ਮਾਂ-ਪਿਓ, ਭੈਣ ਤੇ ਦਾਦੀ ! ਜਾਇਦਾਦ ਦੇ ਲਾਲਚ ''ਚ ਅੰਨ੍ਹੇ ਹੋਏ ਨੌਜਵਾਨ ਨੇ ਕੁਹਾੜੀ ਨਾਲ ਵੱਢ ਸੁੱਟਿਆ ਪੂਰਾ ਟੱਬਰ

Monday, Mar 02, 2026 - 10:47 AM (IST)

ਮਾਂ-ਪਿਓ, ਭੈਣ ਤੇ ਦਾਦੀ ! ਜਾਇਦਾਦ ਦੇ ਲਾਲਚ ''ਚ ਅੰਨ੍ਹੇ ਹੋਏ ਨੌਜਵਾਨ ਨੇ ਕੁਹਾੜੀ ਨਾਲ ਵੱਢ ਸੁੱਟਿਆ ਪੂਰਾ ਟੱਬਰ

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਰੂਪਈਡੀਹਾ ਖੇਤਰ 'ਚ ਜਾਇਦਾਦ ਦੇ ਵਿਵਾਦ 'ਚ ਇਕ ਵਿਅਕਤੀ ਨੇ ਆਪਣੇ ਮਾਤਾ-ਪਿਤਾ, ਦਾਦੀ ਅਤੇ ਭੈਣ 'ਤੇ ਕੁਹਾੜੀ ਨਾਲ ਵਾਰ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਅਤੇ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ। ਪੁਲਸ ਨੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਡੀਸ਼ਨਲ ਪੁਲਸ ਸੁਪਰਡੈਂਟ ਦੁਰਗਾ ਪ੍ਰਸਾਦ ਤਿਵਾੜੀ ਨੇ ਦੱਸਿਆ ਕਿ ਬਸੰਤਪੁਰ ਰੂਦਲ ਦੇ ਮਜਰਾ ਰਾਮਗਾਂਵ ਵਾਸੀ ਗੁਰੂਦੇਵ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਐਤਵਾਰ ਰਾਤ ਕਰੀਬ 12 ਵਜੇ ਰੌਲਾ ਸੁਣ ਕੇ ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਨਿਕਲੇ ਤਾਂ ਦੇਖਿਆ ਕਿ ਉਨ੍ਹਾਂ ਦਾ ਛੋਟਾ ਭਰਾ ਨਿਰੰਕਾਰ, ਪਿਤਾ ਬਦਲੂ ਰਾਮ (60) ਵਲੋਂ ਵੇਚੀ ਗਈ ਜ਼ਮੀਨ ਅਤੇ ਗਹਿਣਿਆਂ ਤੋਂ ਮਿਲੀ ਰਕਮ ਨਾ ਦੇਣ ਨੂੰ ਲੈ ਕੇ ਝਗੜਾ ਕਰ ਰਿਹਾ ਸੀ। 

ਇਹ ਵੀ ਪੜ੍ਹੋ : ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਮਸ਼ਹੂਰ ਸਿੰਗਰ ! ਮਿਊਜ਼ਿਕ ਇੰਡਸਟਰੀ 'ਚ ਮਚੀ ਤੜਥੱਲੀ

ਤਿਵਾੜੀ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ, ਇਸੇ ਦੌਰਾਨ ਗੁੱਸੇ 'ਚ ਆ ਕੇ ਨਿਰੰਕਾਰ ਨੇ ਕੁਹਾੜੀ ਨਾਲ ਹਮਲਾ ਕਰ ਕੇ ਆਪਣੇ ਪਿਤਾ ਬਦਲੂ ਰਾਮ (60), ਮਾਂ ਸੰਜੂ ਦੇਵੀ (56), ਦਾਦੀ ਸਿਤਾਲਾ ਦੇਵੀ (80) ਅਤੇ ਭੈਣ ਪਾਰਵਤੀ (38) ਦਾ ਕਤਲ ਕਰ ਦਿੱਤਾ। ਐਡੀਸ਼ਨਲ ਪੁਲਸ ਸੁਪਰਡੈਂਟ ਅਨੁਸਾਰ, ਦੋਸ਼ੀ ਨੇ ਆਪਣੇ ਭਰਾ ਗੁਰੂਦੇਵ ਦੇ ਸਿਰ 'ਤੇ ਵੀ ਕੁਹਾੜੀ ਨਾਲ ਵਾਰ ਕੀਤਾ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਗੁਰੂਦੇਵ ਦੇ ਬੇਟੇ ਆਜ਼ਾਦ ਦੇ ਰੌਲਾ ਪਾਉਣ 'ਤੇ ਪਿੰਡ ਵਾਲੇ ਇਕੱਠੇ ਹੋ ਗਏ ਤਾਂ ਨਿਰੰਕਾਰ ਨੇ ਆਪਣੇ ਸਿਰ 'ਤੇ ਇੱਟ ਨਾਲ ਕਈ ਵਾਰੀ ਵਾਰ ਕਰ ਕੇ ਖ਼ੁਦ ਨੂੰ ਵੀ ਜ਼ਖ਼ਮੀ ਕ ਲਿਆ। ਤਿਵਾੜੀ ਨੇ ਦੱਸਿਆ ਕਿ ਇਸ ਸੰਬੰਧ 'ਚ ਨਿਰੰਕਾਰ ਦੇ ਵਿਰੁੱਧ ਮੁਕੱਦਮਾ ਦਰਜਦ ਕਰ ਲਿਆ ਗਿਆ ਹੈ। ਪੁਲਸ ਨੇ ਮੌਕੇ 'ਤੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਜ਼ਿਲ੍ਹਾ ਹਸਪਤਾਲ ਬਹਿਰਾਈਚ 'ਚ ਦਾਖਲ ਕਰਵਾਇਆ, ਜਿੱਥੋਂ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ। ਐਡੀਸ਼ਨਲ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News