ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਵੱਢ ਸੁੱਟੇ ਇੱਕੋ ਪਰਿਵਾਰ ਦੇ ਚਾਰ ਮੈਂਬਰ

Friday, Sep 13, 2024 - 11:40 AM (IST)

ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਵੱਢ ਸੁੱਟੇ ਇੱਕੋ ਪਰਿਵਾਰ ਦੇ ਚਾਰ ਮੈਂਬਰ

ਬਾਲੋਦਾਬਾਜ਼ਾਰ : ਛੱਤੀਸਗੜ੍ਹ ਦੇ ਬਲੋਦਾਬਾਜ਼ਾਰ ਜ਼ਿਲ੍ਹੇ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਮਰਨ ਵਾਲਿਆਂ ਵਿੱਚ ਦੋ ਔਰਤਾਂ, ਇੱਕ ਨੌਜਵਾਨ ਅਤੇ ਇੱਕ ਮਾਸੂਮ ਬੱਚਾ ਸ਼ਾਮਲ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਮਾਮਲੇ ਵਿੱਚ ਤਿੰਨ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ 200 ਰੁਪਏ ਦੇ ਨਿਵੇਸ਼ ਨੇ 4 ਮਹੀਨਿਆਂ 'ਚ ਮਜ਼ਦੂਰ ਨੂੰ ਬਣਾਇਆ ਕਰੋੜਪਤੀ, ਜਾਣੋ ਕਿਹੜਾ ਹੈ ਕਾਰੋਬਾਰ?

ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਫਿਲਹਾਲ ਇਸ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਘਟਨਾ ਕਸਡੋਲ ਥਾਣਾ ਖੇਤਰ ਦੇ ਛੜਛੇੜ ਪਿੰਡ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ 'ਚ 45 ਸਾਲਾ ਚੇਤਰਾਮ ਕੇਵਤ, ਉਸ ਦੀਆਂ ਦੋ ਭੈਣਾਂ ਯਸ਼ੋਦਾ ਅਤੇ ਜਮੁਨਾ, ਜਮੁਨਾ ਦਾ 11 ਮਹੀਨੇ ਦਾ ਬੱਚਾ ਸ਼ਾਮਲ ਹੈ। ਪੁਲਸ ਮੁਤਾਬਕ ਮੁਲਜ਼ਮ ਨੇ ਜਾਦੂ-ਟੂਣੇ ਦੇ ਸ਼ੱਕ ਵਿੱਚ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਤਿੰਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਤਿੰਨਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਤਿੰਨਾਂ ਸ਼ੱਕੀਆਂ ਦੀ ਪਛਾਣ ਰਾਮਨਾਥ ਪਾਟਲੇ, ਦੀਪਕ ਪਾਟਲੇ, ਦਿਲ ਕੁਮਾਰ ਪਾਟਲੇ ਵਜੋਂ ਹੋਈ ਹੈ। ਸਥਾਨਕ ਲੋਕਾਂ ਦੇ ਮੁਤਾਬਕ ਜਾਦੂ-ਟੂਣੇ ਦੇ ਸ਼ੱਕ 'ਚ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕਸਦੋਲ ਪੁਲਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ ਸਾਵਧਾਨ! ਡਿਜੀਟਲ ਅਰੈਸਟ, ਕਿਤੇ ਅਗਲਾ ਨੰਬਰ ਤੁਹਾਡਾ ਤਾਂ ਨਹੀਂ? ਇੰਝ ਕਰੋ ਬਚਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News