ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਵੀ ਚੋਣ ਨਹੀਂ ਲੜਨ ਦਾ ਕੀਤਾ ਐਲਾਨ
Saturday, Mar 23, 2024 - 06:23 PM (IST)
ਪਟਨਾ (ਵਾਰਤਾ)- ਕਾਂਗਰਸ ਦੀ ਸੀਨੀਅਰ ਨੇਤਾ ਅਤੇ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਵੀ ਇਸ ਵਾਰ ਦੀਆਂ ਆਮ ਚੋਣਾਂ ਨਹੀਂ ਲੜਨ ਦਾ ਐਲਾਨ ਕੀਤਾ ਹੈ। ਸ਼੍ਰੀਮਤੀ ਕੁਮਾਰ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀਂ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨ ਦਾ ਐਲਾਨ ਕੀਤਾ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤਾ,''2024 ਦੀਆਂ ਆਮ ਚੋਣਾਂ 'ਚ ਮੈਂ ਨਹੀਂ ਲੜਨ ਦਾ ਫ਼ੈਸਲਾ ਕੀਤਾ ਹੈ। ਮੈਂ ਆਪਣੇ ਦੇਸ਼ ਦੇ ਲੋਕਾਂ, ਵਿਸ਼ੇਸ਼ ਕਰ ਕੇ ਗਰੀਬਾਂ, ਵਾਂਝੇ ਵਰਗ ਅਤੇ ਔਰਤਾਂ ਦੀ ਸੇਵਾ ਹਮੇਸ਼ਾ ਕਰਦੀ ਰਹਾਂਗੀ।''
ਦੱਸਣਯੋਗ ਹੈ ਕਿ ਸ਼੍ਰੀਮਤੀ ਮੀਰਾ ਕੁਮਾਰ 2 ਵਾਰ ਬਿਹਾਰ ਦੇ ਸਾਸਾਰਾਮ (ਸੁਰੱਖਿਅਤ) ਸੰਸਦੀ ਖੇਤਰ ਦਾ ਪ੍ਰਤੀਨਿਧੀਤੱਵ ਕਰ ਚੁੱਕੀ ਹੈ। ਉਹ ਸਾਸਾਰਾਮ ਤੋਂ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਜਿੱਤੇ ਸਨ। 2004 'ਚ ਉਹ ਕੇਂਦਰੀ ਮੰਤਰੀ ਅਤੇ 2009 'ਚ ਦੇਸ਼ ਦੀ ਪਹਿਲੀ ਮਹਿਲਾ ਲੋਕ ਸਭਾ ਸਪੀਕਰ ਬਣੇ ਸਨ ਪਰ 2014 ਅਤੇ 2019 'ਚ ਉ ਸਾਸਾਰਾਮ 'ਚ ਭਾਜਪਾ ਉਮੀਦਵਾਰ ਛੇਦੀ ਪਾਸਵਾਨ ਤੋਂ ਹਾਰ ਗਈ। ਉਨ੍ਹਾਂ ਦੇ ਪਿਤਾ ਜਗਜੀਵਨ ਰਾਮ 1952 ਦੇ ਪਹਿਲੀ ਚੋਣ ਤੋਂ 1986 ਤੱਕ ਸਾਸਾਰਾਮ ਲੋਕ ਸਭਾ ਤੋਂ ਲਗਾਤਾਰ 8 ਵਾਰ ਸੰਸਦ ਮੈਂਬਰ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8