ਚਾਰਜਿੰਗ 'ਤੇ ਲੱਗੇ ਫੋਨ 'ਚ ਗੇਮ ਖੇਡ ਰਿਹਾ ਸੀ ਬੱਚਾ, ਅਚਾਨਕ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸਿਆ
Wednesday, Aug 30, 2023 - 08:58 PM (IST)
ਨੈਸ਼ਨਲ ਡੈਸਕ- ਮੋਬਾਇਲ ਨੂੰ ਚਾਰਜਿੰਗ 'ਤੇ ਲਗਾ ਕੇ ਗੇਮ ਖੇਡ ਰਿਹਾ ਇਕ ਬੱਚਾ ਹਾਦਸੇ ਦਾ ਸ਼ਿਕਾਰ ਹੋ ਗਿਆ। ਅਚਾਨਕ ਮੋਬਾਇਲ ਫੋਨ 'ਚ ਧਮਾਕਾ ਹੋਣ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਹਫੜਾ-ਦਫੜੀ 'ਚ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਹਾਲਤ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ। ਮਾਮਲਾ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ– ਮੈਡਮ ਦੀ ਸ਼ਰਮਨਾਕ ਕਰਤੂਤ, ਵਿਦਿਆਰਥੀ ਨੂੰ ਦੂਜੇ ਬੱਚਿਆਂ ਤੋਂ ਮਰਵਾਈਆਂ ਚਪੇੜਾਂ, ਭਖਿਆ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਉਮਰ 12 ਸਾਲ ਹੈ। ਉਸਦਾ ਪਿਤਾ ਆਪਣੇ ਮੋਬਾਇਲ ਫੋਨ ਨੂੰ ਚਾਰਜਿੰਗ 'ਤੇ ਲਗਾ ਕੇ ਕਿਤੇ ਚਲਾ ਗਿਆ ਸੀ। ਬੱਚਾ ਚਾਰਜਿੰਗ 'ਤੇ ਲੱਗੇ ਫੋਨ 'ਚ ਗੇਮ ਖੇਡਣ ਲੱਗਾ। ਗੇਮ ਖੇਡਦੇ-ਖੇਡਦੇ ਅਚਾਨਕ ਮੋਬਾਇਲ 'ਚ ਧਮਾਕਾ ਹੋ ਗਿਆ। ਮੋਬਾਇਲ ਤੇਜ਼ ਧਮਾਕੇ ਦੇ ਨਾਲ ਫਟ ਗਿਆ ਜਿਸ ਕਾਰਨ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ– ਫਲਾਈਟ 'ਚ ਬੰਬ ਹੈ!... ਮੁੰਬਈ ਪੁਲਸ ਨੂੰ 10 ਸਾਲਾ ਬੱਚੇ ਦੀ ਕਾਲ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ
ਜਾਣਕਾਰੀ ਮੁਤਾਬਕ, ਮਦਨਪੁਰ ਥਾਣਾ ਖੇਤਰ ਦੇ ਬਿਦੌਰਾ ਪਿੰਡ ਦਾ ਰਹਿਣ ਵਾਲਾ ਉੱਤਮ ਸਿੰਘ ਜਦੋਂ ਕੰਮ ਤੋਂ ਘਰ ਪਰਤਿਆ ਤਾਂ ਮੋਬਾਇਲ ਨੂੰ ਚਾਰਜ ਕਰਨ ਲਈ ਚਾਰਜਿੰਗ ਕੇਬਲ ਬਿਜਲੀ ਦੇ ਪਲੱਗ 'ਚ ਲਗਾ ਦਿੱਤੀ। ਫਿਰ ਉਹ ਆਪਣੇ ਦੂਜੇ ਕੰਮ 'ਚ ਰੁਝ ਗਿਆ। ਇਸ ਵਿਚਕਾਰ ਉਸਦਾ ਪੁੱਤਰ ਸਚਿਨ ਚਾਰਜਿੰਗ 'ਤੇ ਲੱਗੇ ਫੋਨ 'ਤੇ ਹੀ ਗੇਮ ਖੇਡਣ ਲੱਗ ਗਿਆ। ਫੋਨ ਉਸਦੇ ਹੱਥ 'ਚ ਹੀ ਫਟ ਗਿਆ ਅਤੇ ਉਹ ਗੰਭੀਰ ਰੂਪ ਨਾਲ ਝੁਲਸ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲਿਆਂ ਨੇ ਜ਼ਖ਼ਮੀ ਹਾਲਤ 'ਚ ਸਚਿਨ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ। ਸਚਿਨ ਦੇ ਦੋਵੇਂ ਹੱਥ ਅਤੇ ਉਂਗਲੀਆਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਚਾਰਜਿੰਗ 'ਤੇ ਲੱਗੇ ਮੋਬਾਇਲ 'ਚ ਧਮਾਕਾ ਹੋਇਆ। ਕਈ ਮਾਹਿਰ ਸਲਾਹ ਦਿੰਦੇ ਹਨ ਕਿ ਚਾਰਜਿੰਗ 'ਤੇ ਲਗਾ ਕੇ ਮੋਬਾਇਲ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)