ਇਕ ਹਫ਼ਤੇ ’ਚ ਫਿਰ ਤੋਂ ਦੌੜਣ ਲੱਗਣਗੀਆਂ ਜ਼ਿਆਦਾਤਰ ਯਾਤਰੀ ਟਰੇਨਾਂ

Wednesday, Jun 09, 2021 - 04:27 AM (IST)

ਇਕ ਹਫ਼ਤੇ ’ਚ ਫਿਰ ਤੋਂ ਦੌੜਣ ਲੱਗਣਗੀਆਂ ਜ਼ਿਆਦਾਤਰ ਯਾਤਰੀ ਟਰੇਨਾਂ

ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਤੇਜ਼ੀ ਨਾਲ ਯਾਤਰੀ ਸੇਵਾਵਾਂ ਦੀ ਬਹਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੂਬਿਆਂ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਕ ਹਫ਼ਤੇ ’ਚ ਵਿਸ਼ੇਸ਼ ਮੇਲ ਐਕਸਪ੍ਰੈੱਸ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ- ਤੀਜੀ ਲਹਿਰ ਬੱਚਿਆਂ ਲਈ ਕਿੰਨੀ ਖ਼ਤਰਨਾਕ, ਇਸ 'ਤੇ ਕੋਈ ਡਾਟਾ ਨਹੀਂ: ਡਾ. ਗੁਲੇਰੀਆ

ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਤ ਸ਼ਰਮਾ ਨੇ ਕਿਹਾ ਕਿ ਰੇਲਵੇ ਨੇ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਤੇਜ਼ੀ ਨਾਲ ਆਮ ਹੋ ਰਹੀ ਸਥਿਤੀ ਦੇ ਦਰਮਿਆਨ 1 ਜੂਨ ਤੋਂ ਬਾਅਦ ਲੱਗਭਗ 88 ਵਿਸ਼ੇਸ਼ ਮੇਲ ਐਕਸਪ੍ਰੈੱਸ ਗੱਡੀਆਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਸਾਡਾ ਟੀਚਾ ਛੇਤੀ ਤੋਂ ਛੇਤੀ ਯਾਤਰੀ ਸੇਵਾਵਾਂ ਸ਼ੁਰੂ ਕਰਨਾ ਹੈ। ਇਸ ਸਮੇਂ 889 ਯਾਤਰੀ ਮੇਲ ਐਕਸਪ੍ਰੈੱਸ ਗੱਡੀਆਂ ਚੱਲ ਰਹੀਆਂ ਹਨ। 479 ਪੈਸੰਜਰ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅਗਲੇ 5-6 ਦਿਨਾਂ ’ਚ ਸੂਬਿਆਂ ਨਾਲ ਗੱਲ ਕਰ ਕੇ ਅਸੀਂ ਛੇਤੀ ਤੋਂ ਛੇਤੀ ਯਾਤਰੀ ਸੇਵਾਵਾਂ ਦੀ ਬਹਾਲੀ ਕਰ ਦੇਵਾਂਗੇ।

ਇਹ ਵੀ ਪੜ੍ਹੋ- ਪ੍ਰਾਈਵੇਟ ਹਸਪਤਾਲਾਂ ਲਈ ਤੈਅ ਹੋਈ ਵੈਕਸੀਨ ਦੀ ਕੀਮਤ, ਸਪੂਤਨਿਕ-ਵੀ ਤੋਂ ਮਹਿੰਗੀ ਹੈ ਦੇਸੀ ਕੋਵੈਕਸੀਨ

ਬੀਤੇ ਦਿਨੀਂ ਮੰਗ ਦੇ ਆਧਾਰ ’ਤੇ 500 ਵਿਸ਼ੇਸ਼ ਗੱਡੀਆਂ ਮੁੰਬਈ ਅਤੇ ਦਿੱਲੀ ਖੇਤਰ ਤੋਂ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਟੇਸ਼ਨਾਂ ਲਈ ਚਲਾਈਆਂ ਗਈਆਂ ਹਨ। ਪਿਛਲੇ ਮਹੀਨੇ ’ਚ ਯਾਤਰੀਆਂ ਦੀ ਗਿਣਤੀ 5 ਲੱਖ ਤੱਕ ਸੀ ਪਰ ਜੂਨ ’ਚ ਇਹ ਗਿਣਤੀ 13 ਲੱਖ ਤੱਕ ਆ ਗਈ ਹੈ। ਕਈ ਸੂਬਿਆਂ ਨੇ ਯਾਤਰੀਆਂ ਲਈ ਆਰ. ਟੀ. ਪੀ. ਸੀ. ਆਰ. ਅਤੇ ਐਂਟੀਜਨ ਟੈਸਟ ਦੀ ਸ਼ਰਤ ਲਗਾ ਰੱਖੀ ਹੈ। ਇਨ੍ਹਾਂ ਸਭ ਗੱਲਾਂ ’ਤੇ ਸੂਬਿਆਂ ਨਾਲ ਗੱਲ ਹੋ ਰਹੀ ਹੈ। ਕਈ ਸੂਬਿਆਂ ਨੇ ਸ਼ਰਤਾਂ ਨੂੰ ਨਰਮ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News