ਪੰਜਾਬ: ਜਾਇਦਾਦੀ ਵਿਵਾਦ ਨੂੰ ਲੈ ਲਈ ਅੱਗ ''ਚ ਝੁਲਸਿਆ ਵਿਅਕਤੀ, ਮੌਤ ਤੋਂ ਪਹਿਲਾਂ ਭੈਣ-ਜੀਜੇ ''ਤੇ ਲਾਏ ਗੰਭੀਰ ਦੋਸ਼

Tuesday, Sep 01, 2026 - 04:04 PM (IST)

ਪੰਜਾਬ: ਜਾਇਦਾਦੀ ਵਿਵਾਦ ਨੂੰ ਲੈ ਲਈ ਅੱਗ ''ਚ ਝੁਲਸਿਆ ਵਿਅਕਤੀ, ਮੌਤ ਤੋਂ ਪਹਿਲਾਂ ਭੈਣ-ਜੀਜੇ ''ਤੇ ਲਾਏ ਗੰਭੀਰ ਦੋਸ਼

ਅੰਮ੍ਰਿਤਸਰ/ਰਾਮਤੀਰਥ ਰੋਡ (ਅਕਸ਼ੈ): ਅੰਮ੍ਰਿਤਸਰ 'ਚ ਜਾਇਦਾਦੀ ਵਿਵਾਦ ਨਾਲ ਜੁੜਿਆ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਮਤੀਰਥ ਰੋਡ ਨੇੜੇ ਭੇਦਭਰੇ ਹਾਲਾਤ 'ਚ ਅੱਗ ਨਾਲ ਗੰਭੀਰ ਰੂਪ ਵਿੱਚ ਝੁਲਸੇ ਪਲਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰ ਵੱਲੋਂ ਇਸ ਘਟਨਾ ਨੂੰ ਪੁਰਾਣੇ ਜਾਇਦਾਦੀ ਵਿਵਾਦ ਨਾਲ ਜੋੜਦਿਆਂ ਗੰਭੀਰ ਦੋਸ਼ ਲਗਾਏ ਗਏ ਹਨ। ਮ੍ਰਿਤਕ ਦੇ ਪੁੱਤਰ ਹਰਮਨਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਦਾਦਾ ਸ਼ਾਮ ਸਿੰਘ ਦੀ ਪ੍ਰਾਪਰਟੀ ਨੂੰ ਲੈ ਕੇ ਉਨ੍ਹਾਂ ਦੀ ਭੂਆ ਸੁਮਨ ਬਾਲਾ ਅਤੇ ਫੁੱਫੜ ਪ੍ਰੇਮ ਸਿੰਘ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪਰਿਵਾਰ ਦਾ ਦਾਅਵਾ ਹੈ ਕਿ ਪਿਛਲੇ ਕਰੀਬ 10-15 ਸਾਲਾਂ ਤੋਂ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਘਰ ਖਾਲੀ ਕਰਵਾਉਣ ਲਈ ਕੋਰਟ-ਕਚਹਿਰੀ ਰਾਹੀਂ ਕਾਰਵਾਈ ਵੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ-ਅੰਮ੍ਰਿਤਸਰ ਏਅਰਪੋਰਟ 'ਤੇ ਫਿਰ ਹੰਗਾਮਾ, ਕਈ ਘੰਟੇ ਲੇਟ ਹੋਈ ਇਹ ਫਲਾਈਟ, ਗਰਮੀ 'ਚ ਯਾਤਰੀ ਖੱਜਲ-ਖੁਆਰ

ਹਰਮਨਦੀਪ ਸਿੰਘ ਮੁਤਾਬਕ, ਘਟਨਾ ਵਾਲੇ ਦਿਨ ਉਸ ਦੇ ਪਿਤਾ ਪਲਵਿੰਦਰ ਸਿੰਘ ਘਰੋਂ ਪਾਠ ਕਰਨ ਦੀ ਗੱਲ ਕਹਿ ਕੇ ਨਿਕਲੇ ਸਨ। ਕੁਝ ਸਮੇਂ ਬਾਅਦ ਪਰਿਵਾਰ ਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਕਿ ਰਾਮਤੀਰਥ ਰੋਡ ਨੇੜੇ ਪਲਵਿੰਦਰ ਸਿੰਘ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ ਹਨ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ। ਪਰਿਵਾਰ ਅਨੁਸਾਰ, ਹਸਪਤਾਲ ਲਿਜਾਂਦੇ ਸਮੇਂ ਪਲਵਿੰਦਰ ਸਿੰਘ ਹੋਸ਼ ਵਿੱਚ ਆਏ ਅਤੇ ਉਨ੍ਹਾਂ ਨੇ ਆਪਣੀ ਹਾਲਤ ਲਈ ਆਪਣੀ ਭੈਣ ਸੁਮਨ ਬਾਲਾ ਅਤੇ ਜੀਜੇ ਪ੍ਰੇਮ ਸਿੰਘ ਨੂੰ ਜ਼ਿੰਮੇਵਾਰ ਦੱਸਿਆ। ਡਾਕਟਰਾਂ ਮੁਤਾਬਕ ਉਨ੍ਹਾਂ ਦਾ ਸਰੀਰ ਕਰੀਬ 70 ਤੋਂ 80 ਫੀਸਦੀ ਤੱਕ ਝੁਲਸ ਗਿਆ ਸੀ। ਗੰਭੀਰ ਹਾਲਤ ਦੇ ਚਲਦਿਆਂ ਉਨ੍ਹਾਂ ਨੂੰ ਬਾਅਦ ਵਿੱਚ ਭੱਲਾ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਥਾਣਾ ਛੇਹਰਟਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ- ਕੈਨੇਡਾ 'ਚ ਪਠਾਨਕੋਟ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਪ੍ਰਾਪਤ ਹੋ ਚੁੱਕੀ ਹੈ। ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੀ ਭੈਣ ਅਤੇ ਜੀਜੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਮੁਤਾਬਕ ਅਗਲੀ ਕਾਨੂੰਨੀ ਕਾਰਵਾਈ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਤੱਥਾਂ ਦੇ ਆਧਾਰ ’ਤੇ ਕੀਤੀ ਜਾਵੇਗੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਜਾਂ ਅੰਤਿਮ ਤੌਰ ’ਤੇ ਜ਼ਿੰਮੇਵਾਰੀ ਤੈਅ ਕਰਨਾ ਜਾਂਚ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਸੰਭਵ ਹੋਵੇਗਾ।

ਇਹ ਵੀ ਪੜ੍ਹੋ- ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News