ਅਮਰੀਕੀ ਟੈਰਿਫ ਦੀ ਆਸ਼ੰਕਾ ਤੋਂ ਤਾਂਬਾ ਰਿਕਾਰਡ ਉਚਾਈ ’ਤੇ, 14,533 ਡਾਲਰ ਪ੍ਰਤੀ ਟਨ ’ਤੇ ਪਹੁੰਚਿਆ

Tuesday, Sep 08, 2026 - 06:49 PM (IST)

ਅਮਰੀਕੀ ਟੈਰਿਫ ਦੀ ਆਸ਼ੰਕਾ ਤੋਂ ਤਾਂਬਾ ਰਿਕਾਰਡ ਉਚਾਈ ’ਤੇ, 14,533 ਡਾਲਰ ਪ੍ਰਤੀ ਟਨ ’ਤੇ ਪਹੁੰਚਿਆ

ਬਿਜ਼ਨੈੱਸ ਡੈਸਕ : ਅਮਰੀਕਾ ਦੀ ਓਰੋਂ ਰਿਫਾਈਂਡ ਤਾਂਬੇ ’ਤੇ ਟੈਰਿਫ ਲਾਏ ਜਾਣ ਦੀ ਆਸ਼ੰਕਾ ’ਚ ਗਲੋਬਲ ਬਾਜ਼ਾਰ ’ਚ ਤਾਂਬੇ ਦੀ ਕੀਮਤ ਰਿਕਾਰਡ ਉਚਾਈ ’ਤੇ ਪਹੁੰਚ ਗਈ ਹੈ। ਕਾਰੋਬਾਰੀਆਂ ਵੱਲੋਂ ਸੰਭਾਵੀ ਸ਼ੁਲਕ ਤੋਂ ਪਹਿਲਾਂ ਤਾਂਬੇ ਦੀ ਖੇਪ ਅਮਰੀਕੀ ਬਾਜ਼ਾਰ ਭੇਜੇ ਜਾਣ ਨਾਲ ਹੋਰਨਾਂ ਬਾਜ਼ਾਰਾਂ ’ਚ ਉਪਲਬਧਤਾ ਘੱਟ ਗਈ ਹੈ, ਜਿਸ ਨਾਲ ਕੀਮਤਾਂ ਨੂੰ ਮਜ਼ਬੂਤੀ ਮਿਲੀ ਹੈ।

ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼

ਲੰਡਨ ਮੈਟਲ ਐਕਸਚੇਂਜ (ਐੱਲ. ਐੱਮ. ਈ.) ’ਤੇ 3 ਮਹੀਨੇ ਦਾ ਤਾਂਬਾ ਵਾਅਦਾ 0.8 ਫੀਸਦੀ ਵਧ ਕੇ 14,533 ਡਾਲਰ ਪ੍ਰਤੀ ਮੀਟ੍ਰਿਕ ਟਨ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਇਹ ਜਨਵਰੀ ਦੇ 14,527.50 ਡਾਲਰ ਦੇ ਪਿਛਲੇ ਉੱਚ ਪੱਧਰ ਤੋਂ ਵੀ ਉੱਪਰ ਹੈ। ਇਸ ਸਾਲ ਹੁਣ ਤੱਕ ਤਾਂਬੇ ਦੀ ਕੀਮਤ ਲੱਗਭਗ 17 ਫੀਸਦੀ ਅਤੇ ਪਿਛਲੇ 12 ਮਹੀਨਿਆਂ ’ਚ 47 ਫੀਸਦੀ ਵਧ ਚੁੱਕੀ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਘਰੇਲੂ ਬਾਜ਼ਾਰ ’ਚ ਵੀ ਤੇਜ਼ੀ

ਭਾਰਤ ’ਚ ਮਲਟੀ ਕਮੋਡਿਟੀ ਐਕਸਚੇਂਜ ’ਤੇ ਸਤੰਬਰ ਦਾ ਤਾਂਬਾ ਵਾਅਦਾ 1.21 ਫੀਸਦੀ ਇੰਟਰ-ਡੇ ਉੱਚ ਪੱਧਰ ’ਤੇ ਪਹੁੰਚ ਗਿਆ।

ਪੁਰਾਣੀ ਹੁੰਦੀ ਖਦਾਨਾਂ ਕਾਰਨ ਤਾਂਬੇ ਦੀ ਸਪਲਾਈ ’ਤੇ ਦਬਾਅ ਵਧ ਰਿਹਾ ਹੈ। ਦੂਜੇ ਪਾਸੇ, ਡਾਟਾ ਸੈਂਟਰ, ਨਵਿਆਉਣਯੋਗ ਊਰਜਾ ਅਤੇ ਬਿਜਲੀ ਗ੍ਰਿਡ ਤੋਂ ਮੰਗ ਲਗਾਤਾਰ ਵਧ ਰਹੀ ਹੈ। ਪਹਿਲੀ ਛਮਾਹੀ ’ਚ ਗਲੋਬਲ ਤਾਂਬਾ ਖਦਾਨ ਉਤਪਾਦਨ ਲੱਗਭਗ 1 ਫੀਸਦੀ ਅਤੇ ਕੰਸੰਟ੍ਰੇਟ ਉਤਪਾਦਨ 2.6 ਫੀਸਦੀ ਘਟਿਆ ਹੈ। ਬਾਜ਼ਾਰ ’ਚ ‘ਬੈਕਵਰਡੇਸ਼ਨ’ ਦੀ ਸਥਿਤੀ ਵੀ ਨੇੜਲੇ ਸਮੇਂ ’ਚ ਸਪਲਾਈ ਦੀ ਕਮੀ ਦਾ ਇਸ਼ਾਰਾ ਕਰ ਰਹੀ ਹੈ।

ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ
: ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News