'MLA ਨੂੰ ਘਰ ਵੀ ਬੁਲਟ ਪਰੂਫ਼ ਬਣਾ ਦਿਓ', ਟੀਟੂ ਬਾਣੀਆ ਨੇ 'ਆਪ' ਸਰਕਾਰ 'ਤੇ ਕੱਸੇ ਤਿੱਖੇ ਤੰਜ (ਵੀਡੀਓ)

Sunday, Feb 15, 2026 - 04:03 PM (IST)

'MLA ਨੂੰ ਘਰ ਵੀ ਬੁਲਟ ਪਰੂਫ਼ ਬਣਾ ਦਿਓ', ਟੀਟੂ ਬਾਣੀਆ ਨੇ 'ਆਪ' ਸਰਕਾਰ 'ਤੇ ਕੱਸੇ ਤਿੱਖੇ ਤੰਜ (ਵੀਡੀਓ)

ਲੁਧਿਆਣਾ : ਲੁਧਿਆਣਾ ਦੇ ਮੌਜੂਦਾ ਵਿਧਾਇਕ ਪੱਪੀ ਪਰਾਸ਼ਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਮਗਰੋਂ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ 'ਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਇੱਕ ਬੁਲਟ ਪਰੂਫ ਗੱਡੀ ਮੁਹੱਈਆ ਕਰਵਾਈ ਗਈ ਹੈ। ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਮਾਜਿਕ ਮੁੱਦਿਆਂ 'ਤੇ ਬੋਲਣ ਵਾਲੇ ਟੀਟੂ ਬਾਣੀਆ ਨੇ ਸਰਕਾਰ 'ਤੇ ਤਿੱਖੇ ਤੰਜ ਕੱਸੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਨੂੰ ਇੰਨਾ ਹੀ ਖ਼ਤਰਾ ਹੈ ਤਾਂ ਸਰਕਾਰ ਨੂੰ ਉਨ੍ਹਾਂ ਦਾ ਘਰ ਵੀ ਬੁਲਟ ਪਰੂਫ ਬਣਾ ਦੇਣਾ ਚਾਹੀਦਾ ਹੈ, ਕਿਉਂਕਿ ਵਿਧਾਇਕ ਨੇ ਰਾਤ ਨੂੰ ਗੱਡੀ 'ਚ ਨਹੀਂ, ਸਗੋਂ ਆਪਣੇ ਘਰ 'ਚ ਸੌਣਾ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਊਟਸੋਰਸ ਕੀਤੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਰੈਗੂਲਰ ਕਰਨ ਦੇ ਹਾਈਕੋਰਟ ਨੇ ਦਿੱਤੇ ਹੁਕਮ
ਆਮ ਜਨਤਾ ਦੀ ਸੁਰੱਖਿਆ ਬਨਾਮ ਵੀ. ਆਈ. ਪੀ. ਸੁਰੱਖਿਆ
ਟੀਟੂ ਬਾਣੀਆ ਨੇ ਆਮ ਲੋਕਾਂ ਦੀ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਨਤਾ ਅੱਜ ਬੰਬ ਧਮਾਕਿਆਂ ਅਤੇ ਕਤਲੇਆਮ ਦੇ ਡਰ ਹੇਠ ਜੀ ਰਹੀ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਜੇਕਰ ਵਿਧਾਇਕ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਜਨਤਾ ਦਾ ਕੀ ਬਣੇਗਾ? ਉਨ੍ਹਾਂ ਅਨੁਸਾਰ ਅੱਜ-ਕੱਲ੍ਹ ਅਦਾਲਤਾਂ ਅਤੇ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਸਰਕਾਰ ਸਿਰਫ਼ ਆਪਣੇ ਨੁਮਾਇੰਦਿਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ। 
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫ਼ੈਸਲਾ, ਸੰਗਤਾਂ ਨੂੰ ਕੀਤੀ ਗਈ ਖ਼ਾਸ ਅਪੀਲ
ਸਿਆਸੀ ਨਿਸ਼ਾਨਾ
ਉਨ੍ਹਾਂ ਇਹ ਵੀ ਸਵਾਲ ਚੁੱਕਿਆ ਕਿ ਵਿਧਾਇਕ ਬਣਨ ਤੋਂ ਬਾਅਦ ਹੀ ਅਜਿਹੀਆਂ ਧਮਕੀਆਂ ਕਿਉਂ ਸ਼ੁਰੂ ਹੋ ਜਾਂਦੀਆਂ ਹਨ? ਉਨ੍ਹਾਂ ਦਾ ਕਹਿਣਾ ਹੈ ਕਿ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਖਾਸ ਗ੍ਰਾਂਟ ਜਾਂ ਵਿਕਾਸ ਕਾਰਜ ਨਹੀਂ ਦੇਖਣ ਨੂੰ ਮਿਲਿਆ ਪਰ ਸੁਰੱਖਿਆ ਦੇ ਨਾਂ 'ਤੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਇਨ੍ਹਾਂ ਨੂੰ ਵਿਧਾਇਕ ਬਣਾਇਆ, ਉਹ ਅੱਜ ਆਪਣੀ ਸੁਰੱਖਿਆ ਅਤੇ ਹਾਲਾਤਾਂ ਨੂੰ ਦੇਖ ਕੇ ਪਛਤਾ ਰਹੇ ਹਨ। ਇਸ ਵੀਡੀਓ ਰਾਹੀਂ ਟੀਟੂ ਬਾਣੀਆ ਨੇ ਸਪੱਸ਼ਟ ਕੀਤਾ ਹੈ ਕਿ ਉਹ ਸੱਚ ਬੋਲਣਾ ਜਾਰੀ ਰੱਖਣਗੇ ਅਤੇ ਸਰਕਾਰ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਉਣ ਦੀ ਕੋਸ਼ਿਸ਼ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News