ਦਿੱਲੀ ਤੋਂ ਗਾਇਬ ਹੋਏ 3 ਸਾਲਾ ਬੱਚੇ ਦੀ ਮੇਰਠ 'ਚੋਂ ਮਿਲੀ ਲਾਸ਼, ਕਾਤਲ ਨੇ ਬੇਰਹਿਮੀ ਨਾਲ ਕੀਤੇ ਸਨ ਕਈ ਟੁੱਕੜੇ

Wednesday, Dec 07, 2022 - 03:45 AM (IST)

ਦਿੱਲੀ ਤੋਂ ਗਾਇਬ ਹੋਏ 3 ਸਾਲਾ ਬੱਚੇ ਦੀ ਮੇਰਠ 'ਚੋਂ ਮਿਲੀ ਲਾਸ਼, ਕਾਤਲ ਨੇ ਬੇਰਹਿਮੀ ਨਾਲ ਕੀਤੇ ਸਨ ਕਈ ਟੁੱਕੜੇ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੇਰਠ 'ਚ ਦਿੱਲੀ ਦੇ ਇਕ 3 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਬੱਚੇ ਨੂੰ ਪ੍ਰੀਤ ਵਿਹਾਰ ਇਲਾਕੇ ਤੋਂ ਅਗਵਾ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਮੰਗਲਵਾਰ ਨੂੰ ਮੇਰਠ ਤੋਂ ਮਿਲੀ ਸੀ। ਪੁਲਸ ਨੂੰ ਲਾਸ਼ ਦੇ ਕਈ ਟੁਕੜਿਆਂ 'ਚ ਮਿਲੀ, ਜਿਸ ਤੋਂ ਬਾਅਦ ਬੱਚੇ ਦੇ ਰਿਸ਼ਤੇਦਾਰਾਂ ਨੇ ਪ੍ਰਦਰਸ਼ਨ ਕੀਤਾ। ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਪ੍ਰੀਤ ਵਿਹਾਰ ਪੈਟਰੋਲ ਪੰਪ 'ਤੇ ਜਾਮ ਲਗਾ ਦਿੱਤਾ ਅਤੇ ਪੁਲਸ 'ਤੇ ਪਥਰਾਅ ਕੀਤਾ।

ਇਹ ਖ਼ਬਰ ਵੀ ਪੜ੍ਹੋ - 30 ਲੱਖ ਫਿਰੌਤੀ ਨਾ ਮਿਲਣ 'ਤੇ ਕੀਤਾ 7 ਸਾਲਾ ਮਾਸੂਮ ਦਾ ਕਤਲ, ਬੱਚੇ ਦਾ ਪਿਓ ਰੇਹੜੀ ਲਗਾ ਕੇ ਚਲਾਉਂਦਾ ਸੀ ਘਰ

ਜਾਣਕਾਰੀ ਮੁਤਾਬਕ ਜਦੋਂ ਸਵੇਰੇ ਪਿੰਡ ਵਾਸੀ ਖੇਤ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਇਕ ਲਾਸ਼ ਪਈ ਮਿਲੀ। ਲਾਸ਼ ਦੇ ਇਕ ਹੱਥ ਨੂੰ ਬੁਰੀ ਤਰ੍ਹਾਂ ਨਾਲ ਕੱਟਿਆ ਗਿਆ ਸੀ। ਪਿੰਡ ਵਾਸੀਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਲਾਸ਼ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਬੱਚੇ ਦਾ ਕਤਲ ਕਰ ਦਿੱਤਾ ਹੋਵੇ ਤੇ ਫਿਰ ਸਿਰ ਵੱਢ ਕੇ ਧੜ ਨੂੰ ਇੱਥੇ ਸੁੱਟ ਦਿੱਤਾ। ਸਿਰ ਵੀ ਬਰਾਮਦ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਬੱਚੇ ਨੂੰ 30 ਨਵੰਬਰ ਨੂੰ ਦਿੱਲੀ ਦੇ ਪ੍ਰੀਤ ਵਿਹਾਰ ਤੋਂ ਅਗਵਾ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਕੀਤਾ ਭਰਾ ਦਾ ਕਤਲ, ਧੜ ਤੋਂ 15 ਕਿਲੋਮੀਟਰ ਦੂਰ ਸੁੱਟਿਆ ਸਿਰ, ਕੱਟੇ ਹੋਏ ਸਿਰ ਨਾਲ ਲਈ ਸੈਲਫ਼ੀ


author

Anmol Tagra

Content Editor

Related News