...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ

08/08/2022 4:36:54 PM

ਨਵੀਂ ਦਿੱਲੀ– ਰਾਜ ਸਭਾ ਦੇ ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੂੰ ਅੱਜ ਯਾਨੀ ਕਿ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ। ਰਾਜ ਸਭਾ ’ਚ ਜਿੱਥੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਹਾਸੇ-ਮਜ਼ਾਕ ਅਤੇ ਸਮਝਦਾਰੀ ਦੀ ਪ੍ਰਸ਼ੰਸਾ ਕੀਤੀ, ਉਥੇ ਹੀ ਨਾਇਡੂ ਨੇ ਆਮ ਆਦਮੀ ਪਾਰਟੀ (ਆਪ) ਮੈਂਬਰ ਰਾਘਵ ਚੱਢਾ ਦੀ ‘ਪਹਿਲੇ ਪਿਆਰ’ ਨੂੰ ਲੈ ਕੇ ਕੀਤੀ ਗਈ ਟਿੱਪਣੀ ’ਤੇ ਅਜਿਹੀ ਚੁਟਕੀ ਲਈ  ਕਿ ਮੈਂਬਰਾਂ ਸਮੇਤ ਪੂਰੇ ਸਦਨ ਵਿਚ ਠਹਾਕੇ ਲੱਗੇ। ਆਮ ਆਦਮੀ ਪਾਰਟੀ ਦੇ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਦੇ ਚੇਅਰਮੈਨ ਵਜੋਂ ਨਾਇਡੂ ਦੇ ਯੋਗਦਾਨ ਨੂੰ ਯਾਦ ਕੀਤਾ।

ਇਹ ਵੀ ਪੜ੍ਹੋ :  ਸੰਸਦ 'ਚ ਉੱਪ ਰਾਸ਼ਟਰਪਤੀ ਦੀ ਵਿਦਾਇਗੀ ਮੌਕੇ ਬੋਲੇ PM ਮੋਦੀ, ਲੋਕਤੰਤਰ ਬਾਰੇ ਨਾਇਡੂ ਜੀ ਕੋਲੋਂ ਬਹੁਤ ਕੁਝ ਸਿੱਖਿਆ

 

ਸਦਨ 'ਚ ਆਉਣ ਦੇ ਆਪਣੇ ਪਹਿਲੇ ਦਿਨ ਦੇ ਤਜ਼ਰਬੇ ਨੂੰ ਯਾਦ ਕਰਦਿਆਂ ਰਾਘਵ ਨੇ ਕਿਹਾ, ''ਹਰ ਕੋਈ ਆਪਣਾ ਪਹਿਲਾ ਅਨੁਭਵ ਯਾਦ ਰੱਖਦਾ ਹੈ। ਸਕੂਲ ਦਾ ਪਹਿਲਾ ਦਿਨ, ਪਹਿਲਾ ਪ੍ਰਿੰਸੀਪਲ, ਪਹਿਲਾ ਅਧਿਆਪਕ, ਪਹਿਲਾ ਪਿਆਰ।'' ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣਾ ਸੰਸਦੀ ਕਰੀਅਰ ਸ਼ੁਰੂ ਕੀਤਾ ਸੀ ਤਾਂ ਨਾਇਡੂ ਇਸ ਦੇ ਪਹਿਲੇ ਚੇਅਰਮੈਨ ਸਨ, ਇਸ ਲਈ ਉਹ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।

ਇਹ ਵੀ ਪੜ੍ਹੋ : ਹੰਗਾਮੇ ਦਰਮਿਆਨ ਲੋਕ ਸਭਾ ’ਚ ਬਿਜਲੀ ਸੋਧ ਬਿੱਲ 2022 ਪੇਸ਼

ਜਦੋਂ 'ਆਪ' ਮੈਂਬਰ ਨੇ ਆਪਣੀ ਗੱਲ ਖਤਮ ਕੀਤੀ ਤਾਂ ਨਾਇਡੂ ਨੇ ਪੁੱਛਿਆ, "ਰਾਘਵ, ਮੈਨੂੰ ਲੱਗਦਾ ਹੈ ਕਿ ਪਿਆਰ ਇਕੋ ਜਿਹਾ ਹੁੰਦਾ ਹੈ, ਹੈ ਨਾ? ਇਕ ਵਾਰ, ਦੋ ਵਾਰ, ਤੀਜੀ ਵਾਰ... ਅਜਿਹਾ ਹੁੰਦਾ ਹੈ... ਨਹੀਂ ਨਾ।... ਪਹਿਲਾ ਪਿਆਰ ਸਹੀ ਹੁੰਦਾ ਹੈ?" ਇਸ ’ਤੇ ਮੁਸਕਰਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਮੈਂ ਇੰਨਾ ਅਨੁਭਵੀ ਨਹੀਂ ਹਾਂ। ਇਸ ਦੇ ਜਵਾਬ ਵਿਚ ਨਾਇਡੂ ਨੇ ਹੱਸਦੇ ਹੋਏ ਕਿਹਾ, "ਪਹਿਲਾ ਪਿਆਰ ਚੰਗਾ ਹੁੰਦਾ ਹੈ, ਉਹ ਹੀ ਹਮੇਸ਼ਾ ਰਹਿਣਾ ਚਾਹੀਦਾ ਹੈ... ਸਾਰੀ ਉਮਰ ਉਹ ਹੀ ਰਹਿਣਾ ਚਾਹੀਦਾ ਹੈ। ਚੇਅਰਮੈਨ ਦੀ ਇਸ ਟਿੱਪਣੀ ਤੋਂ ਪੂਰੇ ਸਦਨ ’ਚ ਠਹਾਕੇ ਲੱਗੇ।


Tanu

Content Editor

Related News