ਸੋਮਵਾਰ ਨੂੰ ਸ਼ਿਵ ਦੀ ਪੂਜਾ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ, ਨਹੀਂ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ
4/28/2024 3:43:52 PM
ਜਲੰਧਰ (ਬਿਊਰੋ) - ਹਿੰਦੂ ਧਰਮ ’ਚ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਮਾਨਤਾ ਅਨੁਸਾਰ ਇਸ ਦਿਨ ਭੋਲੇਨਾਥ ਦੀ ਪੂਜਾ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਇਸ ਦਿਨ ਕਈ ਲੋਕ ਭਗਵਾਨ ਸ਼ਿਵ ਜੀ ਦੀ ਪੂਜਾ ਦੇ ਨਾਲ-ਨਾਲ ਵਰਤ ਆਦਿ ਵੀ ਰੱਖਦੇ ਹਨ। ਇਸ ਦਿਨ ਵਿਆਹੁਤਾ ਜੋੜੇ ਜੇਕਰ ਮੰਦਰ ’ਚ ਜਾ ਕੇ ਪੂਜਾ ਕਰਨ ਤਾਂ, ਉਨ੍ਹਾਂ ਦੀ ਜ਼ਿੰਦਗੀ 'ਚ ਸੁੱਖ ਆਉਣਗੇ। ਭਗਵਾਨ ਸ਼ਿਵ ਜੀ ਦੀ ਪੂਜਾ ਅਰਚਨਾ ਵਿੱਚ ਕਿਸੇ ਪ੍ਰਕਾਰ ਦੀ ਭੁੱਲ ਹੋ ਜਾਵੇ ਤਾਂ ਭਗਵਾਨ ਨਾਰਾਜ਼ ਹੋ ਸਕਦੇ ਹਨ। ਇਸ ਨਾਲ ਪੈਸੇ ਦੀ ਘਾਟ ਹੋ ਸਕਦੀ ਹੈ। ਹਰੇਕ ਵਿਅਕਤੀ ਨੂੰ ਪੂਜਾ ਵਿੱਚ ਕੁਝ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਦੀ ਪੂਜਾ 'ਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਪੂਜਾ ਦੇ ਕੱਪੜੇ :-
ਹਰੇ ਰੰਗ ਦੇ ਕੱਪੜੇ ਪਹਿਨ ਕੇ ਕਰੋ ਪੂਜਾ
ਸ਼ਿਵ ਜੀ ਦੀ ਪੂਜਾ ਦੌਰਾਨ ਪਾਏ ਜਾਣ ਵਾਲੇ ਕੱਪੜਿਆਂ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਪਰ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਸ਼ਾਸਤਰਾਂ ਮੁਤਾਬਕ ਸ਼ਿਵ ਦੀ ਪੂਜਾ ਦੇ ਸਮੇਂ ਹਰੇ ਰੰਗ ਦੇ ਕੱਪੜੇ ਪਾਉਣੇ ਸ਼ੁੱਭ ਮੰਨੇ ਜਾਂਦੇ ਹਨ, ਜੋ ਲੋਕ ਇਸ ਦੀ ਪਾਲਣ ਨਹੀਂ ਕਰਦੇ ਅਤੇ ਕਿਸੇ ਵੀ ਰੰਗ ਦੇ ਕੱਪੜੇ ਪਹਿਨ ਕੇ ਪੂਜਾ ਕਰ ਲੈਂਦੇ ਹਨ ਉਨ੍ਹਾਂ 'ਤੇ ਸ਼ਿਵ ਜੀ ਦੀ ਕ੍ਰਿਪਾ ਨਹੀਂ ਹੁੰਦੀ ਅਤੇ ਨਾ ਹੀ ਪੂਜਾ ਦਾ ਠੀਕ ਫਲ ਮਿਲ ਪਾਉਂਦਾ ਹੈ।
ਭੁੱਲ ਕੇ ਵੀ ਪੂਜਾ ਦੌਰਾਨ ਨਾ ਪਾਉਣਾ ਕਾਲੇ ਕੱਪੜੇ
ਸੋਮਵਾਰ ਦੇ ਦਿਨ ਪੂਜਾ ਕਰਦੇ ਹੋਏ ਕਾਲੇ ਕੱਪੜੇ ਭੁੱਲ ਕੇ ਵੀ ਨਹੀਂ ਪਾਉਣੇ ਚਾਹੀਦੇ ਕਿਉਂਕਿ ਧਾਰਮਿਕ ਮਾਨਤਾਵਾਂ ਦੀ ਮੰਨੀਏ ਤਾਂ ਭਗਵਾਨ ਸ਼ਿਵ ਨੂੰ ਕਾਲਾ ਰੰਗ ਪਸੰਦ ਨਹੀਂ ਹੈ। ਅਜਿਹੀ ਹਾਲਤ ਵਿਚ ਸ਼ਿਵ ਜੀ ਦੀ ਪੂਜਾ ਦੌਰਾਨ ਕਾਲੇ ਕੱਪੜੇ ਪਹਿਨਣ ਤੋਂ ਹਮੇਸ਼ਾ ਬਚੋ ਅਤੇ ਕੋਸ਼ਿਸ਼ ਕਰੋ ਕਿ ਸੋਮਵਾਰ ਨੂੰ ਸ਼ਿਵ ਪੂਜਾ 'ਚ ਹਰਾ, ਲਾਲ, ਸਫੈਦ, ਪੀਲਾ ਜਾਂ ਅਸਮਾਨੀ ਰੰਗ ਦੇ ਕੱਪੜੇ ਪਾਓ।
ਭੁੱਲ ਕੇ ਨਾ ਚੜ੍ਹਾਓ ਇਹ ਚੀਜ਼ਾਂ
1. ਮਾਨਤਾ ਹੈ ਕਿ ਸ਼ਿਵ ਜੀ ਨੂੰ ਸਫੈਦ ਰੰਗ ਦੇ ਫੁੱਲ ਪਸੰਦ ਹੁੰਦੇ ਹਨ ਪਰ ਉੱਥੇ ਹੀ ਕੇਤਕੀ ਦਾ ਫੁੱਲ ਸਫੈਦ ਹੋਣ ਦੇ ਬਾਵਜੂਦ ਸ਼ਿਵ ਜੀ ਦੀ ਪੂਜਾ 'ਚ ਨਹੀਂ ਪ੍ਰਯੋਗ ਕੀਤਾ ਜਾਂਦਾ ਹੈ। ਉੱਥੇ ਹੀ ਭਗਵਾਨ ਸ਼ਿਵ ਦੀ ਪੂਜਾ 'ਚ ਸ਼ੰਖ ਨਾਲ ਜਲ ਅਰਪਿਤ ਕਰਨ ਦਾ ਵਿਧਾਨ ਵੀ ਨਹੀਂ ਹੈ। ਇਸ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।
