ਪੰਜਾਬ ’ਚ ਸੁਹਾਵਣਾ ਬਣਿਆ ਰਹੇਗਾ ਮੌਸਮ, ਦੇਸ਼ ਭਰ ’ਚ ਬਰਫ਼ਬਾਰੀ, ਗੜ੍ਹੇਮਾਰੀ ਤੇ ਲੂ ਦੇ ਹਾਲਾਤ
Wednesday, May 01, 2024 - 03:32 AM (IST)
ਪੰਜਾਬ ਡੈਸਕ– ਚੱਕਰਵਾਤ ਦੇ ਰੂਪ ’ਚ ਪੱਛਮੀ ਗੜਬੜੀ ਹੁਣ ਪਾਕਿਸਤਾਨ ਤੇ ਨਾਲ ਲੱਗਦੇ ਅਫ਼ਗਾਨਿਸਤਾਨ ’ਚ ਸਮੁੰਦਰ ਦੇ ਤਲ ਤੋਂ 3.1 ਤੇ 9.6 ਕਿਲੋਮੀਟਰ ਉੱਪਰ ਹੈ। ਇਕ ਹੋਰ ਚੱਕਰਵਾਤ ਸਮੁੰਦਰ ਤਲ ਤੋਂ 1.5 ਤੇ 3.1 ਕਿਲੋਮੀਟਰ ਦੇ ਵਿਚਕਾਰ ਉੱਤਰ-ਪੂਰਬੀ ਅਸਾਮ ’ਚ ਹੈ।
ਇਹ ਗੜਬੜੀ ਬਿਹਾਰ ਤੋਂ ਮਨੀਪੁਰ ਤੱਕ ਉਪ ਹਿਮਾਲਿਆ ਪੱਛਮੀ ਬੰਗਾਲ ਤੇ ਦੱਖਣੀ ਅਸਾਮ ’ਚੋਂ ਲੰਘ ਰਹੀ ਹੈ। ਦੱਖਣ-ਪੂਰਬੀ ਮੱਧ ਪ੍ਰਦੇਸ਼ ਤੋਂ ਵਿਦਰਭ, ਮਰਾਠਵਾੜਾ ਤੇ ਉੱਤਰੀ ਅੰਦਰੂਨੀ ਕਰਨਾਟਕ ਤੋਂ ਹੁੰਦਿਆਂ ਦੱਖਣੀ ਅੰਦਰੂਨੀ ਕਰਨਾਟਕ ਤੱਕ ਔਸਤ ਸਮੁੰਦਰੀ ਤਲ ਤੋਂ 1.5 ਕਿਲੋਮੀਟਰ ਦੀ ਉਚਾਈ ਤੱਕ ਤੂਫ਼ਾਨ/ਹਵਾ ਦੀ ਰੁਕਾਵਟ ਫੈਲੀ ਹੋਈ ਹੈ।
ਇਕ ਚੱਕਰਵਾਤ ਦੱਖਣੀ ਤਾਮਿਲਨਾਡੂ ਤੇ ਆਲੇ-ਦੁਆਲੇ ਦੇ ਖ਼ੇਤਰਾਂ ’ਚ ਹੈ। ਇਕ ਤਾਜ਼ਾ ਪੱਛਮੀ ਗੜਬੜੀ 3 ਮਈ ਦੀ ਰਾਤ ਤੋਂ ਪੱਛਮੀ ਹਿਮਾਲੀਅਨ ਖ਼ੇਤਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ’ਚ ਮੌਸਮ ’ਚ ਗੜਬੜੀ
ਪਿਛਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ ਤੇ ਹਿਮਾਚਲ ਪ੍ਰਦੇਸ਼ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਤੇ ਕੁਝ ਥਾਵਾਂ ’ਤੇ ਭਾਰੀ ਬਰਫ਼ਬਾਰੀ ਹੋਈ। ਅਰੁਣਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫ਼ਬਾਰੀ ਹੋਈ। ਉੱਤਰੀ ਪੰਜਾਬ, ਉੱਤਰੀ ਹਰਿਆਣਾ, ਸਿੱਕਮ, ਵਿਦਰਭ ਤੇ ਦੱਖਣੀ ਛੱਤੀਸਗੜ੍ਹ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਮੀਂਹ ਪਿਆ।
ਇਹ ਖ਼ਬਰ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਪ੍ਰਜਵਲ ਰੇਵੰਨਾ ਦੀ ਸੈਕਸ ਟੇਪ ਕਿਵੇਂ ਹੋਈ ਲੀਕ? ਡਰਾਈਵਰ ਹੀ ਬਣਿਆ ਕੇਸ ਦਾ ਮੁੱਖ ਪਾਤਰ
