ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ ''ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3 ਮੈਂਬਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Tuesday, Mar 03, 2026 - 05:42 PM (IST)
ਗੁਰਦਾਸਪੁਰ (ਹਰਮਨ): ਗੁਰਦਾਸਪੁਰ ਸਿਟੀ ਪੁਲਸ ਨੇ ਸ਼ਹਿਰ ਦੇ ਇੱਕ ਪ੍ਰਸਿੱਧ ਕਾਰ ਬਾਜ਼ਾਰ ਦੇ ਬਾਹਰੋਂ ਲੱਖਾਂ ਰੁਪਏ ਦੀ ਜੀਪ ਅਤੇ ਨਕਦੀ ਚੋਰੀ ਕਰਨ ਦੇ ਦੋਸ਼ ਵਿੱਚ ਹਿਮਾਚਲ ਪ੍ਰਦੇਸ਼ ਦੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਵਿਰੁੱਧ ਧੋਖਾਧੜੀ ਅਤੇ ਚੋਰੀ ਦਾ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਰੁਪੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਬੱਸ ਸਟੈਂਡ ਨੇੜੇ ‘ਜਨਤਾ ਕਾਰ ਬਾਜ਼ਾਰ’ ਚਲਾਉਂਦਾ ਹੈ ਅਤੇ ਉਸ ਨੇ 17 ਮਾਰਚ 2024 ਨੂੰ ਮੁਲਜ਼ਮ ਰਾਜ ਕੁਮਾਰ ਪੁੱਤਰ ਮੋਤੀ ਲਾਲ, ਨਿਵਾਸੀ ਸੂਰਜਪੁਰ (ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼) ਪਾਸੋਂ ਇੱਕ ਜੀਪ ਕੰਪਾਸ ਮਾਡਲ 2019, ਨੰਬਰ HR26DV6427, 11 ਲੱਖ 75 ਹਜ਼ਾਰ ਰੁਪਏ ਵਿੱਚ ਖ਼ਰੀਦੀ ਸੀ।
ਇਹ ਵੀ ਪੜ੍ਹੋ-ਪੰਜਾਬ: ਬਦਮਾਸ਼ਾਂ ਨੇ ਪੁਲਸ ਪਾਰਟੀ 'ਤੇ ਕਰ'ਤੀ ਤਾਬੜਤੋੜ ਫਾਇਰਿੰਗ, ਇਕ ਮੁਲਾਜ਼ਮ ਦੇ ਲੱਗੀ ਗੋਲੀ
ਇਸ ਗੱਡੀ ਦਾ ਅਸਲ ਮਾਲਕ ਜੀਤ ਸਿੰਘ ਪੁੱਤਰ ਰੋਸ਼ਨ ਲਾਲ, ਨਿਵਾਸੀ ਚਰਖੀ ਦਾਦਰੀ (ਹਰਿਆਣਾ) ਹੈ। ਧੋਖਾਧੜੀ ਦਾ ਖ਼ੁਲਾਸਾ ਕਰਦਿਆਂ ਰੁਪੇਸ਼ ਕੁਮਾਰ ਨੇ ਦੱਸਿਆ ਕਿ ਗੱਡੀ ਵੇਚਣ ਸਮੇਂ ਮੁਲਜ਼ਮ ਰਾਜ ਕੁਮਾਰ ਨੇ ਚਲਾਕੀ ਨਾਲ ਕਾਰ ਦੀ ਇੱਕ ਚਾਬੀ ਆਪਣੇ ਕੋਲ ਰੱਖ ਲਈ ਸੀ। ਬੀਤੀ 26 ਫਰਵਰੀ 2026 ਨੂੰ ਜਦੋਂ ਸ਼ਿਕਾਇਤਕਰਤਾ ਨੇ ਉਕਤ ਜੀਪ ਆਪਣੇ ਬਾਜ਼ਾਰ ਦੇ ਬਾਹਰ ਖੜ੍ਹੀ ਕੀਤੀ ਸੀ, ਤਾਂ ਮੁਲਜ਼ਮ ਰਾਜ ਕੁਮਾਰ ਆਪਣੇ ਲੜਕੇ ਮੇਹੁਲ ਅਤੇ ਪਤਨੀ ਸੋਨੀਆ ਨਾਲ ਇੱਕ ਅਰਟਿਗਾ ਕਾਰ ਵਿੱਚ ਸਵਾਰ ਹੋ ਕੇ ਉੱਥੇ ਪਹੁੰਚੇ। ਉਨ੍ਹਾਂ ਨੇ ਪਹਿਲਾਂ ਤੋਂ ਮੌਜੂਦ ਦੂਜੀ ਚਾਬੀ ਦੀ ਵਰਤੋਂ ਕਰਕੇ ਗੱਡੀ ਚੋਰੀ ਕਰ ਲਈ। ਪੀੜਤ ਅਨੁਸਾਰ ਮੁਲਜ਼ਮ ਗੱਡੀ ਦੇ ਨਾਲ-ਨਾਲ ਉਸ ਵਿੱਚ ਪਏ 27,500 ਰੁਪਏ ਦੀ ਨਕਦੀ ਵੀ ਲੈ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ ਦੇ ਰਹਿਣਗੇ ਹਾਲਾਤ
ਪੁਲਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਰਾਜ ਕੁਮਾਰ, ਉਸ ਦੇ ਲੜਕੇ ਮੇਹੁਲ ਅਤੇ ਪਤਨੀ ਸੋਨੀਆ ਵਿਰੁੱਧ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 303, 351, 61 ਅਤੇ ਆਈ.ਪੀ.ਸੀ ਦੀਆਂ ਧਾਰਾਵਾਂ 379, 503, 120-B ਤਹਿਤ ਐਫ.ਆਈ.ਆਰ ਨੰਬਰ 62 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- AI ਨੇ ਮੌਸਮ ਦੀ ਭਵਿੱਖਬਾਣੀ ’ਚ ਲਿਆਂਦੀ ਵੱਡੀ ਕ੍ਰਾਂਤੀ; ਖੇਤੀਬਾੜੀ ਲਈ ਵੀ ਹੋ ਰਹੀ ਵਰਦਾਨ ਸਾਬਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
