ਆਪਣੀ ਇੱਜ਼ਤ ਬਚਾਉਣ ਲਈ ਮਾਂ-ਬੇਟੀ ਨੇ ਚਲਦੀ ਟਰੇਨ ਤੋਂ ਮਾਰੀ ਛਾਲ

Monday, Nov 13, 2017 - 12:55 AM (IST)

ਕਾਨਪੁਰ, (ਇੰਟ)- ਕਾਨਪੁਰ ਵਿਚ ਛੇੜਖਾਨੀ ਤੋਂ ਬਚਣ ਲਈ ਚਲਦੀ ਟਰੇਨ ਤੋਂ ਮਾਂ ਅਤੇ ਬੇਟੀ ਵਲੋਂ ਛਾਲ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਦੋਵਾਂ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ। ਘਟਨਾ ਕਾਨਪੁਰ ਦੇ ਚੰਦਾਰੀ ਸਟੇਸ਼ਨ ਦੇ ਕੋਲ ਦੀ ਹੈ। ਦੋਵਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 
ਕੋਲਕਾਤਾ ਦੀ ਰਹਿਣ ਵਾਲੀ ਔਰਤ ਆਪਣੀ ਬੇਟੀ ਦੇ ਨਾਲ ਦਿੱਲੀ ਆ ਰਹੀ ਸੀ, ਦੋਨੋਂ ਹਾਵੜਾ ਤੋਂ ਟਰੇਨ ਵਿਚ ਬੈਠੀਆਂ ਸਨ। ਔਰਤ ਦਾ ਦੋਸ਼ ਹੈ ਕਿ ਟਰੇਨ ਵਿਚ ਕੁਝ ਬਦਮਾਸ਼ਾਂ ਨੇ ਉਸ ਦੀ ਬੇਟੀ ਦੇ ਨਾਲ ਕਾਫੀ ਦੇਰ ਤਕ ਛੇੜਛਾੜ ਕੀਤੀ। ਬੇਟੀ ਨੂੰ ਬਚਾਉਣ ਲਈ ਔਰਤ ਨੇ ਬੇਟੀ ਸਮੇਤ ਚਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਕੁਝ ਲੜਕੇ ਹਾਵੜਾ ਤੋਂ ਹੀ ਟਰੇਨ ਵਿਚ ਚੜ੍ਹੇ ਸੀ ਅਤੇ ਦੋਵੇਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲੱਗ ਪਏ ਸੀ। ਔਰਤ ਨੇ ਇਸ ਗੱਲ ਦੀ ਸ਼ਿਕਾਇਤ ਟਰੇਨ ਵਿਚ ਬੈਠੇ ਪੁਲਸ ਅਧਿਕਾਰੀ ਨੂੰ ਵੀ ਕੀਤੀ ਪਰ ਪੁਲਸ ਨੇ ਦੋਨਾਂ ਦੀ ਕੋਈ ਮਦਦ ਨਹੀਂ ਕੀਤੀ। ਇਸ ਦੇ ਬਾਅਦ ਸ਼ਰਾਰਤੀ ਅਨਸਰ ਦੋਵਾਂ ਨਾਲ ਹੋਰ ਜ਼ਿਆਦਾ ਛੇੜਖਾਨੀ ਕਰਨ ਲੱਗੇ ਪਏ, ਜਦੋਂ ਔਰਤ ਨੂੰ ਲੱਗਿਆ ਕਿ ਹੁਣ ਗੱਲ ਜ਼ਿਆਦਾ ਵੱਧ ਗਈ ਹੈ ਤਾਂ ਉਸ ਨੇ ਆਪਣੀ ਬੇਟੀ ਨੂੰ ਲੈ ਕੇ ਟਰੇਨ ਤੋਂ ਛਾਲ ਮਾਰ ਦਿੱਤੀ। 
ਟਰੇਨ ਗਾਰਡ ਨੇ ਮਾਂ-ਬੇਟੀ ਨੂੰ ਟਰੇਨ ਤੋਂ ਛਾਲ ਮਾਰਦੇ ਹੋਏ ਦੇਖ ਲਿਆ। ਉਸ ਨੇ ਇਸ ਦੀ ਜਾਣਕਾਰੀ ਜੀ. ਆਰ. ਪੀ. ਨੂੰ ਦਿੱਤੀ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਪਹੁੰਚੀ ਅਤੇ ਮਾਂ-ਬੇਟੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। 


Related News