਣੀ ਗੱਡੀ ’ਚ ਬੈਠੇ ਹੋਏ ਹਨ ਅਤੇ ਕਾਰਕੁੰਨ ਉਨ੍ਹਾਂ ਦੇ ਪੈਰ ਧੋਂਦੇ ਹੋਏ ਦਿਸ ਰਿਹਾ ਹੈ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾਨਾ ਪਟੋਲੇ ਭਾਜਪਾ ਅਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ ’ਤੇ ਆ ਗਏ ਹਨ। ਮਹਾਰਾਸ਼ਟਰ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਕਾਂਗਰਸ ਨੇਤਾ ਨਾਨਾ ਪਟੋਲੇ ਦਾ ਵੀਡੀਓ ਸ਼ੇਅਰ ਕੀਤਾ ਹੈ। ਭਾਜਪਾ ਨੇ ਐਕਸ ’ਤੇ ਲਿਖਿਆ ਕਿ ਕਾਂਗਰਸ ਨੇ ਲੋਕਾਂ ਨੂੰ ਹਮੇਸ਼ਾ ਪੈਰਾਂ ਦੀ ਧੂੜ ਸਮਝਿਆ ਹੈ। ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਦੇ ਪੈਰ ਚਿੱਕੜ ਨਾਲ ਭਰ ਗਏ ਤਾਂ ਉਨ੍ਹਾਂ ਨੇ ਇਕ ਕਾਰਕੁੰਨ ਨੂੰ ਪੈਰ ਧੋਣ ਲਈ ਕਿਹਾ। ਜੇ ਸੱਤਾ ਉਨ੍ਹਾਂ ਦੇ ਹੱਥ ’ਚ ਚਲੀ ਗਈ ਤਾਂ ਗਰੀਬਾਂ ਦਾ ਇਹੀ ਹਾਲ ਹੋਵੇਗਾ, ਇਹ ਵੀਡੀਓ ਸਬੂਤ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਦਿੱਲੀ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਾਨਾ ਪਟੋਲੇ ਨੇ ਉੱਤਰ ਪ੍ਰਦੇਸ਼ ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਨੂੰ ਲੈ ਕੇ ਵਿਵਾਦਗ੍ਰਸਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ (ਸੀ. ਐੱਮ. ਯੋਗੀ) ਆਪਣੇ-ਆਪ ਨੂੰ ਸੰਤ ਦੱਸਦੇ ਹਨ ਅਤੇ ਭਗਵੇਂ ਕੱਪੜੇ ਪਹਿਨਦੇ ਹਨ। ਸੀਤਾ ਜੀ ਨੂੰ ਜਦ ਰਾਵਣ ਚੁਰਾਉਣ ਆਇਆ ਸੀ, ਉਦੋਂ ਉਹ ਵੀ ਭਗਵੇਂ ਕੱਪੜੇ ਪਹਿਨ ਕੇ ਆਇਆ ਸੀ। ਭਗਵਾਂ ਪਹਿਨ ਕੇ ਗਲਤ ਨੀਤੀਆਂ ਦਾ ਸਮਰਥਨ ਕਰਨਾ ਗਲਤ ਹੈ। ਇਸ ਤੋਂ ਇਲਾਵਾ ਨਾਨਾ ਪਟੋਲੇ ਨੇ ਰਾਮ ਮੰਦਰ ਨੂੰ ਲੈ ਕੇ ਵਿਵਾਦਗ੍ਰਸਤ ਟਿੱਪਣੀ ਕੀਤੀ ਸੀ। ਨਾਨਾ ਪਟੋਲੇ ਨੇ ਲੋਕ ਸਭਾ ਚੋਣਾਂ ਵਿਚਾਲੇ ਕਿਹਾ ਸੀ ਕਿ ਕੇਂਦਰ ’ਚ ਸਾਡੀ ਸਰਕਾਰ ਆਏਗੀ, ਤਾਂ ਰਾਮ ਮੰਦਰ ਦਾ ਸ਼ੁੱਧੀਕਰਨ ਕੀਤਾ ਜਾਵੇਗਾ। ਚਾਰੋਂ ਸ਼ੰਕਰਾਚਾਰਿਆਂ ਨੂੰ ਸੱਦ ਕੇ ਰਾਮ ਮੰਦਰ ’ਚ ਵਿਧੀਵਤ ਪੂਜਾ ਵੀ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ - 30 ਜੂਨ ਨੂੰ PM Modi ਕਰਨਗੇ 'ਮਨ ਕੀ ਬਾਤ', ਦੇਸ਼ ਵਾਸੀਆਂ ਤੋਂ ਮੰਗਣਗੇ ਸੁਝਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News