2. ਸ਼ਿਵ ਜੀ ਦੀ ਪੂਜਾ 'ਚ ਜੇਕਰ ਤੁਸੀਂ ਚਾਵਲ ਚੜ੍ਹਾਉਂਦੇ ਹੋ ਤਾਂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਚਾਵਲ ਖੰਡਿਤ ਨਹੀਂ ਹੋਣੇ ਚਾਹੀਦੇ। ਇਸ ਦੇ ਨਾਲ ਹੀ ਸ਼ਿਵ ਜੀ ਨੂੰ ਤੁਸੀਂ ਨਾਰੀਅਲ ਤਾਂ ਚੜ੍ਹਾ ਸਕਦੇ ਹੋ ਪਰ ਨਾਰੀਅਲ ਦਾ ਪਾਣੀ ਨਹੀਂ ਚੜ੍ਹਾ ਸਕਦੇ।
ਧੰਨ 'ਚ ਵਾਧਾ ਕਰਨ ਲਈ ਕਰੋ ਇਹ ਉਪਾਅ :—
ਜੋਤਿਸ਼ ਅਨੁਸਾਰ ਦੋ ਕਪੂਰ ਅਤੇ ਇਕ ਲੌਂਗ ਦੇ ਉਪਾਅ ਨਾਲ ਤੁਸੀਂ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹੋ। ਇਸ ਉਪਾਅ ਨਾਲ ਧਨ ਆਉਣ ਦੇ ਵੀ ਸਾਰੇ ਰਸਤੇ ਖੁੱਲ੍ਹ ਜਾਂਦੇ ਹਨ। ਆਓ ਜਾਣਦੇ ਹਾਂ ਇਸ ਉਪਾਅ ਬਾਰੇ।
-ਸੋਮਵਾਰ ਦੇ ਦਿਨ ਸਭ ਤੋਂ ਪਹਿਲਾਂ ਘਰ ਦੀ ਪੂਜਾ ਵਾਲੀ ਥਾਂ 'ਤੇ 2 ਕਪੂਰ ਅਤੇ ਲੌਂਗ ਲੈ ਕੇ ਬੈਠ ਜਾਓ ਅਤੇ ਦੋਵਾਂ ਕਪੂਰਾਂ ਅਤੇ ਲੌਂਗ ਨੂੰ ਸ਼ਿਵ ਜੀ ਦੀ ਮੂਰਤੀ ਜਾਂ ਤਸਵੀਰ ਦੇ ਸਾਹਮਣੇ ਰੱਖ ਦਿਓ। ਇਸ ਤੋਂ ਬਾਅਦ ਤੁਸੀਂ ਓਮ ਨਮੋ: ਸ਼ਿਵਾਏ ਮੰਤਰ ਦਾ 21 ਵਾਰ ਜਾਪ ਕਰੋ। ਜਾਪ ਕਰਨ ਤੋਂ ਬਾਅਦ ਆਪਣੀ ਹਥੇਲੀ 'ਚ ਦੋਵਾਂ ਕਪੂਰਾਂ ਵਿਚਕਾਰ ਲੌਂਗ ਰੱਖੋ ਅਤੇ ਮੁੱਠੀ ਬੰਦ ਕਰਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਬੋਲ ਦਿਓ। ਇਸ ਤੋਂ ਬਾਅਦ ਲੌਂਗ ਅਤੇ ਕਪੂਰ ਲੈ ਕੇ ਕਿਸੇ ਸ਼ਿਵ ਮੰਦਰ ਜਾ ਕੇ ਸ਼ਿਵਲਿੰਗ 'ਤੇ ਚੜ੍ਹਾਏ ਹੋਏ ਜਲ ਨਾਲ ਕਪੂਰ ਨੂੰ ਸਪਰਸ਼ ਕਰਾਓ। ਸਪਰਸ਼ ਕਰਾਉਣ ਤੋਂ ਬਾਅਦ ਉਸ ਕਪੂਰ ਅਤੇ ਲੌਂਗ ਨੂੰ ਸਾੜ ਦਿਓ। ਇਸ ਤੋਂ ਇਲਾਵਾ ਕਪੂਰ ਨੂੰ ਕਿਸੇ ਤੁਲਸੀ ਦੇ ਪੌਦੇ ਕੋਲ ਵੀ ਸਾੜ ਸਕਦੇ ਹੋ। ਇਸ ਉਪਾਅ ਨੂੰ ਕਰਦੇ ਹੀ ਤੁਹਾਨੂੰ ਜਲਦੀ ਹੀ ਇਸ ਦਾ ਨਤੀਜਾ ਦੇਖਣ ਨੂੰ ਮਿਲ ਜਾਵੇਗਾ।