ਅੰਧਵਿਸ਼ਵਾਸੀ ਕਲਯੁੱਗੀ ਮਾਂ ਨੇ ਕੱਟ ਦਿੱਤੀਆਂ ਬੇਟੀ ਦੀਆਂ ਉਂਗਲਾਂ, ਮੌਤ

Friday, Dec 28, 2018 - 04:22 PM (IST)

ਅੰਧਵਿਸ਼ਵਾਸੀ ਕਲਯੁੱਗੀ ਮਾਂ ਨੇ ਕੱਟ ਦਿੱਤੀਆਂ ਬੇਟੀ ਦੀਆਂ ਉਂਗਲਾਂ, ਮੌਤ

ਮੱਧ ਪ੍ਰਦੇਸ਼— ਇੱਥੋਂ ਦੇ ਖੰਡਵਾ 'ਚ ਅੰਧਵਿਸ਼ਵਾਸ ਦੇ ਚੱਕਰ 'ਚ ਇਕ ਮਾਂ ਨੇ ਆਪਣੀ ਨਵਜੰਮੀ ਬੱਚੀ ਦੀਆਂ ਉਂਗਲੀਆਂ ਕੱਟ ਦਿੱਤੀਆਂ। ਇਸ ਤੋਂ ਇਨਫੈਕਸ਼ਨ ਹੋਣ ਕਾਰਨ ਨਵਜਾਤ ਨੇ 6 ਘੰਟਿਆਂ 'ਚ ਹੀ ਦਮ ਤੋੜ ਦਿੱਤਾ। ਇਸ ਘਟਨਾ ਦੀ ਜਾਣਕਾਰੀ ਸਿਹਤ ਅਮਲੇ ਨੂੰ 2 ਦਿਨਾਂ ਬਾਅਦ ਲੱਗੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਬੀ.ਐੱਮ.ਓ. ਨੇ ਤੁਰੰਤ ਔਰਤ ਦੇ ਘਰ ਪੁੱਜ ਕੇ ਪੰਚਨਾਮਾ ਕੀਤਾ ਅਤੇ ਜ਼ਿੰਮੇਵਾਰ ਕਰਮਚਾਰੀਆਂ ਨੂੰ ਨੋਟਿਸ ਦੇ ਦਿੱਤਾ। ਇਹ ਘਟਨਾ ਆਦਿਵਾਸੀ ਇਲਾਕੇ ਦੇ ਖਾਲਵਾ ਦੇ ਪਿੰਡ ਸੁੰਦਰਦੇਵ ਦੀ ਹੈ। ਦਰਅਸਲ ਸੁੰਦਰਦੇਵ ਪਿੰਡ ਦੇ ਰਣਿ ਵਾਲੇ ਰਾਮਦੇਵ ਦੀ ਪਤਨੀ ਨੇ ਸ਼ਨੀਵਾਰ ਦੀ ਰਾਤ ਇਕ ਬੇਟੀ ਨੂੰ ਜਨਮ ਦਿੱਤਾ ਸੀ। ਨਵਜਾਤ ਬੇਟੀ ਦੇ ਹੱਥਾਂ ਅਤੇ ਪੈਰਾਂ ਦੀਆਂ 6-6 ਉਂਗਲੀਆਂ ਸਨ। ਇਹ ਦੇਖ ਉਸ ਦੀ ਮਾਂ ਨੂੰ ਕਿਸੇ ਨੇ ਅਸ਼ੁੱਭ ਹੋਣ ਦਾ ਅੰਦੇਸ਼ਾ ਦਿੱਤਾ। ਅੰਧਵਿਸ਼ਵਾਸ 'ਚ ਡੁੱਬੀ ਮਾਂ ਇਸ ਕਦਰ ਘਬਰਾ ਗਈ ਕਿ ਉਸ ਨੇ ਤੇਜ਼ਧਾਰ ਹਥਿਆਰ ਨਾਲ ਬੱਚੀ ਦੀ ਇਕ-ਇਕ ਉਂਗਲੀ ਹੀ ਕੱਟ ਦਿੱਤੀ।

ਇਸ ਘਟਨਾ ਨੂੰ 6 ਘੰਟੇ ਹੀ ਬੀਤੇ ਸਨ ਕਿ ਬੱਚੀ ਦੇ ਜ਼ਖਮਾਂ 'ਚ ਇਨਫੈਕਸ਼ਨ ਹੋ ਗਿਆ। ਸੋਮਵਾਰ ਨੂੰ ਬੱਚੀ ਨੇ ਦਮ ਤੋੜ ਦਿੱਤਾ। ਮੌਤ ਦੀ ਖਬਰ ਪਿੰਡ 'ਚ ਅੱਗ ਦੀ ਤਰ੍ਹਾਂ ਫੈਲੀ ਅਤੇ ਸਿਹਤ ਪ੍ਰਸ਼ਾਸਨ ਤੱਕ ਜਾ ਪੁੱਜੀ। ਖਬਰ ਲੱਗਦੇ ਹੀ ਬੀ.ਐੱਮ.ਓ. ਹਰਕਤ 'ਚ ਆ ਗਏ। ਫਿਰ ਪਿੰਡ ਸੁੰਦਰਦੇਵ ਪੁੱਜ ਕੇ ਰਾਮਦੇਵ ਦੀ ਪਤਨੀ ਨਾਲ ਬੀ.ਐੱਮ.ਓ. ਨੇ ਗੱਲ ਕੀਤੀ ਤਾਂ ਉਸ ਨੇ 6ਵੀਂ ਉਂਗਲੀ ਨੂੰ ਅਸ਼ੁੱਭ ਦੱਸਦੇ ਹੋਏ ਕੱਟਣਾ ਸਵੀਕਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਖਾਲਵਾ ਬਲਾਕ ਦੇ ਜਿਸ ਪਿੰਡ ਦੀ ਇਹ ਘਟਨਾ ਹੈ, ਉਹ ਇਲਾਕਾ ਆਦਿਵਾਸੀ ਹੈ। ਇੱਥੇ ਲੋਕ ਜੰਗਲ 'ਚ ਰਹਿੰਦੇ ਹਨ। ਉੱਥੇ ਤੱਕ ਪ੍ਰਸ਼ਾਸਨ ਨੂੰ ਪੁੱਜਣ 'ਚ ਪਰੇਸ਼ਾਨੀ ਹੋਈ। ਉਹ ਡਿਲੀਵਰੀ ਦੀ ਘਟਨਾ ਹੋਣ 'ਤੇ ਜਨਨੀ ਐਕਸਪ੍ਰੈੱਸ ਜਾਂ 108 ਨੂੰ ਸੂਚਨਾ ਨਹੀਂ ਦੇ ਪਾਉਂਦੇ। ਉੱਥੇ ਹੀ ਆਦਿਵਾਸੀ ਅੰਧਵਿਸ਼ਵਾਸ ਕਾਰਨ ਵੀ ਹਸਪਤਾਲ 'ਚ ਡਿਲੀਵਰੀ ਕਰਵਾਉਣ ਤੋਂ ਡਰਦੇ ਹਨ।


author

DIsha

Content Editor

Related News