ਕਲਯੁੱਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਫਿਰ ਥਾਣੇ ਜਾ ਕਰ''ਤਾ ਸਰੰਡਰ
Monday, Sep 07, 2026 - 04:11 PM (IST)
ਰੋਹਤਕ- ਹਰਿਆਣਾ ਦੇ ਰੋਹਤਕ 'ਚ ਐਤਵਾਰ ਨੂੰ 20 ਸਾਲਾ ਮੁੰਡੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮਾਂ ਦੀ ਲਾਸ਼ ਵੇਹੜੇ 'ਚ ਛੱਡ ਕੇ ਉਹ ਸਦਰ ਥਾਣੇ ਪਹੁੰਚਿਆ ਅਤੇ ਪੁਲਸ ਮੁਲਾਜ਼ਮਾਂ ਨੂੰ ਕਿਹਾ,''ਮੈਂ ਮਾਂ ਨੂੰ ਮਾਰ ਦਿੱਤਾ ਹੈ, ਜਾ ਕੇ ਦੇਖ ਲਵੋ।'' ਸੂਚਨਾ ਮਿਲਦੇ ਹੀ ਪੁਲਸ ਟੀਮ ਪਹੁੰਚੀ। ਘਰ ਦੇ ਵੇਹੜੇ 'ਚ ਔਰਤ ਦੀ ਲਾਸ਼ ਪਈ ਸੀ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੀਜੀਆਈ ਦੇ ਮੁਰਦਾਘਰ ਰਖਵਾ ਦਿੱਤੀ।
ਔਰਤ ਦਾ ਪਤੀ ਅਤੇ ਨੌਜਵਾਨ ਦਾ ਪਿਤਾ ਗੁਜਰਾਤ 'ਚ ਇੰਜੀਨੀਅਰ ਹੈ। ਔਰਤ ਆਪਣੇ 3 ਬੱਚਿਆਂ ਅਤੇ ਸੱਸ-ਸਹੁਰੇ ਤੋਂ ਵੱਖ ਆਪਣੇ ਪੁਸ਼ਤੈਨੀ ਮਕਾਨ 'ਚ ਰਹਿੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਮਕਾਨ ਨੂੰ ਲੈ ਕੇ ਵਿਵਾਦ ਸੀ। ਬੇਟਾ ਆਪਣੀ ਮਾਂ ਦੇ ਵੱਖ ਰਹਿਣ ਤੋਂ ਨਾਰਾਜ਼ ਸੀ।ਉੱਥੇ ਹੀ ਮਾਰੀ ਗਈ ਔਰਤ ਦੇ ਪਿਤਾ ਨੇ ਆਪਣੇ ਜਵਾਈ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਜਵਾਈ ਨੇ ਹੀ ਇਹ ਕਤਲ ਕਰਵਾਇਆ ਹੈ। ਸਦਰ ਥਾਣਾ ਪੁਲਸ ਨੇ ਪਤੀ ਅਤੇ ਹੋਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਔਰਤ ਦੀ ਪਛਾਣ 40 ਸਾਲਾ ਪਿੰਕੀ ਵਜੋਂ ਹੋਈ ਹੈ। ਪਿੰਕੀ ਦੇ ਪੇਕੇ ਪਾਨੀਪਤ ਦੇ ਬਾਂਧ ਪਿੰਡ 'ਚ ਹਨ।
ਸਾਲ 2002 'ਚ ਉਸ ਦਾ ਵਿਆਹ ਰੋਹਤਕ ਦੇ ਦੇਵੇਂਦਰ ਸਿੰਘ ਨਾਲ ਹੋਇਆ ਸੀ। ਦੇਵੇਂਦਰ ਗੁਜਰਾਤ ਦੀ ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦਾ ਹੈ। ਵਿਆਹ ਤੋਂ ਬਾਅਦ ਦੋਵਾਂ ਦੇ ਤਿੰਨ ਬੱਚੇ ਹੋਏ। ਬੇਟਾ ਇਨ੍ਹਾਂ 'ਚ ਸਭ ਤੋਂ ਵੱਡਾ ਹੈ, ਜਿਸ ਦਾ ਨਾਂ ਪ੍ਰਿੰਸ ਹੈ। ਉਸ ਤੋਂ ਇਲਾਵਾ 2 ਧੀਆਂ ਹਨ। ਤਿੰਨੋਂ ਬੱਚੇ ਸੋਨੀਪਤ 'ਚ ਦਾਦਾ-ਦਾਦੀ ਨਾਲ ਰਹਿੰਦੇ ਹਨ।
ਸੂਤਰਾਂ ਅਨੁਸਾਰ ਪਿੰਕੀ ਦੀ ਆਪਣੇ ਸੱਸ-ਸਹੁਰੇ ਨਾਲ ਨਹੀਂ ਬਣਦੀ ਸੀ। ਇਸ ਕਾਰਨ ਉਹ ਪਤੀ ਦੇ ਪੁਸ਼ਤੈਨੀ ਮਕਾਨ 'ਚ ਵੱਖ ਰਹਿੰਦੀ ਸੀ। ਪ੍ਰਿੰਸ ਹਰ ਐਤਵਾਰ ਨੂੰ ਆਪਣੀ ਮਾਂ ਨੂੰ ਮਿਲਣ ਪਿੰਡ ਆਉਂਦਾ ਸੀ। ਅੱਜ ਯਾਨੀ 6 ਸਤੰਬਰ ਨੂੰ ਵੀ ਉਹ ਪਿੰਡ ਆਇਆ। ਦੋਸ਼ ਹੈ ਕਿ ਇਸੇ ਦੌਰਾਨ ਦੋਵਾਂ ਵਿਚਾਲੇ ਕਹਾਸੁਣੀ ਹੋ ਗਈ। ਇਸ ਤੋਂ ਬਾਅਦ ਪ੍ਰਿੰਸ ਨੇ ਮਾਂ ਦੀ ਛਾਤੀ 'ਤੇ ਬੈਠ ਕੇ ਚੁੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ। ਕਤਲ ਤੋਂ ਬਾਅਦ ਉਹ ਖੁਦ ਸਦਰ ਥਾਣੇ ਪਹੁੰਚਿਆ।
ਪਿੰਕੀ ਦੇ ਪਿਤਾ ਰਾਮਨਿਵਾਸ ਨੇ ਦੱਸਿਆ ਕਿ ਦੇਵੇਂਦਰ ਨੇ ਪ੍ਰਿੰਸ ਨੂੰ ਭੇਜ ਕੇ ਪਿੰਕੀ ਦਾ ਕਤਲ ਕਰਵਾਇਆ ਹੈ। ਰੋਹਤਕ ਪੁਲਸ ਵਲੋਂ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਕਿਹਾ ਕਿ ਪਿੰਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1), 3 (5), ਦੇ ਅਧੀਨ ਪਿੰਕੀ ਦੇ ਪਿਤਾ ਤੇ ਹੋਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬੇਟੇ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
