ਤਰਨਤਾਰਨ ’ਚ 7 ਸਾਲਾ ਬੱਚੇ ਨਾਲ ਬਦਫ਼ੈਲੀ

Friday, Sep 25, 2026 - 09:00 PM (IST)

ਤਰਨਤਾਰਨ ’ਚ 7 ਸਾਲਾ ਬੱਚੇ ਨਾਲ ਬਦਫ਼ੈਲੀ

ਤਰਨਤਾਰਨ (ਰਾਜੂ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਆਸਲ ਵਿਖੇ ਖਾਣ ਲਈ ਚੀਜ਼ ਲੈ ਕੇ ਦੇਣ ਦਾ ਲਾਲਚ ਦੇ ਕੇ 7 ਸਾਲ ਦੇ ਮਾਸੂਮ ਬੱਚੇ ਨਾਲ ਕਥਿਤ ਤੌਰ ’ਤੇ ਬਦਫ਼ੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਸ ਵੱਲੋਂ ਮੁਲਜ਼ਮ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

ਪਿੰਡ ਆਸਲ ਨਿਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਬੀਤੀ 22 ਸਤੰਬਰ ਨੂੰ ਉਸ ਦਾ 7 ਸਾਲ ਦਾ ਲੜਕਾ ਗਲੀ ’ਚ ਖੇਡ ਰਿਹਾ ਸੀ ਤਾਂ ਇਸ ਦੌਰਾਨ ਉਨ੍ਹਾਂ ਦੇ ਹੀ ਪਿੰਡ ਦਾ ਅਕਾਸ਼ਦੀਪ ਸਿੰਘ ਨਾਮਕ ਵਿਅਕਤੀ ਉਸ ਦੇ ਬੱਚੇ ਨੂੰ ਦੁਕਾਨ ਤੋਂ ਖਾਣ ਲਈ ਕੋਈ ਚੀਜ਼ ਲੈ ਕੇ ਦੇਣ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ ਅਤੇ ਖੇਤਾਂ ’ਚ ਲਿਜਾ ਕੇ ਉਸ ਦੇ ਬੱਚੇ ਨਾਲ ਬਦਫ਼ੈਲੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਕੁਝ ਸਮੇਂ ਬਾਅਦ ਜਦ ਉਸ ਦਾ ਬੱਚਾ ਰੋਂਦਾ ਹੋਇਆ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ। ਜਿਸ ਤੋਂ ਬਾਅਦ ਉਨ੍ਹਾਂ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ।


author

Anmol Tagra

Content Editor

Related News