ਸੱਸ ਨੇ ਨੂੰਹ ਨੂੰ ਧੀ ਬਣਾ ਕੇ ਕੀਤਾ ਕੰਨਿਆਦਾਨ

Wednesday, May 06, 2020 - 02:17 PM (IST)

ਸੱਸ ਨੇ ਨੂੰਹ ਨੂੰ ਧੀ ਬਣਾ ਕੇ ਕੀਤਾ ਕੰਨਿਆਦਾਨ

ਭੋਪਾਲ-ਸੱਸ-ਸਹੁਰੇ ਨੇ ਆਪਣੀ ਵਿਧਵਾ ਨੂੰਹ ਦੇ ਮਾਤਾ-ਪਿਤਾ ਬਣਾ ਕੇ ਵਿਆਹ ਕਰਨਾ, ਅਜਿਹਾ ਸਿਰਫ ਫਿਲਮੀ ਦੁਨੀਆ 'ਚ ਹੀ ਦੇਖਿਆ ਜਾਂਦਾ ਹੈ ਪਰ ਕਈ ਵਾਰ ਇਸ ਨੂੰ ਅਸਲ ਹਕੀਕਤ 'ਚ ਵੀ ਅਪਣਾ ਲੈਂਦਾ ਹੈ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸੱਸ ਨੇ ਜਿਸ ਲੜਕੀ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਲਿਆਈ ਸੀ, 6 ਸਾਲਾ ਬਾਅਦ ਉਸੇ ਨੂੰਹ ਨੂੰ ਧੀ ਦੇ ਰੂਪ 'ਚ ਵਿਦਾ ਕਰ ਦਿੱਤਾ। ਖੁਸ਼ੀਆਂ ਭਰੇ ਇਸ ਮਾਹੌਲ 'ਚ ਲਾਕਡਾਊਨ ਵੀ ਰਸਤਾ ਨਹੀਂ ਰੋਕ ਸਕਿਆ। ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦੇ ਹੋਏ 3 ਪਰਿਵਾਰਾਂ ਦੇ ਸੀਮਿਤ ਮੈਂਬਰਾਂ ਵਿਚਕਾਰ ਇਹ ਵਿਆਹ ਕੀਤਾ ਗਿਆ। 

PunjabKesari

ਦਰਅਸਲ ਇੱਥੋ ਦੇ ਕਾਟਜੂ ਨਗਰ ਨਿਵਾਸੀ 65 ਸਾਲ ਦੀ ਸਰਲਾ ਜੈਨ ਦੇ ਪੁੱਤਰ ਮੋਹਿਤ ਜੈਨ ਦਾ ਅਸ਼ਟਾ ਨਿਵਾਸੀ ਸੋਨਮ ਨਾਲ 6 ਸਾਲ ਪਹਿਲਾ ਵਿਆਹ ਹੋਇਆ ਸੀ ਪਰ ਵਿਆਹ ਤੋਂ 3 ਸਾਲ ਬਾਅਦ ਹੀ ਮੋਹਿਤ ਕੈਸ਼ਰ ਦਾ ਸ਼ਿਕਾਰ ਹੋ ਗਿਆ। 3 ਸਾਲ ਤੱਕ ਨੂੰਹ ਸੋਨਮ ਨੇ ਆਪਣੀ ਪਤੀ ਦੀ ਕਾਫੀ ਸੇਵਾ ਕੀਤਾ ਪਰ ਮੋਹਿਤ ਜ਼ਿੰਦਗੀ ਦੀ ਜੰਗ ਹਾਰ ਗਿਆ। ਉਸ ਤੋਂ ਬਾਅਦ ਸੋਨਮ ਆਪਣੇ ਸੱਸ ਸਹੁਰੇ ਕੋਲ ਧੀ ਦੀ ਤਰ੍ਹਾਂ ਰਹਿਣ ਲੱਗੀ।

