ਨਸ਼ੇ ਵੇਚਣ ਤੋਂ ਰੋਕਣ ''ਤੇ ਪ੍ਰਵਾਸੀਆਂ ਨੇ ਕੀਤਾ ਪਰਿਵਾਰ ''ਤੇ ਹਮਲਾ, ਇਕ ਨੌਜਵਾਨ ਗੰਭੀਰ ਜ਼ਖ਼ਮੀ
Friday, Sep 04, 2026 - 11:31 AM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਚ ਨਸ਼ਿਆਂ ਦਾ ਕਾਰੋਬਾਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਵਿੱਤਰ ਨਗਰੀ ਐਲਾਨੇ ਜਾਣ ਦੇ ਬਾਵਜੂਦ ਸ਼ਹਿਰ ਵਿਚ ਬਹੁਤ ਸਾਰੀਆਂ ਦੁਕਾਨਾਂ 'ਤੇ ਜਿੱਥੇ ਬੀੜੀਆਂ, ਸਿਗਰਟਾਂ, ਜਰਦਾ, ਤੰਬਾਕੂ ਆਦਿ ਆਮ ਹੀ ਵੇਚੇ ਜਾ ਰਹੇ ਹਨ, ਉਥੇ ਹੀ ਨਾਜਾਇਜ਼ ਸ਼ਰਾਬ ਅਤੇ ਹੋਰ ਹਰ ਤਰ੍ਹਾਂ ਦੇ ਮਾਰੂ ਨਸ਼ੇ ਸ਼ਹਿਰ ਵਿਚ ਵਿਕਣ ਸਬੰਧੀ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਾਰ ਆਪਣੀਆਂ ਚਿੰਤਾਵਾਂ ਪ੍ਰਗਟ ਕੀਤੀਆਂ ਜਾਂਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ: ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ ਲੱਗੇ ਭੂਚਾਲ ਦੇ ਝਟਕੇ
ਬੱਸ ਸਟੈਂਡ ਦੇ ਸਾਹਮਣੇ ਰੇਲਵੇ ਲਾਈਨਾਂ ਦੇ ਪਾਰ ਬਣੀਆ ਝੁੱਗੀਆਂ ਅਤੇ ਸ੍ਰੀ ਦਸ਼ਮੇਸ਼ ਅਕੈਡਮੀ ਸੜਕ ਉੱਪਰ ਬਣੀਆਂ ਝੁੱਗੀਆਂ ਵਿਚ ਇਹ ਮਾਰੂ ਨਸ਼ੇ ਬਾਹਰੋਂ ਆਏ ਪ੍ਰਵਾਸੀਆਂ ਵੱਲੋਂ ਆਮ ਹੀ ਵੇਚੇ ਜਾ ਰਹੇ ਹਨ ਅਤੇ ਜੇਕਰ ਕੋਈ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਜਾਨਲੇਵਾ ਹਮਲੇ ਕਰਨ ਤੋਂ ਵੀ ਨਹੀਂ ਡਰਦੇ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਸਥਾਨਕ ਸ੍ਰੀ ਦਸ਼ਮੇਸ਼ ਅਕੈਡਮੀ ਸੜਕ ਉੱਪਰ ਦੋਵੇਂ ਨਹਿਰਾਂ ਦੇ ਪਾਰ ਪਿੰਡ ਸਹੋਟਾ ਵਿਖੇ ਬੀਤੀ ਰਾਤ ਸਾਹਮਣੇ ਆਇਆ ਜਦੋਂ ਇਕ ਪ੍ਰਵਾਸੀ ਪਰਿਵਾਰ ਵੱਲੋਂ ਸ਼ਰੇਆਮ ਬੀੜੀਆਂ, ਸਿਗਰਟਾਂ ਜਰਦੇ, ਤੰਬਾਕੂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਮਾਰੂ ਨਸ਼ੇ ਵੇਚੇ ਜਾ ਰਹੇ ਸਨ ਤਾਂ ਨਾਲ ਦੇ ਗੁਆਂਢੀਆਂ ਵੱਲੋਂ ਇਸ ਗੱਲ ਦਾ ਇਤਰਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਜਿਹੇ ਕੰਮਾਂ ਨੂੰ ਕਰਨ ਤੋਂ ਵਰਜਿਆ ਗਿਆ ਤਾਂ ਪ੍ਰਵਾਸੀਆਂ ਵੱਲੋਂ ਉਕਤ ਪਰਿਵਾਰ ਉੱਪਰ ਹਮਲਾ ਕਰ ਦਿੱਤਾ ਗਿਆ।
ਪ੍ਰਵਾਸੀਆਂ ਵੱਲੋਂ ਕੀਤੇ ਹਮਲੇ ਵਿਚ ਪਰਿਵਾਰ ਦੇ ਮੈਂਬਰ ਮੁਹੰਮਦ ਸ਼ਾਹਿਦ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਿਚ ਦਾਖਲ ਮੁਹੰਮਦ ਸ਼ਾਹਿਦ ਦੀ ਧਰਮ ਪਤਨੀ ਮਹਿਕ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ’ਤੇ ਹਮਲਾ ਕਰਨ ਅਤੇ ਨਸ਼ੇ ਵੇਚਣ ਵਾਲੇ ਪ੍ਰਵਾਸੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਅੱਧੀ ਰਾਤ ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਟਲੀ ਵੱਡੀ ਵਾਰਦਾਤ! ਹਥਿਆਰ ਲੈ ਕੇ ਬਦਮਾਸ਼ਾਂ ਨੇ ਬਜ਼ੁਰਗ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
