ਵੋਟਰ ਲਿਸਟ ''ਚੋਂ ਨਾ ਗਾਇਬ? 10-11 ਤਾਰੀਖ਼ ਨੂੰ ਫਿਰ ਮਿਲੇਗਾ ਮੌਕਾ, ਚੰਡੀਗੜ੍ਹ ''ਚ ਲੱਗਣਗੇ ਵਿਸ਼ੇਸ਼ ਕੈਂਪ

Wednesday, Oct 07, 2026 - 10:01 AM (IST)

ਵੋਟਰ ਲਿਸਟ ''ਚੋਂ ਨਾ ਗਾਇਬ? 10-11 ਤਾਰੀਖ਼ ਨੂੰ ਫਿਰ ਮਿਲੇਗਾ ਮੌਕਾ, ਚੰਡੀਗੜ੍ਹ ''ਚ ਲੱਗਣਗੇ ਵਿਸ਼ੇਸ਼ ਕੈਂਪ

ਚੰਡੀਗੜ੍ਹ (ਮਨਪ੍ਰੀਤ) : ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ.  ਤੋਂ ਬਾਅਦ ਵੋਟਰ ਸੂਚੀ ’ਚੋਂ ਰਹਿ ਗਏ ਯੋਗ ਨਾਗਰਿਕਾਂ ਨੂੰ ਮੁੜ ਸੂਚੀ ਨਾਲ ਜੋੜਨ ਲਈ ਚੰਡੀਗੜ੍ਹ ’ਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਖ਼ਾਸ ਤੌਰ ’ਤੇ ਪਹਿਲੀ ਵਾਰ ਵੋਟ ਬਣਾਉਣ ਵਾਲੇ ਨੌਜਵਾਨਾਂ ਅਤੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਂ ਪਹਿਲਾਂ ਵੋਟਰ ਸੂਚੀ ’ਚ ਦਰਜ ਸਨ ਪਰ ਨਵੀਂ ਸੂਚੀ ’ਚ ਨਹੀਂ ਹਨ। ਚੋਣ ਕਮਿਸ਼ਨ ਦੇ ਤੈਅ ਸ਼ਡਿਊਲ ਮੁਤਾਬਕ ਚੰਡੀਗੜ੍ਹ ਲਈ ਐੱਸ. ਆਈ. ਆਰ. ਦੀ ਅੰਤਿਮ ਵੋਟਰ ਸੂਚੀ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਮੁਹਿੰਮ ਦੌਰਾਨ ਬੂਥ ਲੈਵਲ ਅਫ਼ਸਰ (ਬੀ. ਐੱਲ. ਓ.) ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਨਗੇ। ਨਾਲ ਹੀ 10-11 ਅਕਤੂਬਰ ਨੂੰ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਾ ਕੇ ਨਵੀਂ ਵੋਟ ਬਣਵਾਉਣ ਤੇ ਵੋਟਰ ਵੇਰਵਿਆਂ ’ਚ ਸੋਧ ਦੀ ਸਹੂਲਤ ਦਿੱਤੀ ਜਾਵੇਗੀ। ਐੱਸ. ਆਈ. ਆਰ. ਤੋਂ ਬਾਅਦ ਚੰਡੀਗੜ੍ਹ ਦੀ ਵੋਟਰ ਸੂਚੀ ’ਚ ਵੱਡਾ ਬਦਲਾਅ ਸਾਹਮਣੇ ਆਇਆ ਹੈ। 22 ਸਤੰਬਰ ਨੂੰ ਜਾਰੀ ਅੰਤਿਮ ਸੂਚੀ ’ਚ 4 ਲੱਖ 60 ਹਜ਼ਾਰ 209 ਵੋਟਰ ਦਰਜ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ, ਜਦਕਿ 2024 ਦੀ ਲੋਕ ਸਭਾ ਚੋਣ ਦੌਰਾਨ ਇਹ ਗਿਣਤੀ ਕਰੀਬ 6.59 ਲੱਖ ਸੀ। ਚੋਣ ਵਿਭਾਗ ਵੱਲੋਂ ਯੋਗ ਵੋਟਰਾਂ ਨੂੰ ਆਪਣਾ ਨਾਂ ਤੇ ਵੇਰਵੇ ਚੈੱਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਵੋਟਰ ਆਪਣਾ ਨਾਂ ਚੋਣ ਕਮਿਸ਼ਨ ਦੇ ਪੋਰਟਲ ’ਤੇ ਵੀ ਜਾਂਚ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ 'ਤੇ ਤਾਜ਼ਾ ਅਪਡੇਟ, ਪੜ੍ਹੋ ਅੱਜ ਹਾਈਕੋਰਟ 'ਚ ਕੀ ਹੋਇਆ

