ਹੈਦਰਾਬਾਦ : ਗਣਪਤੀ ਵਿਸਰਜਨ ਦੇ ਪ੍ਰੋਗਰਾਮ ''ਚ ਸ਼ਾਮਲ ਹੋਣਗੇ ਮੋਹਨ ਭਾਗਵਤ
Tuesday, Sep 10, 2019 - 11:35 PM (IST)

ਹੈਦਰਾਬਾਦ — ਤੇਲੰਗਾਨਾ ਦੇ ਹੈਦਰਾਬਾਦ 'ਚ ਗਣਪਤੀ ਵਿਸਰਜਨ ਦੇ ਪ੍ਰੋਗਰਾਮ 'ਚ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਮੁਖੀ ਮੋਹਨ ਭਾਗਵਤ ਸ਼ਾਮਲ ਹੋਣਗੇ। ਮੋਹਨ ਭਾਗਵਤ 12 ਦਸੰਬਰ ਨੂੰ ਏ.ਆਈ.ਐੱਮ.ਆਈ.ਐੱਮ. ਮੁਖੀ ਅਸਦੁਦੀਨ ਓਵੈਸੀ ਦੇ ਸੰਸਦੀ ਖੇਤਰ ਹੈਦਰਾਬਾਦ 'ਚ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਚਾਰਮੀਨਾਰ ਨੇੜੇ ਐੱਮ.ਜੇ. ਮਾਰਕੀਟ ਸਰਕਿਲ 'ਚ ਲੋਕਾਂ ਨੂੰ ਸੰਬੋਧਿਤ ਕਰਨਗੇ।