ਮੋਦੀ ਨੇ ਭ੍ਰਿਸ਼ਟਾਚਾਰ ਨੂੰ ''ਵੈਂਟੀਲੇਟਰ'' ਤੇ ਵਿਕਾਸ ਨੂੰ ''ਐਕਸੀਲੇਟਰ'' ਉਤੇ ਲਿਆ ਖੜ੍ਹਾ ਕੀਤਾ : ਨਕਵੀ

Sunday, May 05, 2019 - 03:26 AM (IST)

ਮੋਦੀ ਨੇ ਭ੍ਰਿਸ਼ਟਾਚਾਰ ਨੂੰ ''ਵੈਂਟੀਲੇਟਰ'' ਤੇ ਵਿਕਾਸ ਨੂੰ ''ਐਕਸੀਲੇਟਰ'' ਉਤੇ ਲਿਆ ਖੜ੍ਹਾ ਕੀਤਾ : ਨਕਵੀ

ਜੈਪੁਰ, (ਭਾਸ਼ਾ)– ਭਾਜਪਾ ਦੇ ਸੀਨੀਅਰ ਨੇਤਾ ਮੁਖਤਾਰ ਅੱਬਾਸ ਨੱਕਵੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 5 ਸਾਲ ਦੌਰਾਨ ਭ੍ਰਿਸ਼ਟਾਚਾਰ ਨੂੰ ਵੈਂਟੀਲੇਟਰ 'ਤੇ ਅਤੇ ਵਿਕਾਸ ਨੂੰ 'ਐਕਸੀਲੇਟਰ' ਉਤੇ ਲਿਆ ਖੜ੍ਹਾ ਕੀਤਾ ਹੈ।
ਸ਼ਨੀਵਾਰ ਇਥੇ ਇਕ ਚੋਣ ਜਲਸੇ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਤੇ 5 ਸਾਲ ਦੌਰਾਨ ਸਮਾਜ ਦੇ ਸਭ ਵਰਗਾਂ ਨੂੰ ਤਰੱਕੀ ਦੇ ਬਰਾਬਰ ਮੌਕੇ ਮੁਹੱਈਆ ਕਰਵਾਉਣੇ ਮੋਦੀ ਸਰਕਾਰ ਦੀ ਇਕ ਵੱਡੀ ਤੇ ਅਹਿਮ ਪ੍ਰਾਪਤੀ ਹੈ। ਮੋਦੀ ਨੇ ਪਿਛਲੇ 5 ਸਾਲ ਦੌਰਾਨ ਵਿਕਾਸ ਦੇ ਖਰੜੇ ਨੂੰ ਵੋਟਾਂ ਦੇ ਸੌਦੇ ਦੇ ਸੌੜੇ ਸਿਆਸੀ ਚੱਕਰ 'ਚੋਂ ਬਾਹਰ ਕੱਢ ਕੇ ਸਮਾਜ ਦੇ ਸਭ ਲੋੜਵੰਦ ਲੋਕਾਂ ਨੂੰ ਤਰੱਕੀ ਦੇ ਬਰਾਬਰ ਮੌਕੇ ਮੁਹੱਈਆ ਕਰਵਾਏ। ਮੋਦੀ ਵੱਲੋਂ ਭ੍ਰਿਸ਼ਟਾਚਾਰ ਨੂੰ ਵੈਂਟੀਲੇਟਰ 'ਤੇ ਰੱਖਣ ਨਾਲ ਘਪਲਿਆਂ 'ਚ ਸ਼ਾਮਲ ਲੋਕ ਘੁਟਣ ਮਹਿਸੂਸ ਕਰ ਰਹੇ ਹਨ।


author

KamalJeet Singh

Content Editor

Related News