ਬਾਗੇਸ਼ਵਰ ਬਾਬਾ ਖ਼ਿਲਾਫ਼ ਪੁਲਸ ''ਚ ਸ਼ਿਕਾਇਤ ਦਰਜ, ਜਾਣੋ ਕੀ ਹੈ ਪੂਰਾ ਮਾਮਲਾ
Tuesday, Sep 08, 2026 - 04:47 PM (IST)
ਕੋਲਕਾਤਾ (ਏਜੰਸੀ)- ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਨੇ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਦੁਰਗਾ ਪੂਜਾ ਦੌਰਾਨ ਮਾਸਾਹਾਰੀ ਭੋਜਨ ਛੱਡਣ ਦੀ ਅਪੀਲ ਨੂੰ ਲੈ ਕੇ ਉਨ੍ਹਾਂ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਦੋਸ਼ ਲਗਾਇਆ ਕਿ ਉਨ੍ਹਾਂ ਦੀ ਟਿੱਪਣੀ ਨਾਲ ਬੰਗਾਲੀਆਂ ਦੀਆਂ ਧਾਰਮਿਕ ਭਾਵਨਾਵਾਂ ਦੁਖੀ ਹੋਈਆਂ ਹਨ ਅਥਏ ਇਸ ਦਾ ਮਕਸਦ ਸਮਾਜਿਕ ਸਦਭਾਵਨਾ ਵਿਗਾੜਨਾ ਹੈ।
ਇੱਥੇ ਭਵਾਨੀਪੁਰ ਥਾਣੇ ਦੇ ਇੰਚਾਰਜ ਅਧਿਕਾਰੀ ਨੂੰ ਦਿੱਤੀ ਗਈ ਸ਼ਿਕਾਇਤ 'ਚ ਦੱਖਣ ਕੋਲਕਾਤਾ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਦੋਸ਼ ਲਗਾਇਆ ਕਿ ਸ਼ਾਸਤਰੀ ਨੇ 5 ਸਤੰਬਰ ਨੂੰ ਹਾਵੜਾ 'ਚ ਇਕ ਪ੍ਰੋਗਰਾਮ ਦੌਰਾਨ 'ਅਪਮਾਨਜਨਕ' ਟਿੱਪਣੀਆਂ ਕੀਤੀਆਂ ਸਨ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਦੀਪ ਪ੍ਰਸਾਦ ਨੇ ਸ਼ਿਕਾਇਤ 'ਚ ਕਿਹਾ,''ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਪ੍ਰਸ਼ਾਸਨਿਕ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਜ਼ਰੂਰੀ ਗ੍ਰਿਫ਼ਾਤਰੀਆਂ ਦੇ ਨਾਲ ਐੱਫਆਈਆਰ ਦਰਜ ਕੀਤੀ ਜਾਵੇ।''
ਕਾਂਗਰਸ ਨੇ ਦੋਸ਼ ਲਗਾਇਆ ਕਿ ਇਹ ਟਿੱਪਣੀਆਂ ਸਮਾਜ 'ਚ ਅਸ਼ਾਂਤੀ ਪੈਦਾ ਕਰ ਸਕਦੀਆਂ ਹਨ ਅਤੇ ਲੋਕਤੰਤਰੀ ਭਾਵਨਾ ਦੇ ਖ਼ਿਲਾਫ਼ ਹਨ। ਬਾਗੇਸ਼ਵਰ ਬਾਬਾ ਦੇ ਨਾਂ ਨਾਲ ਲੋਕਪ੍ਰਿਯ ਧੀਰੇਂਦਰ ਸ਼ਾਸਤਰੀ ਨੇ ਬੰਗਲਾਦੇਸ਼ੀਆਂ ਨੂੰ ਦੁਰਗਾ ਪੂਜਾ ਉਤਸਵ ਦੌਰਾਨ ਮਾਸਾਹਾਰੀ ਭੋਜਨ ਛੱਡਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਧਾਰਮਿਕ ਮੌਕਿਆਂ 'ਤੇ ਮਾਸ ਖਾਣ ਵਾਲੇ ਲੋਕਾਂ ਨੂੰ 'ਪਾਖੰਡੀ' ਕਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
