ਬੇਰਹਿਮੀ ਨਾਲ ਬੱਚਿਆਂ ਨੂੰ ਕੁੱਟਦੀ ਸੀ ਮਾਂ, ਮਦਦ ਮੰਗਣ CCTV ਫੁਟੇਜ ਲੈ ਕੇ ਮਹਿਲਾ ਕਮਿਸ਼ਨ ਪੁੱਜਿਆ ਪਿਤਾ
Wednesday, Nov 03, 2021 - 05:11 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ ਮਹਿਲਾ ਕਮਿਸ਼ਨ ਨੇ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟਦੀ ਜਨਾਨੀ ਦੀ ਇਕ ਸੀ.ਸੀ.ਟੀ.ਵੀ. ਫੁਟੇਜ ਦਾ ਨੋਟਿਸ ਲੈਂਦੇ ਹੋਏ ਪੁਲਸ ਨੂੰ ਜਨਾਨੀ ਵਿਰੁੱਧ ਸ਼ਿਕਾਇਤ ਦਰਜ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ,‘‘ਮੈਂ ਉਸ ਸੀ.ਸੀ.ਟੀ.ਵੀ. ਫੁਟੇਜ ’ਚ ਹੋ ਰਹੀ ਬੇਰਹਿਮੀ ਨੂੰ ਦੇਖ ਕੇ ਬਹੁਤ ਨਿਰਾਸ਼ ਹਾਂ, ਜਿਸ ਬੇਰਹਿਮੀ ਨਾਲ ਜਨਾਨੀ ਆਪਣੇ ਹੀ ਛੋਟੇ ਬੱਚਿਆਂ ਨੂੰ ਕੁੱਟ ਰਹੀ ਹੈ। ਉਨ੍ਹਾਂ ਬੱਚਿਆਂ ’ਤੇ ਕੀ ਬੀਤ ਰਹੀ ਹੋਵੇਗੀ। ਜਨਾਨੀ ਦਾ ਅਜਿਹਾ ਬੇਰਹਿਮ ਰਵੱਈਆ ਕਿਸੇ ਵੀ ਹਾਲ ਅਤੇ ਕਿਸੇ ਵੀ ਲਿਹਾਜ ਨਾਲ ਸਹੀ ਨਹੀਂ ਹੈ। ਇਹ ਬੱਚਿਆਂ ਨਾਲ ਹੋ ਰਹੀ ਬੇਰਹਿਮੀ ਨੂੰ ਦਰਸਾਉਂਦਾ ਹੈ। ਮੈਨੂੰ ਉਮੀਦ ਹੈ ਕਿ ਦਿੱਲੀ ਪੁਲਸ ਮਾਮਲੇ ’ਤੇ ਸਖ਼ਤੀ ਨਾਲ ਕਾਰਵਾਈ ਕਰੇਗੀ ਅਤੇ ਬੱਚਿਆਂ ਦੀ ਸੁਰੱਖਿਆ ਤੇ ਭਲਾਈ ਜਲਦ ਤੋਂ ਜਲਦ ਸਖ਼ਤ ਰੂਪ ਨਾਲ ਯਕੀਨੀ ਕਰੇਗੀ। ਸੀ.ਸੀ.ਟੀ.ਵੀ. ਫੁਟੇਜ ਵੀਡੀਓ ਜਨਾਨੀ ਦੇ ਪਤੀ ਵਲੋਂ ਕਮਿਸ਼ਨ ਨੂੰ ਦਿੱਤੀ ਗਈ ਸੀ। ਇਸ ਵੀਡੀਓ ’ਚ ਉਸ ਦੀ ਪਤਨੀ ਆਪਣੇ 8 ਸਾਲ ਅਤੇ 2 ਸਾਲ ਦੇ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਮਾਰ ਰਹੀ ਹੈ।
ਇਹ ਵੀ ਪੜ੍ਹੋ : ਵਾਰ-ਵਾਰ ਘਰ ਆਉਣ ਤੋਂ ਨਾਰਾਜ਼ ਸਾਲੇ ਨੇ ਕੁੱਟ-ਕੁੱਟ ਮੌਤ ਦੇ ਘਾਟ ਉਤਾਰਿਆ ਜੀਜਾ
ਵੀਡੀਓ ’ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਉਸ ਜਨਾਨੀ ਦੀ 57 ਸਾਲਾ ਸੱਸ ਬੱਚਿਆਂ ਨੂੰ ਕੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਦੇ ਪਤੀ ਨੇ ਕਮਿਸ਼ਨ ਨੂੰ ਇਕ ਵੀਡੀਓ ਹੋਰ ਵੀ ਦਿੱਤੀ ਹੈ, ਜਿਸ ’ਚ ਉਸ ਦੀ ਪਤਨੀ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਕਮਿਸ਼ਨ ਦੀ ਟੀਮ ਨੇ ਜਨਾਨੀ ਦੇ ਪੀੜਤ ਛੋਟੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਬੱਚਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ, ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਕੁੱਟਿਆ ਕਰਦੀ ਹੈ। ਛੋਟੇ ਬੱਚਿਆਂ ਨਾਲ ਕੀਤੇ ਜਾ ਰਹੇ ਹਿੰਸਕ ਰਵੱਈਏ ਕਾਰਨ ਕਮਿਸ਼ਨ ਹੈਰਾਨ ਸੀ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਰੱਖਿਆ ਲਈ ਕਮਿਸ਼ਨ ਨੇ ਤੁਰੰਤ ਹੀ ਮਾਮਲੇ ਦਾ ਨੋਟਿਸ ਲੈਂਦੇ ਹੋਏ ਨੋਟਿਸ ਜਾਰੀ ਕੀਤਾ। ਕਮਿਸ਼ਨ ਨੇ ਦਿੱਲੀ ਪੁਲਸ ਨੂੰ ਇਸ ਮਾਮਲੇ ’ਚ ਤੁਰੰਤ ਸ਼ਿਕਾਇਤ ਦਰਜ ਕਰਨ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਦੋਸ਼ੀ ਮਹਿਲਾ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਦਾ ਦਿੱਲੀ ਦੇ ਕਾਰੋਬਾਰੀਆਂ ਨੂੰ ਤੋਹਫ਼ਾ, ਪੂਰੀ ਦੁਨੀਆ ’ਚ ਵੇਚ ਸਕਣਗੇ ਸਾਮਾਨ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