ਪੈਸਿਆਂ ਦੇ ਲੈਣ-ਦੇਣ ਪਿੱਛੇ ਕਤਲ! ਨਹਿਰ ''ਚੋਂ ਮਿਲੀ ਲਾਸ਼

Friday, Oct 02, 2026 - 07:04 PM (IST)

ਪੈਸਿਆਂ ਦੇ ਲੈਣ-ਦੇਣ ਪਿੱਛੇ ਕਤਲ! ਨਹਿਰ ''ਚੋਂ ਮਿਲੀ ਲਾਸ਼

ਫ਼ਤਿਹਗੜ੍ਹ ਸਾਹਿਬ (ਬਿਪਨ): ਥਾਣਾ ਮੂਲੇਪੁਰ ਅਧੀਨ ਪੈਂਦੇ ਪਿੰਡ ਰਿਉਣਾ ਉਂਚਾ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਦੀ ਗੁੰਮਸ਼ੁਦਗੀ ਤੋਂ ਬਾਅਦ ਨਹਿਰ ਵਿਚੋਂ ਮਿਲੀ ਮ੍ਰਿਤਕ ਦੇਹ ਦੇ ਮਾਮਲੇ ਨੂੰ ਥਾਣਾ ਮੂਲੇਪੁਰ ਪੁਲਸ ਨੇ ਸੁਲਝਾਉਂਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੂਲੇਪੁਰ ਦੇ ਸਬ ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਪਿੰਡ ਰਿਉਣਾ ਉਂਚਾ ਤੋਂ ਗੁੰਮ ਹੋਏ ਸਤਵਿੰਦਰ ਸਿੰਘ ਦੀ ਭਾਲ ਦੌਰਾਨ ਉਸ ਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ ਸੀ। ਪੁਲਸ ਵੱਲੋਂ ਕੀਤੀ ਗਈ ਗੰਭੀਰਤਾ ਨਾਲ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਨਪ੍ਰੀਤ ਸਿੰਘ ਨੇ ਸਤਵਿੰਦਰ ਸਿੰਘ ਨੂੰ ਸਕੂਟਰੀ 'ਤੇ ਬਿਠਾ ਕੇ ਨਹਿਰ ਕੋਲ ਲੈ ਜਾ ਕੇ ਧੱਕਾ ਦੇ ਦਿੱਤਾ ਸੀ। ਪੁਲਸ ਅਨੁਸਾਰ ਇਹ ਵਾਰਦਾਤ ਆਪਸੀ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਕਾਰਨ ਅੰਜਾਮ ਦਿੱਤੀ ਗਈ ਸੀ।

​ਪੁਲਸ ਨੇ ਥਾਣਾ ਮੂਲੇਪੁਰ ਵਿਖੇ ਐੱਫ.ਆਈ.ਆਰ. ਦਰਜ ਕਰਕੇ ਮੁਲਜ਼ਮ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਸਬ-ਇੰਸਪੈਕਟਰ ਧਰਮਪਾਲ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਸ਼ਰਾਬ ਤਸਕਰੀ ਅਤੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਦੋ ਮੁਕੱਦਮੇ ਦਰਜ ਹਨ। 
 


author

Anmol Tagra

Content Editor

Related News