ਮੋਬਾਇਲ ਦੇਖਣ ''ਤੇ ਮਾਂ ਤੇ ਭੈਣ ਨੇ ਕੁੱਟਿਆ, ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ ਨਾਬਾਲਗ
Tuesday, Aug 27, 2024 - 11:00 AM (IST)
ਸਿਮਰੌਲ- ਇੰਦੌਰ ਦੇ ਸਿਮਰੋਲ ਖੇਤਰ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 13 ਸਾਲ ਦੇ ਇਕ ਬੱਚੇ ਨੇ ਆਪਣੀ ਮਾਂ ਅਤੇ ਵੱਡੀ ਭੈਣ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕਰਵਾਇਆ। ਵਿਦਿਆਰਥੀ ਨੇ ਸਕੂਲ ਦੀ ਐਕਟੀਵਿਟੀ ਦਾ ਪਤਾ ਲਗਾਉਣ ਲਈ ਮਾਂ ਦਾ ਮੋਬਾਇਲ ਦੇਖਿਆ ਸੀ। ਇਸ ਤੋਂ ਬਾਅਦ ਮਾਂ ਨੇ ਗੁੱਸੇ 'ਚ ਵਿਦਿਆਰਥੀ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਵੱਡੀ ਭੈਣ ਨੇ ਵੀ ਉਸ ਨਾਲ ਕੁੱਟਮਾਰ ਕੀਤੀ। ਇਸ ਤੋਂ ਨਾਰਾਜ਼ ਵਿਦਿਆਰਥੀ ਥਾਣੇ ਪਹੁੰਚਿਆ ਅਤੇ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾ ਦਿੱਤਾ।
ਪੁਲਸ ਅਨੁਸਾਰ ਕਨਾੜ ਪਿੰਡ 'ਚ ਰਹਿਣ ਵਾਲੇ 7ਵੀਂ ਦੇ ਵਿਦਿਆਰਥੀ ਨੇ ਐਤਵਾਰ ਨੂੰ ਸ਼ਿਕਾਇਤ ਦਰਜ ਕਰਵਾਈ। ਵਿਦਿਆਰਥੀ ਨੇ ਦੱਸਿਆ ਕਿ ਮੈਂ ਛੋਟੀ ਭੈਣ ਨਾਲ ਦਾਦਾ ਕੋਲ ਕਨਾੜ 'ਚ ਰਹਿੰਦੇ ਹਨ। ਮਾਂ ਲਾਲਘਾਟੀ-ਦਤੌਦਾ 'ਚ ਵੱਡੀ ਭੈਣ ਨਾਲ ਰਹਿੰਦੀ ਹੈ। ਸ਼ਨੀਵਾਰ ਤੋਂ ਛੁੱਟੀਆਂ ਪੈਣ ਕਾਰਨ ਅਸੀਂ ਦੋਵੇਂ ਭਰਾ-ਭੈਣ ਮਾਂ ਕੋਲ ਆਏ ਸੀ। ਸਕੂਲ 'ਚ ਮਾਂ ਦਾ ਮੋਬਾਇਲ ਨੰਬਰ ਦਿੱਤਾ ਹੈ। ਸਕੂਲ ਦੇ ਮੈਸੇਜ ਮਾਂ ਕੋਲ ਹੀ ਆਉਂਦੇ ਹਨ। ਇਸ ਕਾਰਨ ਸਕੂਲ ਐਕਟੀਵਿਟੀ ਦੀ ਜਾਣਕਾਰੀ ਮੈਨੂੰ ਨਹੀਂ ਮਿਲ ਪਾਉਂਦੀ ਹੈ। ਸੋਮਵਾਰ ਨੂੰ ਸਕੂਲ ਜਾਣ ਲਈ ਮੈਸੇਜ ਦੇਖਣਾ ਸੀ ਤਾਂ ਮਾਂ ਦਾ ਮੋਬਾਇਲ ਲਿਆ ਸੀ। ਮੋਬਾਇਲ ਦੇਖ ਕੇ ਮਾਂ ਗੁੱਸਾ ਹੋ ਗਈ ਅਤੇ ਕਹਿਣ ਲੱਗੀ ਕਿ ਕਿਸ ਤੋਂ ਪੁੱਛ ਕੇ ਮੋਬਾਇਲ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8