ਪਹਿਲਾਂ ਸੂਚੀ ’ਚ ਰਹੇ ਨਾਂ ਵੀ ਕੀਤੇ ਜਾਣਗੇ ਚੈੱਕ

ਮੁਹਿੰਮ ਤਹਿਤ ਬੀ. ਐੱਲ. ਓ. ਮੌਜੂਦਾ ਵੋਟਰ ਸੂਚੀ ਦੀ ਪਹਿਲਾਂ ਵਾਲੀ ਸੂਚੀ ਨਾਲ ਤੁਲਨਾ ਕਰਨਗੇ। ਇਸ ਰਾਹੀਂ ਉਨ੍ਹਾਂ ਵੋਟਰਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਂ ਪਹਿਲਾਂ ਦਰਜ ਸਨ ਪਰ ਹੁਣ ਸੂਚੀ ’ਚੋਂ ਗਾਇਬ ਹਨ। ਚੋਣ ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਂ ਵੋਟਰ ਸੂਚੀ ’ਚ ਜ਼ਰੂਰ ਚੈੱਕ ਕਰਨ ਅਤੇ ਕੋਈ ਯੋਗ ਨਾਗਰਿਕ ਸੂਚੀ ’ਚ ਸ਼ਾਮਲ ਨਹੀਂ ਹੈ ਤਾਂ ਨਿਰਧਾਰਤ ਪ੍ਰਕਿਰਿਆ ਤਹਿਤ ਅਰਜ਼ੀ ਜਮ੍ਹਾਂ ਕਰਵਾਏ। ਪਹਿਲੀ ਵਾਰ ਵੋਟ ਬਣਾਉਣ ਵਾਲੇ ਨੌਜਵਾਨਾਂ ਨੂੰ ਵੀ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਵਿੱਦਿਅਕ ਅਦਾਰਿਆਂ ’ਚ ਇਲੈਕਟੋਰਲ ਲਿਟਰੇਸੀ ਕਲੱਬਾਂ ਤੇ ਐੱਸ. ਵੀ. ਈ. ਈ. ਪੀ. ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ, ਤਾਂ ਜੋ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਨੌਜਵਾਨ ਵੋਟਰ ਸੂਚੀ ’ਚ ਆਪਣਾ ਨਾਂ ਦਰਜ ਕਰਵਾ ਸਕਣ।

ਇਹ ਵੀ ਪੜ੍ਹੋ : ਪੰਜਾਬ ਬੋਰਡ ਵਲੋਂ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਲਈ ਨਵਾਂ ਸ਼ਡਿਊਲ ਜਾਰੀ, ਇਨ੍ਹਾਂ ਤਾਰੀਖ਼ਾਂ ਦਾ ਕੀਤਾ ਐਲਾਨ

ਫਾਰਮ 6, 7 ਤੇ 8 ਰਾਹੀਂ ਕਰ ਸਕਦੇ ਹੋ ਅਰਜ਼ੀ

ਚੋਣ ਕਮਿਸ਼ਨ ਮੁਤਾਬਕ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ-6, ਨਾਂ ਸ਼ਾਮਲ ਕਰਨ ’ਤੇ ਇਤਰਾਜ਼ ਜਾਂ ਨਾਂ ਹਟਾਉਣ ਲਈ ਫਾਰਮ-7 ਤੇ ਰਿਹਾਇਸ਼ ਬਦਲਣ, ਵੇਰਵਿਆਂ ’ਚ ਸੋਧ, ਈ. ਪੀ. ਆਈ. ਸੀ. ਬਦਲਣ ਜਾਂ ਦਿਵਿਆਂਗ ਵਜੋਂ ਦਰਜ ਹੋਣ ਲਈ ਫਾਰਮ ਨੰਬਰ 8 ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸੇਵਾਵਾਂ ਈ. ਸੀ. ਆਈ. ਦੇ ਡਿਜੀਟਲ ਪਲੇਟਫਾਰਮ ਰਾਹੀਂ ਵੀ ਉਪਲੱਬਧ ਹਨ। ਵੋਟਰਾਂ ਦੀ ਸਹੂਲਤ ਲਈ ‘ਬੁੱਕ ਏ ਕਾਲ ਵਿਦ ਬੀ. ਐੱਲ. ਓ.’ ਦੀ ਸਹੂਲਤ ਵੀ ਉਪਲੱਬਧ ਹੈ। ਨਾਗਰਿਕ ਵੋਟਰ ਹੈਲਪਲਾਈਨ 1950 ’ਤੇ ਸੰਪਰਕ ਕਰਕੇ ਵੀ ਜਾਣਕਾਰੀ ਤੇ ਸਹਾਇਤਾ ਲੈ ਸਕਦੇ ਹਨ।

ਐੱਸ.ਆਈ.ਆਰ. ਦੌਰਾਨ ਹਟਾਏ ਗਏ ਨਾਂ ਦੀ ਸੂਚੀ ਵੀ ਹੋਵੇਗੀ ਜਨਤਕ

ਐੱਸ.ਆਈ.ਆਰ. ਪ੍ਰਕਿਰਿਆ ਦੌਰਾਨ ਗੈਰ-ਹਾਜ਼ਰ, ਤਬਦੀਲ ਹੋਏ, ਮ੍ਰਿਤਕ ਤੇ ਡੁਪਲੀਕੇਟ ਵੋਟਰਾਂ ਨਾਲ ਸਬੰਧਿਤ ਸੂਚੀ ਵੀ ਨਾਗਰਿਕਾਂ ਦੀ ਜਾਣਕਾਰੀ ਲਈ ਜਨਤਕ ਕੀਤੀ ਜਾਵੇਗੀ। ਇਸ ਰਾਹੀਂ ਲੋਕ ਨਾਂ ਤੇ ਵੇਰਵਿਆਂ ਦੀ ਜਾਂਚ ਕਰ ਸਕਣਗੇ। ਚੋਣ ਕਮਿਸ਼ਨ ਦੇ ਡਿਜੀਟਲ ਪੋਰਟਲ ’ਤੇ ਵੋਟਰ ਸੂਚੀ ਵਿੱਚ ਨਾਂ ਖੋਜਣ ਤੇ ਐੱਸ.ਆਈ.ਆਰ. ਨਾਲ ਸਬੰਧਤ ਸੇਵਾਵਾਂ ਦੀ ਸਹੂਲਤ ਉਪਲੱਬਧ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


 


author

Babita

Content Editor

Related News