ਮਥੁਰਾ ''ਚ ਬਣਿਆ ਦੇਸ਼ ਦਾ ਪਹਿਲਾ ਹਾਥੀ ਸਮਾਰਕ

11/11/2019 5:05:40 PM

ਮਥੁਰਾ— ਮਥੁਰਾ 'ਚ ਹਾਥੀਆਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਸੰਸਥਾ ਵਾਈਲਡ ਲਾਈਫ ਐੱਸ.ਓ.ਐੱਸ. ਇਲਾਜ ਦੌਰਾਨ ਮ੍ਰਿਤਕ ਹਾਥੀਆਂ ਦੀ ਯਾਦਗੀਰੀ 'ਚ ਇਕ ਸਮਾਰਕ ਦਾ ਨਿਰਮਾਣ ਕੀਤਾ ਹੈ। ਸੰਸਥਾ ਨੇ ਦੱਸਿਆ ਕਿ ਇਹ ਸਮਾਰਕ ਉਨ੍ਹਾਂ ਹਾਥੀਆਂ ਦੀ ਯਾਦ 'ਚ ਬਣਾਇਆ ਗਿਆ ਹੈ, ਜਿਨ੍ਹਾਂ ਨੂੰ ਰੈਸਕਿਊ ਆਪਰੇਸ਼ਨਜ਼ ਦੌਰਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਵਾਈਲਡ ਲਾਈਫ ਐੱਸ.ਓ.ਐੱਸ. ਹਾਥੀ ਸੁਰੱਖਿਆ ਕੇਂਦਰ ਦੇ ਮੈਨੇਜਰ ਨਰੇਸ਼ ਕੁਮਾਰ ਨੇ ਦੱਸਿਆ ਕਿ ਹਾਥੀਆਂ ਲਈ ਬਣਨ ਵਾਲਾ ਇਹ ਸਮਾਰਕ ਦੇਸ਼ ਦਾ ਇਸ ਤਰ੍ਹਾਂ ਦਾ ਪਹਿਲਾ ਸਮਾਰਕ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ, ਉਨ੍ਹਾਂ ਕੋਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਚਾਏ ਗਏ 23 ਹਾਥੀ ਮੌਜੂਦ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੈਮੋਰੀਅਲ ਬਾਰੇ ਦੱਸਦੇ ਹੋਏ ਕੁਮਾਰ ਨੇ ਕਿਹਾ ਕਿ ਇਸ ਨੂੰ ਉਨ੍ਹਾਂ ਹਾਥੀਆਂ ਦੀ ਯਾਦ 'ਚ ਬਣਾਇਆ ਗਿਆ ਹੈ, ਜਿਨ੍ਹਾਂ ਰੈਸਕਿਊ ਕੀਤਾ ਗਿਆ ਸੀ ਅਤੇ ਜਿਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

PunjabKesariਇੱਥੇ ਮ੍ਰਿਤਕ ਹਾਥੀਆਂ ਦੇ ਨਾਂ ਨਾਲ ਉਨ੍ਹਾਂ ਬਾਰੇ ਲਿਖਿਆ ਹੋਇਆ ਬੋਰਡ ਵੀ ਲਗਾਇਆ ਗਿਆ ਹੈ ਤਾਂ ਕਿ ਲੋਕ ਉਸ ਦੇ ਬਾਰੇ ਜਾਣ ਸਕਣ। ਦੱਸਣਯੋਗ ਹੈ ਕਿ ਵਾਈਲਡ ਲਾਈਫ਼ ਐੱਸ.ਓ.ਐੱਸ. ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਸੰਸਥਾ ਹੈ। ਇਸ ਨੇ ਮਥੁਰਾ ਦੇ ਫਹਿਰ ਬਲਾਕ ਦੇ ਚੁਰਮੁਰਾ ਪਿੰਡ 'ਚ ਹਾਥੀ ਸੁਰੱਖਿਆ ਸੈਂਟਰ ਦੀ ਸਥਾਪਨਾ ਕੀਤੀ ਹੈ, ਜਿੱਥੇ ਦੇਸ਼ ਭਰ ਤੋਂ ਰੈਸਕਿਊ ਕਰ ਲਿਆਂਦੇ ਗਏ ਹਾਥੀਆਂ ਨੂੰ ਰੱਖਿਆ ਗਿਆ ਹੈ। ਸੰਸਥਾ ਨੇ ਹਾਥੀਆਂ ਲਈ ਇਕ ਹਸਪਤਾਲ ਦੀ ਵੀ ਸਥਾਪਨਾ ਕੀਤੀ ਹੈ।


DIsha

Content Editor

Related News