ਹਿਮਾਚਲ ਪ੍ਰਦੇਸ਼ ’ਚ ਲਾਪਤਾ 21 ਸਾਲਾ ਇਜ਼ਰਾਈਲੀ ਟ੍ਰੈਕਰ ਮਿਲਿਆ

06/13/2022 6:12:43 PM

ਸ਼ਿਮਲਾ (ਭਾਸ਼ਾ)-ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਵਿਚਾਲੇ ਹੰਪਟਾ ਪਾਸ ਟ੍ਰੈਕ ਦੌਰਾਨ ਲਾਪਤਾ ਹੋਏ 26 ਸਾਲਾ ਇਜ਼ਰਾਈਲੀ ਟ੍ਰੈਕਰ (ਪੈਦਲ ਲੰਬੀ ਯਾਤਰਾ ਕਰਨ ਵਾਲਾ) ਮਿਲ ਗਿਆ ਹੈ। ਕੁੱਲੂ ਦੇ ਐੱਸ. ਪੀ. ਗੁਰਦੇਵ ਸ਼ਰਮਾ ਨੇ ਦੱਸਿਆ ਕਿ ਟ੍ਰੈਕਰ ਦਾ ਪਤਾ ਲਾ ਲਿਆ ਗਿਆ ਹੈ ਅਤੇ ਉਹ ਇਕ ਕੈਂਪ ’ਚ ਰੁਕਿਆ ਹੋਇਆ ਹੈ। ਸੂਬੇ ਦੇ ਆਫ਼ਤ ਪ੍ਰਬੰਧਨ ਨਿਰਦੇਸ਼ਕ ਸੁਦੇਸ਼ ਮੋਖਤਾ ਨੇ ਸੋਮਵਾਰ ਇਥੇ ਦੱਸਿਆ ਕਿ ਲਾਹੌਲ-ਸਪਿਤੀ ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ 2 ਇਜ਼ਰਾਈਲੀ ਟ੍ਰੈਕਰ ਯੁਵਾਨ ਕੋਹਾਨ ਅਤੇ ਰੈਨ ਹੰਪਟਾ ਦੱਰਾ ਪਾਰ ਕਰ ਰਹੇ ਸਨ।

ਇਹ ਵੀ ਪੜ੍ਹੋ : ਲੁਟੇਰਿਆਂ ’ਚ ਨਹੀਂ ਰਿਹਾ ਖ਼ਾਕੀ ਦਾ ਖ਼ੌਫ਼, ਲੁੱਟ-ਖੋਹ ਦੌਰਾਨ ਪੰਜਾਬ ਪੁਲਸ ਦੇ ASI ਨੂੰ ਮਾਰੀ ਗੋਲ਼ੀ

ਕੋਹਾਨ ਐਤਵਾਰ ਦੇਰ ਰਾਤ ਕੋਕਸਰ ਖੇਤਰ ’ਚ ਪਹੁੰਚਿਆ, ਜਦਕਿ ਰੈਨ ਨਹੀਂ ਪਹੁੰਚਿਆ। ਦੋਹਾਂ ਨੇ 9 ਜੂਨ ਨੂੰ ਕੁੱਲੂ ਜ਼ਿਲ੍ਹੇ ਦੇ ਮਨਾਲੀ ਤੋਂ ਹੰਪਟਾ ਦੇ ਰਸਤੇ ਲਾਹੌਲ-ਸਪਿਤੀ ਜ਼ਿਲ੍ਹੇ ’ਚ ਕੋਕਸਰ ਵੱਲ ਆਪਣੀ ਯਾਤਰਾ ਸ਼ੁਰੂ ਕੀਤੀ ਸੀ। ਸ਼ਰਮਾ ਨੇ ਕਿਹਾ ਕਿ ਮਨਾਲੀ ਉਪ ਮੰਡਲ ਮੈਜਿਸਟ੍ਰੇਟ ਨੇ ਇਕ ਬਚਾਅ ਟੀਮ ਤਾਇਨਾਤ ਕੀਤੀ, ਜਿਸ ’ਚ ਐਡਵੈਂਚਰ ਟੂਰ ਆਪ੍ਰੇਟਰਜ਼ ਐਸੋਸੀਏਸ਼ਨ ਮਨਾਲੀ ਦੇ ਦੋ ਮੈਂਬਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਬਚਾਅ ਦਲ ਨੇ ਖੋਜ ਲਈ ਨਿੱਜੀ ਹੈਲੀਕਾਪਟਰ ਦੀ ਵਰਤੋਂ ਕੀਤੀ ਅਤੇ ਲਾਪਤਾ ਟ੍ਰੈਕਰ ਦਾ ਪਤਾ ਲਗਾਇਆ। ਮੋਖਤਾ ਨੇ ਦੱਸਿਆ ਕਿ ਲਾਪਤਾ ਟ੍ਰੈਕਰ ਦਾ ਪਤਾ ਲਗਾਉਣ ਲਈ ਸਥਾਨਕ ਲੋਕਾਂ ਦੇ ਨਾਲ ਪੁਲਸ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਸੀ।


Manoj

Content Editor

Related News