ਖਾਣੇ ਨੂੰ ਲੈ ਕੇ ਪਤਨੀ ਨਾਲ ਹੋਈ ਤਕਰਾਰ, ਜੀਜੇ ਨੇ ਸਾਲੀ ਨਾਲ ਕੀਤਾ ਬਲਾਤਕਾਰ
Tuesday, Jan 14, 2020 - 10:53 AM (IST)

ਮੁੰਬਈ— ਖਾਣਾ ਬਣਾਉਣ ਨੂੰ ਲੈ ਕੇ ਪਤੀ-ਪਤਨੀ ਦਰਮਿਆਨ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਜੀਜਾ ਆਪਣੀ ਨਾਬਾਲਗ ਸਾਲੀ ਨੂੰ ਨਾਲ ਲੈ ਕੇ ਫਰਾਰ ਹੋ ਗਿਆ। ਬਾਂਗੁਰ ਨਗਰ ਪੁਲਸ ਥਾਣੇ ਵਿਚ ਬਲਾਤਕਾਰ ਅਤੇ ਪੋਕਸੋ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਖਬਰਾਂ ਅਨੁਸਾਰ 7 ਭੈਣਾਂ ਵਿਚੋਂ 3 ਵੱਡੀਆਂ ਭੈਣਾਂ ਵਿਆਹ ਤੋਂ ਬਾਅਦ ਆਪਣੇ ਪਤੀਆਂ ਨਾਲ ਗੋਰੇਗਾਓਂ ਵਿਚ ਰਹਿੰਦੀਆਂ ਹਨ। ਘਰ ਦੀ ਮਾਲੀ ਹਾਲਤ ਚੰਗੀ ਨਾ ਹੋਣ ਕਾਰਣ 4 ਛੋਟੀਆਂ ਭੈਣਾਂ ਉਤਰ ਪ੍ਰਦੇਸ਼ ਤੋਂ ਆ ਕੇ ਇੱਥੇ ਹੀ ਆਪਣੀਆਂ ਭੈਣਾਂ ਕੋਲ ਰਹਿ ਰਹੀਆਂ ਹਨ।
ਮੰਗਲਵਾਰ ਦੀ ਰਾਤ ਨੂੰ ਤੀਜੀ ਭੈਣ ਤੇ ਉਸ ਦੇ ਪਤੀ ਵਿਚਕਾਰ ਖਾਣੇ ਬਣਾਉਣ ਨੂੰ ਲੈ ਕੇ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਪਤਨੀ ਘਰ 'ਚੋਂ ਬਾਹਰ ਨਿਕਲ ਗਈ। ਦੇਰ ਰਾਤ ਤਕ ਜਦੋਂ ਨਹੀਂ ਪਰਤੀ ਤਾਂ ਪਤੀ ਉਸ ਨੂੰ ਲੱਭਣ ਲਈ ਨਿਕਲਿਆ। ਘਰ ਵਿਚ ਖਾਣਾ ਨਾ ਬਣਨ ਕਾਰਨ ਸਭ ਤੋਂ ਛੋਟੀ ਭੈਣ ਬਾਹਰ ਤੋਂ ਕੁਝ ਖਾ ਕੇ ਜਦੋਂ ਮੁੜ ਰਹੀ ਸੀ ਤਾਂ ਰਾਹ ਵਿਚ ਉਸ ਨੂੰ ਉਸ ਦਾ ਜੀਜਾ ਮਿਲ ਗਿਆ। ਉਹ ਉਸ ਨੂੰ ਨਾਲ ਲੈ ਕੇ ਆਪਣੀ ਪਤਨੀ ਨੂੰ ਲੱਭਣ ਲੱਗ ਪਿਆ। ਰਾਤ ਢਾਈ ਵਜੇ ਦੇ ਕਰੀਬ ਇਕ ਬਾਗ ਵਿਚ ਜਦੋਂ ਆਪਣੀ ਪਤਨੀ ਨੂੰ ਲੱਭਣ ਪਹੁੰਚਿਆ ਤਾਂ ਉਸ ਦੇ ਅੰਦਰ ਦਾ ਸ਼ੈਤਾਨ ਜਾਗ ਪਿਆ। ਉਸ ਨੇ ਉਥੇ ਹੀ ਆਪਣੀ ਸਾਲੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਘਟਨਾ ਪਿੱਛੋਂ ਜੀਜਾ ਫਰਾਰ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਆਪਣੀਆਂ ਭੈਣਾਂ ਨਾਲ ਥਾਣੇ ਆ ਕੇ 17 ਸਾਲਾ ਨਾਬਾਲਗ ਲੜਕੀ ਨੇ ਆਪਣੇ ਜੀਜੇ ਖਿਲਾਫ ਮਾਮਲਾ ਦਰਜ ਕਰਵਾਇਆ। ਜੀਜੇ ਵਿਰੁੱਧ ਪੋਕਸੋ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਹੈ।