ਮੁੰਬਈ ਦੇ ਨੌਜਵਾਨ ਨੇ ਜਿੱਤੀ ਆਬੂਧਾਬੀ 'ਚ 23 ਕਰੋੜ ਰੁਪਏ ਦੀ ਲਾਟਰੀ

10/06/2019 1:09:32 AM

ਮੁੰਬਈ— ਮੁੰਬਈ ਦੇ ਅਕਾਊਂਟੈਂਟ ਤੇ ਕਰਨਾਟਕ ਨਿਵਾਸੀ ਮੁਹੰਮਦ ਫਿਆਜ਼ ਦੀ ਆਬੂਧਾਬੀ ਦੀ ਲਾਟਰੀ ਦਾ ਟਿਕਟ ਖਰੀਦਣ ਨਾਲ ਤਕਦੀਰ ਬਦਲ ਗਈ ਹੈ। ਉਹ 24 ਸਾਲ ਦੀ ਉਮਰ ਵਿਚ 23 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਜਿੱਤ ਕੇ ਬਹੁਤ ਖੁਸ਼ ਹੈ।

ਫਿਆਜ਼ ਨੇ ਇਨਾਮ ਦੇ ਤੌਰ 'ਤੇ 1 ਕਰੋੜ 20 ਲੱਖ ਦਿਰਹਮ ਜਿੱਤੇ ਹਨ ਜੋ ਭਾਰਤੀ ਮੁਦਰਾ 'ਚ 23 ਕਰੋੜ ਰੁਪਏ ਤੋਂ ਵੱਧ ਹੁੰਦੇ ਹਨ। ਵੀਰਵਾਰ ਨੂੰ ਰਾਜਧਾਨੀ ਵਿਚ ਲਾਟਰੀ ਦੇ ਤਾਜ਼ੇ ਡਰਾਅ ਵਿਚ ਉਸਦੀ ਟਿਕਟ ਨੂੰ ਜੇਤੂ ਐਲਾਨਿਆ ਗਿਆ। ਫਿਆਜ਼ ਆਪਣੀ ਵੱਡੀ ਜਿੱਤ ਦੇ ਬਾਵਜੂਦ ਸ਼ਾਂਤ ਅਤੇ ਸਥਿਰ ਬਣਿਆ ਹੋਇਆ ਹੈ। ਆਮ ਤੌਰ 'ਤੇ ਅਜਿਹੀ ਜਿੱਤ ਤੋਂ ਬਾਅਦ ਵਿਅਕਤੀ ਤੋਂ ਜਿਸ ਕਦਰ ਉਤਸ਼ਾਹ ਦੀ ਉਮੀਦ ਕੀਤੀ ਜਾਂਦੀ ਹੈ, ਉਸ ਦੇ ਸੁਭਾਅ ਵਿਚ ਅਜਿਹੀ ਕੋਈ ਝਲਕ ਨਹੀਂ ਮਿਲੀ। ਫਿਆਜ਼ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਪੈਸੇ ਦਾ ਕੁਝ ਹਿੱਸਾ ਮੇਰੇ ਪਰਿਵਾਰ ਲਈ ਜਾਏਗਾ। ਮੈਂ ਅਜੇ ਤੱਕ ਰਾਸ਼ੀ ਤੈਅ ਨਹੀਂ ਕੀਤੀ ਹੈ। ਮੇਰੀ ਛੋਟੀ ਭੈਣ ਪੜ੍ਹਾਈ ਕਰ ਰਹੀ ਹੈ, ਇਸ ਲਈ ਮੈਂ ਉਸ ਦੀ ਮਦਦ ਕਰਨਾ ਚਾਹਾਂਗਾ। ਬਾਕੀ ਬੱਚਤ ਵਿਚ ਜਾਣਗੇ। ਮੈਨੂੰ ਨਹੀਂ ਪਤਾ ਕਿ ਕੀ ਕਦੇ ਮੈਂ ਫਿਰ ਤੋਂ ਇੰਨੀ ਵੱਡੀ ਰਾਸ਼ੀ ਜਿੱਤ ਸਕਾਂਗਾ।


KamalJeet Singh

Content Editor

Related News