ਨਾਬਾਲਗ ਲੜਕਾ ਸ਼ੱਕੀ ਹਾਲਾਤ ਵਿਚ ਲਾਪਤਾ

Tuesday, Sep 01, 2026 - 06:17 PM (IST)

ਨਾਬਾਲਗ ਲੜਕਾ ਸ਼ੱਕੀ ਹਾਲਾਤ ਵਿਚ ਲਾਪਤਾ

ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਹਾੜੀਆਂ ਦਾ ਵਾਸੀ ਅਕਾਸ਼ ਕੁਮਾਰ ਸ਼ੱਕੀ ਹਾਲਾਤ ਨਾਲ ਲਾਪਤਾ ਹੋ ਗਿਆ ਹੈ। ਲੜਕੇ ਦੇ ਪਿਤਾ ਹਰਕੇਸ਼ ਕੁਮਾਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ 2 ਜੁੜਵਾ ਲੜਕੇ ਹਨ, ਜੋ ਕਿ ਦੋਵੇਂ ਹੀ ਮਾਛੀਵਾੜਾ ਦੇ ਪ੍ਰਾਈਵੇਟ ਸਕੂਲ ’ਚ ਪੜ੍ਹਦੇ ਸਨ। ਇਨ੍ਹਾਂ ’ਚੋਂ ਇਕ ਲੜਕਾ ਅਕਾਸ਼ ਕੁਮਾਰ ਜੋ ਕਿ ਦਸਵੀਂ ’ਚ ਫੇਲ੍ਹ ਹੋ ਗਿਆ ਤੇ ਘਰ ’ਚ ਹੀ ਰਹਿੰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਉਹ ਆਪਣੀ ਪਤਨੀ ਸਮੇਤ ਫੈਕਟਰੀ ’ਚ ਕੰਮ ’ਤੇ ਚਲਾ ਗਿਆ ਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਲੜਕਾ ਅਕਾਸ਼ ਕੁਮਾਰ ਘਰ ’ਚ ਮੌਜੂਦ ਨਹੀਂ ਸੀ।  ਉਸ ਦੀ ਕਾਫ਼ੀ ਤਲਾਸ਼ ਕੀਤੀ ਗਈ ਪਰ ਸੁਰਾਗ ਨਾ ਲੱਗਾ। ਕੂੰਮਕਲਾਂ ਪੁਲਸ ਵੱਲੋਂ ਮਾਮਲਾ ਦਰਜ ਕਰ ਨਾਬਾਲਗ ਲੜਕੇ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News