ਕੇਦਾਰਨਾਥ: ਦੁਆਰ ਖੁੱਲ੍ਹਣ ਦੇ ਦਿਨ ਹੀ ਪੂਜਾ ਕਰਨ ਵਾਲੇ ਪਹਿਲੇ ਪੀ.ਐੱਮ. ਹੋਣਗੇ ਮੋਦੀ

04/29/2017 1:27:09 PM

ਦੇਹਰਾਦੂਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3 ਮਈ ਦੇ ਕੇਦਾਰਨਾਥ ਧਾਮ ਦੇ ਪ੍ਰਸਤਾਵਤ ਦੌਰੇ ਨੂੰ ਲੈ ਕੇ ਵਿਸ਼ੇਸ਼ ਤਿਆਰੀ ਕੀਤੀ ਜਾ ਰਹੀ ਹੈ। ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹੋਣਗੇ, ਜੋ ਕੇਦਾਰ ਧਾਮ ਦੇ ਦੁਆਰ ਖੁੱਲ੍ਹਣ ਦੇ ਪਹਿਲੇ ਹੀ ਦਿਨ ਇੱਥੇ ਆਉਣਗੇ। ਇਸ ਲਈ ਰੂਦਰਪ੍ਰਯਾਗ ਤੋਂ ਲੈ ਕੇ ਗੌਰੀਕੁੰਡ ਤੱਕ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਦੇਖਦੇ ਹੋਏ ਕੇਦਾਰਘਾਟੀ ਦੇ ਲੋਕਾਂ ''ਚ ਵੀ ਬਹੁਤ ਉਤਸ਼ਾਹ ਹੈ। ਲੋਕ ਪ੍ਰਧਾਨ ਮੰਤਰੀ ਤੋਂ ਕੇਦਾਰ ਧਾਮ ਨੂੰ ਸੜਕ ਨਾਲ ਜੋੜਨ ਦੀ ਮੰਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ 3 ਮਈ ਨੂੰ ਸਵੇਰੇ 7.25 ਵਜੇ ਜੌਲੀਗਰਾਂਟ ਏਅਰਪੋਰਟ ਪੁੱਜਣਗੇ। 8.50 ਉਹ ਕੇਦਾਰ ਧਾਮ ''ਚ ਦਰਸ਼ਨ ਅਤੇ ਪੂਜਨ ਤੋਂ ਬਾਅਦ 11.35 ਵਜੇ ਪਤੰਜਲੀ ਯੋਗਪੀਠ ਹਰਿਦੁਆਰ ਜਾਣਗੇ। ਉੱਥੇ ਇਕ ਸੋਧ ਸੰਸਥਾ ਦਾ ਉਦਘਾਟਨ ਕਰ ਕੇ ਦੁਪਹਿਰ 12.50 ਵਜੇ ਵਾਪਸ ਦਿੱਲੀ ਆਉਣਗੇ।
ਮੋਦੀ ਦਾ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਕੇਦਾਰਘਾਟੀ ਨਾਲ ਖਾਸਾ ਲਗਾਅ ਰਿਹਾ ਹੈ। 90 ਦੇ ਦਹਾਕੇ ਤੱਕ ਮੋਦੀ ਲਗਭਗ ਹਰ ਸਾਲ ਕੇਦਾਰ ਬਾਬਾ ਦੇ ਦਰਸ਼ਨ ਲਈ ਆਉਂਦੇ ਹਨ। ਕੇਦਾਰਨਆਥ ਦੇ ਬਜ਼ੁਰਗ ਤੀਰਥਪੁਰੋਹਿਤ ਸ਼੍ਰੀਨਿਵਾਸ ਪੋਸਤੀ ਅਨੁਸਾਰ ਕੇਦਾਰਨਾਥ ਮੰਦਰ ਤੋਂ 2 ਕਿਲੋਮੀਟਰ ਪਹਿਲਾਂ ਗਰੂੜਚੱਟੀ ''ਚ ਉਨ੍ਹਾਂ ਦਾ ਟਿਕਾਣਾ ਰਹਿੰਦਾ ਸੀ। ਇੱਥੋਂ ਉਹ ਸਾਧਨਾ ਲਈ ਕੇਦਾਰਨਾਥ ਧਾਮ ਜਾਇਆ ਕਰਦੇ ਸਨ। 4 ਸਾਲ ਪਹਿਲਾਂ ਜਦੋਂ ਸਾਲ 2013 ''ਚ ਕੇਦਾਰਘਾਟੀ ''ਚ ਤ੍ਰਾਸਦੀ ਹੋਈ ਤਾਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਉਸ ਸਮੇਂ ਉਨ੍ਹਾਂ ਨੇ ਰਾਜ ਦੀ ਸਾਬਕਾ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਦੇ ਸਾਹਮਣੇ ਇਸ ਮੰਦਰ ਨੂੰ ਗੋਦ ਲੈਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਸਿਆਸੀ ਨੁਕਸਾਨ ਕਾਰ ਸਾਬਕਾ ਰਾਜ ਸਰਕਾਰ ਨੇ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਕੇਦਾਰਨਾਥ ਦਰਸ਼ਨਾਂ ਲਈ ਆਉਣ ਵਾਲੇ ਨਰਿੰਦਰ ਮੋਦੀ ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਸਾਲ 1980 ''ਚ ਮਰਹੂਮ ਇੰਦਰਾ ਗਾਂਧੀ ਅਤੇ ਸਾਲ 1989 ''ਚ ਵੀ.ਪੀ. ਸਿੰਘ ਬਾਬਾ ਦੇ ਦਰਸ਼ਨ ਲਈ ਆਏ ਸਨ।


Disha

News Editor

Related News