ਦੱਖਣੀ ਕੇਰਲ, ਦੱਖਣੀ ਤਾਮਿਲਨਾਡੂ ਤੇ ਉੱਤਰ-ਪੂਰਬੀ ਭਾਰਤ ’ਚ ਹਲਕੀ ਬਾਰਿਸ਼ ਹੋਈ। ਗੰਗਾ ਦੇ ਪੱਛਮੀ ਬੰਗਾਲ ’ਚ ਕਈ ਥਾਵਾਂ ’ਤੇ ਤੇ ਉਪ ਹਿਮਾਲੀਅਨ ਪੱਛਮੀ ਬੰਗਾਲ, ਬਿਹਾਰ ਤੇ ਸੌਰਾਸ਼ਟਰ ਤੇ ਕੱਛ ’ਚ ਕੁਝ ਥਾਵਾਂ ’ਤੇ ਲੂ ਦੀਆਂ ਸਥਿਤੀਆਂ ਬਣੀਆਂ। ਝਾਰਖੰਡ, ਕੇਰਲ, ਕੋਂਕਣ ਤੇ ਗੋਆ ਤੇ ਰਾਇਲਸੀਮਾ ਦੇ ਕੁਝ ਹਿੱਸਿਆਂ ’ਚ ਲੂ ਦੇ ਹਾਲਾਤ ਪੈਦਾ ਹੋਏ।
ਅਗਲੇ 24 ਘੰਟਿਆਂ ਦੌਰਾਨ ਸੰਭਾਵਿਤ ਮੌਸਮ ਦੀ ਗਤੀਵਿਧੀ
ਅਗਲੇ 24 ਘੰਟਿਆਂ ਦੌਰਾਨ ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ, ਲੱਦਾਖ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫ਼ਬਾਰੀ ਹੋ ਸਕਦੀ ਹੈ। 30 ਅਪ੍ਰੈਲ ਨੂੰ ਜੰਮੂ-ਕਸ਼ਮੀਰ, ਗਿਲਗਿਤ-ਬਾਲਟਿਸਤਾਨ, ਮੁਜ਼ੱਫਰਾਬਾਦ ਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਤੇ ਬਰਫ਼ਬਾਰੀ ਹੋ ਸਕਦੀ ਹੈ। ਉੱਤਰਾਖੰਡ ’ਚ ਹਲਕੀ ਬਾਰਿਸ਼ ਹੋ ਸਕਦੀ ਹੈ। ਅਰੁਣਾਚਲ ਪ੍ਰਦੇਸ਼ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਬਰਫ਼ਬਾਰੀ ਸੰਭਵ ਹੈ। ਉੱਤਰ-ਪੂਰਬੀ ਭਾਰਤ ’ਚ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਵਿਦਰਭ, ਮਰਾਠਵਾੜਾ ਤੇ ਦੱਖਣੀ ਛੱਤੀਸਗੜ੍ਹ ਦੇ ਕੁਝ ਹਿੱਸਿਆਂ ’ਚ ਮੀਂਹ ਤੇ ਗਰਜ ਦੀ ਸੰਭਾਵਨਾ ਹੈ।
ਪੰਜਾਬ ਦੇ ਉੱਤਰੀ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਉੱਤਰੀ ਹਰਿਆਣਾ ਤੇ ਉੱਤਰ-ਪੱਛਮੀ ਰਾਜਸਥਾਨ ’ਚ ਹਲਕੀ ਬਾਰਿਸ਼ ਤੇ ਗਰਜ ਦੀ ਸੰਭਾਵਨਾ ਹੈ। ਕੇਰਲ ਤੇ ਦੱਖਣੀ ਤਾਮਿਲਨਾਡੂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਗੰਗਾ ਦੇ ਪੱਛਮੀ ਬੰਗਾਲ ’ਚ ਬਹੁਤ ਸਾਰੀਆਂ ਥਾਵਾਂ ’ਤੇ ਤੇ ਉਪ ਹਿਮਾਲੀਅਨ ਪੱਛਮੀ ਬੰਗਾਲ, ਬਿਹਾਰ ਤੇ ਸੌਰਾਸ਼ਟਰ ਤੇ ਕੱਛ ’ਚ ਕੁਝ ਥਾਵਾਂ ’ਤੇ ਲੂ ਦੀਆਂ ਸਥਿਤੀਆਂ ਹੋ ਸਕਦੀਆਂ ਹਨ। ਝਾਰਖੰਡ, ਕੇਰਲ, ਕੋਂਕਣ ਤੇ ਗੋਆ ਤੇ ਰਾਇਲਸੀਮਾ ਦੇ ਕੁਝ ਹਿੱਸਿਆਂ ’ਚ ਲੂ ਦੇ ਹਾਲਾਤ ਬਣ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।