ਤਸਵੀਰਾਂ 'ਚ ਦੇਖੋ, ਮੁੰਬਈ 'ਚ ਭਾਰੀ ਬਾਰਿਸ਼ ਹੋਣ 'ਤੇ ਪੁੱੱਲ ਡਿੱਗਣ ਨਾਲ ਆਈ ਮੁਸੀਬਤ
Tuesday, Jul 03, 2018 - 02:32 PM (IST)
ਮੁੰਬਈ— ਮੁੰਬਈ ਦੇ ਇਲਾਕੇ 'ਚ ਮੰਗਲਵਾਰ ਸਵੇਰੇ ਇਕ ਵੱਡਾ ਹਾਦਸਾ ਹੋਇਆ। ਭਾਰੀ ਬਾਰਿਸ਼ ਹੋਣ ਕਰਕੇ ਅੰਧੇਰੀ ਸਟੇਸ਼ਨ ਕੋਲ ਗੋਖਲੇ ਰੋਡ ਓਵਰਬ੍ਰਿਜ ਦਾ ਇਕ ਹਿੱਸਾ ਡਿੱਗ ਗਿਆ।

ਇਹ ਪੁੱਲ ਅੰਧੇਰੀ ਸਟੇਸ਼ਨ ਦੇ ਕੋਲ ਸੀ, ਜਿਸ ਕਾਰਨ ਅੰਧੇਰੀ ਤੋਂ ਵਿਰਾਰ ਜਾਣ ਵਾਲੀਆਂ ਟ੍ਰੇਨਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ।

ਸਵੇਰੇ ਲੱਗਭਗ 7.30 ਵਜੇ ਅਚਾਨਕ ਹੀ ਪੁੱਲ ਡਿੱਗ ਗਿਆ, ਹਾਦਸੇ 'ਚ 6 ਲੋਕ ਜ਼ਖਮੀ ਹੋ ਗਏ ਹਨ।

ਰੇਲ ਮੰਤਰੀ ਪਿਊਸ਼ ਗੋਇਲ ਨੇ ਹਾਦਸੇ ਤੋਂ ਬਾਅਦ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਇਸ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਅਤੇ ਰਾਹਤ ਕਾਰਜ ਨੂੰ ਜਲਦੀ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ।

ਦੱਸਣਾ ਚਾਹੁੰਦੇ ਹਾਂ ਕਿ ਪੁੱਲ ਦੇ ਦੂਜੇ ਪਾਸੇ ਦੋ ਸਕੂਲ ਹਨ ਅਤੇ ਨਜ਼ਦੀਕ ਹੀ ਰੇਲਵੇ ਸਟੇਸ਼ਨ ਹੈ, ਇਸ ਵਜ੍ਹਾ ਨਾਲ ਬ੍ਰਿਜ 'ਤੇ ਕਾਫੀ ਆਵਾਜਾਈ ਰਹਿੰਦੀ ਹੈ।

ਹਾਦਸੇ ਵਾਲੇ ਦਿਨ ਸਵੇਰੇ-ਸਵੇਰੇ ਇਸ 'ਤੇ ਦਿਨ ਦੇ ਮੁਕਾਬਲੇ ਘੱਟ ਲੋਕ ਸਨ।

ਘਟਨਾਸਥਾਨ 'ਤੇ ਰਾਹਤ ਅਤੇ ਕਾਰਜ ਬਚਾਅ ਜਾਰੀ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ।
