ਮਾਂ ਦੇ ਪ੍ਰੇਮੀ ਨੇ ਬੱਚੇ ਨੂੰ ਅਗਵਾ ਕਰਕੇ ਮਾਰ ਦਿੱਤਾ

Wednesday, Oct 25, 2017 - 03:02 PM (IST)

ਮਾਂ ਦੇ ਪ੍ਰੇਮੀ ਨੇ ਬੱਚੇ ਨੂੰ ਅਗਵਾ ਕਰਕੇ ਮਾਰ ਦਿੱਤਾ

ਛਪਰਾ— ਬਿਹਾਰ ਦੇ ਸਾਰਣ ਜ਼ਿਲੇ ਦੇ ਸਿਤਾਬ ਦਿਯਾਰਾ ਦੇ ਰਿਵਿਲਗੰਜ 'ਚ ਬੁੱਧਵਾਰ ਨੂੰ ਪੰਜ ਸਾਲ ਦੇ ਬੱਚੇ ਨੂੰ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੇ ਲੋਕ ਕਿਡਨੈਪ ਕੀਤੇ ਗਏ ਬੱਚੇ ਦੀ ਤਲਾਸ਼ ਕਰ ਰਹੇ ਸਨ, ਉਦੋਂ ਅਨਿਲ ਸਹਿਨੀ ਨਾਮ ਦਾ ਵਿਅਕਤੀ ਥਾਣੇ ਪੁੱਜਾ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ ਹੀ ਬੱਚੇ ਨੂੰ ਅਗਵਾ ਕੀਤਾ ਸੀ। 
ਅਨਿਲ ਨੇ ਪੁਲਸ ਦੇ ਸਾਹਮਣੇ ਆਪਣਾ ਜ਼ੁਰਮ ਕਬੂਲ ਕੀਤਾ। ਅਨਿਲ ਨੇ ਦੱਸਿਆ ਕਿ ਬੱਚੇ ਦੀ ਮਾਂ ਨਾਲ ਉਸ ਦੇ ਨਾਜਾਇਜ਼ ਸੰਬੰਧ ਸੀ। ਬੱਚੇ ਦੀ ਮਾਂ ਨਾਲ ਉਸ ਦੇ ਰਿਸ਼ਤੇ ਪਿਛਲੇ ਕੁਝ ਦਿਨ ਤੋਂ ਠੀਕ ਨਹੀਂ ਚੱਲ ਰਹੇ ਸੀ। ਉਹ ਮੇਰੀ ਗੱਲ ਨਹੀਂ ਮੰਨਦੀ ਸੀ। ਇਸ ਤੋਂ ਮੈਨੂੰ ਗੁੱਸਾ ਆ ਗਿਆ, ਮੈਂ ਉਸ ਨੂੰ ਧਮਕੀ ਦਿੱਤੀ ਸੀ ਕਿ ਮੇਰੀ ਗੱਲ ਨਹੀਂ ਮੰਨੇਗੀ ਤਾਂ ਬੱਚੇ ਨੂੰ ਮਾਰ ਦਵਾਗਾਂ। ਧਮਕੀ ਦੇਣ ਦੇ ਬਾਅਦ ਵੀ ਔਰਤ ਨੇ ਅਨਿਲ ਦੀ ਗੱਲ ਨਹੀਂ ਮੰਨੀ ਤਾਂ ਉਸ ਨੇ ਉਸ ਦੇ ਬੱਚੇ ਨੂੰ ਅਗਵਾ ਕਰ ਲਿਆ। ਅਗਵਾ ਕਰਨ ਦੇ ਬਾਅਦ ਅਨਿਲ ਨੇ ਬੱਚੇ ਦਾ ਕਤਲ ਕਰ ਦਿੱਤਾ ਅਤੇ ਲਾਸ ਨੂੰ ਸਰਯੂ ਨਦੀ 'ਚ ਸੁੱਟ ਦਿੱਤਾ। ਅਨਿਲ ਵੱਲੋਂ ਦੱਸੇ ਗਏ 'ਤੇ ਗੋਤਾਖੋਰ ਦੀ ਮਦਦ ਨਾਲ ਬੱਚੇ ਦੀ ਲਾਸ਼ ਦੀ ਤਲਾਸ਼ ਕੀਤੀ ਜਾ ਰਹੀ ਹੈ।


Related News