PunjabKesari

ਸੋਨਮ ਦੀ ਸੇਵਾ ਅਤੇ ਉਸ ਦੇ ਜੀਵਨ ਦੀਆਂ ਖੁਸ਼ੀਆਂ ਦੀ ਪਰਵਾਹ ਉਸ ਦੀ ਸੱਸ ਨੇ ਕੀਤੀ । ਆਪਣੇ ਭਰਾ ਲਲਿਤ ਕੰਠੇੜ ਅਤੇ ਸੋਨਮ ਦੇ ਪਰਿਵਾਰਿਕ ਮੈਂਬਰਾਂ ਨਾਲ ਦੁਬਾਰਾ ਵਿਆਹ ਦੀ ਗੱਲ ਕੀਤਾ ਤਾਂ ਸਾਰੇ ਸਹਿਮਤ ਹੋ ਗਏ। ਇਸ ਤੋਂ ਬਾਅਦ ਨੂੰਹ ਸੋਨਮ ਦਾ ਨਾਗਦਾ 'ਚ ਸੌਰਭ ਜੈਨ ਨਾਲ ਰਿਸ਼ਤਾ ਪੱਕਾ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਨਾਗਦਾ ਜਾ ਕੇ ਵਿਆਹ ਕਰਨਾ ਸੀ, ਹੋਟਲ ਬੁੱਕ ਹੋ ਗਿਆ ਸੀ ਪਰ ਲਾਕਡਾਊਨ ਹੋਣ ਕਾਰਨ ਜਦੋਂ ਸਮੱਸਿਆਵਾਂ ਆਉਣ ਲੱਗੀਆਂ ਤਾਂ ਮੋਹਿਤ ਦੇ ਮਾਮਾ ਲਲਿਤ ਕੰਠੇੜ ਨੇ ਪ੍ਰਸ਼ਾਸਨ ਨਾਲ ਗੱਲ ਕੀਤੀ ਅਤੇ ਆਪਣੇ ਹੀ ਘਰ 'ਚ ਨੂੰਹ ਸੋਨਮ ਦਾ ਧੀ ਵਾਂਗ ਵਿਆਹ ਕਰਵਾ ਦਿੱਤਾ ਗਿਆ। 

PunjabKesari

ਇਕ ਉਹ ਸਮਾਂ ਸੀ ਜਦੋਂ 6 ਸਾਲ ਪਹਿਲਾ ਸੱਸ ਆਪਣੀ ਨੂੰਹ ਸੋਨਮ ਨੂੰ ਅਸ਼ਟਾ ਤੋਂ ਖੁਸ਼ੀ-ਖੁਸ਼ੀ ਵਿਦਾ ਕਰ ਕੇ ਲਿਆਈ ਸੀ ਅਤੇ ਇਹ ਪਲ 6 ਸਾਲ ਬਾਅਦ ਅਜਿਹਾ ਆਇਆ ਹੈ ਕਿ ਉਸੇ ਸੱਸ ਨੇ ਆਪਣੀ ਨੂੰਹ ਸੋਨਮ ਨੂੰ ਧੀ ਬਣਾ ਕੇ ਵਿਦਾ ਕੀਤਾ। ਇਸ ਮੌਕੇ ਸੱਸ ਸਹੁਰੇ ਦੀਆਂ ਅੱਖਾਂ ਭਰ ਆਈਆਂ।

PunjabKesari

ਇਸ ਵਿਆਹ ਸਬੰਧੀ ਸੱਸ ਸਰਲਾ ਜੈਨ ਨੇ ਦੱਸਿਆ ਕਿ ਨੂੰਹ ਦਾ ਵਿਆਹ ਇਸ ਲਈ ਕੀਤਾ ਹੈ ਕਿ ਹੁਣ ਸਾਡੀ ਦੋਵਾਂ ਦੀ ਉਮਰ ਢਲ ਗਈ ਹੈ ਪਰ ਨੂੰਹ ਦੀ ਉਮਰ ਬਾਕੀ ਹੈ। ਇਸ ਲਈ ਨੂੰਹ ਦਾ ਵਿਆਹ ਕਰਕੇ ਧੀ ਦੇ ਰੂਪ 'ਚ ਹੀ ਵਿਦਾ ਕੀਤਾ। 


author

Iqbalkaur

Content Editor

Related News